400 ਦੇ ਕਰੀਬ ਮਰੀਜ ਪੁੱਜੇ,200 ਨੂੰ ਮੁਫ਼ਤ ਐਨਕਾਂ ਦਿੱਤੀਆਂ
ਮੁੱਲਾਂਪੁਰ ਦਾਖਾ,17 ਸਤੰਬਰ(ਸਤਵਿੰਦਰ ਸਿੰਘ ਗਿੱਲ)—ਇਥੋਂ ਦੇ ਲਾਗਲੇ ਪਿੰਡ ਪਮਾਲੀ ਵਿੱਚ ਲੋਕਾਂ ਦੀ ਸਹੂਲਤ ਵਾਸਤੇ ਮੈਡੀਕਲ ਕੈਂਪ ਲਗਾਇਆ ਗਿਆ ਸੀ ਜਿਸ ਦਾ ਉਦਘਾਟਨ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਨੇ ਰਿਬਨ ਕੱਟ ਕੇ ਕੀਤਾ। ਇਸ ਫਰੀ ਮੈਡੀਕਲ ਕੈਂਪ ਚ 400 ਦੇ ਕਰੀਬ ਮਰੀਜ ਪੁੱਜੇ ਜਿਨ੍ਹਾ ਚ 200 ਮਰੀਜਾਂ ਨੂੰ ਮੁਫ਼ਤ ਐਨਕਾਂ ਦਿੱਤੀਆਂ ਗਈਆਂ ਸਨ ਅਤੇ ਵੱਡੀ ਗਿਣਤੀ ਲੋਕਾਂ ਨੇ ਖ਼ੂਨ ਵੀ ਦਾਨ ਕੀਤਾ।ਮੈਡੀਕਲ ਕੈਂਪ ਦੇ ਉਦਘਾਟਨ ਮੌਕੇ ਪਿੰਡ ਪਮਾਲੀ ਦੇ ਮੌਜੂਦਾ ਸਰਪੰਚ ਤੇ ਕਾਂਗਰਸ ਦੇ ਬਲਾਕ ਮੁੱਲਾਂਪੁਰ ਦਾਖਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਗੋਲੂ ਪਮਾਲੀ ,ਬਲਾਕ ਸਿੱਧਵਾਂ ਬੇਟ ਦੇ ਪ੍ਰਧਾਨ ਪਰੇਮ ਸਿੰਘ ਸੇਖੋਂ,ਸੀਨੀਅਰ ਕਾਂਗਰਸੀ ਆਗੂ ਮਨਪ੍ਰੀਤ ਸਿੰਘ ਈਸੇਵਾਲ,ਕੁਲਦੀਪ ਸਿੰਘ ਬੋਪਾਰਾਏ ਸੀਨੀਅਰ ਮੀਤ ਪ੍ਰਧਾਨ ਬਲਾਕ ਮੁੱਲਾਂਪੁਰ ਤੇ ਸਾਬਕਾ ਸਰਪੰਚ (ਛਪਾਰ),ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਮਿੰਟੂ ਰੂਮੀ,ਮੈਬਰ ਜਿਲ੍ਹਾ ਪ੍ਰੀਸ਼ਦ ਕੁਲਦੀਪ ਸਿੰਘ ਬਦੋਵਾਲ, ਗੁਰਮੀਤ ਸਿੰਘ ਜੀ ਓ ਜੀ ਅਦਿ ਆਗੂ ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਸਨ।ਸਰਪੰਚ ਸੁਖਵਿੰਦਰ ਸਿੰਘ ਗੋਲੂ ਪਮਾਲੀ ਨੇ ਇਸ ਮੌਕੇ ਜਿੱਥੇ ਕੈਪਟਨ ਸੰਧੂ ਦਾ ਧੰਨਵਾਦ ਕੀਤਾ ਉਥੇ ਇਸ ਮੈਡੀਕਲ ਕੈਂਪ ਨੂੰ ਸਹਿਯੋਗ ਦੇਣ ਵਾਲੇ ਲੋਕਾਂ ਦਾ ਅਤੇ ਇਸ ਮੌਕੇ ਪੁੱਜੇ ਡਾਕਟਰ ਹਰਜੀਤ,ਡਾਕਟਰ ਦਲਜੀਤ ਸ਼ਰਮਾਂ,ਡਾਕਟਰ ਰਾਜ ਸਮੇਤ ਐਡਵੋਕੇਟ ਬਲਰਾਜ ਜੀ,ਇੰਦਰਪਾਲ ਸਿੰਘ,ਦਸੌਂਦਾ ਸਿੰਘ, ਨਿੱਕਾ,ਤੀਰਥ ਸਿੰਘ,ਕਰਨੈਲ ਸਿੰਘ ਅਤੇ ਰਵਿੰਦਰ ਸਿੰਘ ਅਦਿ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਮੈਡੀਕਲ ਕੈਂਪ ਦੌਰਾਨ ਆਪਣੀ ਹਾਜਰੀ ਭਰੀ। ਇਸ ਮੌਕੇ ਕੈਪਟਨ ਸੰਧੂ ਨੇ ਮੈਡੀਕਲ ਕੈਂਪ ਲਗਾਉਣ ਵਾਲੀ ਸੰਸਥਾ ਸਤਿਗੁਰੂ ਰਵਿਦਾਸ ਵੈਲਫੇਅਰ ਓਰਗੇਨਾਇਜੇਸ਼ਨ (ਰਜਿ:)ਪੰਜਾਬ ਦਾ ਧੰਨਵਾਦ ਕੀਤਾ।ਇਸ ਕੈਂਪ ਦੌਰਾਨ ਮਨਦੀਪ ਸਿੰਘ ਸੇਖੋ ਮੀਤ ਪ੍ਰਧਾਨ ਸਤਿਗੁਰੂ ਰਵਿਦਾਸ ਮਿਸ਼ਨ,ਅਵਤਾਰ ਸਿੰਘ ਰਿਟਾਇਰਡ ਖੇਤੀਬਾੜੀ ਅਫ਼ਸਰ,ਗੁਰਮੀਤ ਸਿੰਘ ਫੋਜੀ,ਬਹਾਦਰ ਸਿੰਘ,ਚਮਕੌਰ ਸਿੰਘ ਫੋਜੀ,ਸੁਖਦੇਵ ਸਿੰਘ ਫੋਜੀ ਆਦਿ ਹਾਜਰ ਸਨ ।