ਚਕਰ ਪੰਚਾਇਤ ਅਤੇ ਸਪੋਰਟਸ ਅਕੈਡਮੀ ਨੇ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ

ਹਠੂਰ,16,ਨਵੰਬਰ-(ਕੌਸ਼ਲ ਮੱਲ੍ਹਾ)-

ਪਿੰਡ ਚਕਰ ਦੀਆਂ ਖੇਡ ਪ੍ਰਾਪਤੀਆਂ ਨੂੰ ਮੱੁਖ ਰੱਖਦਿਆਂ ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਪਿੰਡ ਚਕਰ ਦੇ ਖਿਡਾਰੀਆਂ ਲਈ ਇੱਕ ਫੱੁਟਬਾਲ ਕੋਚ ਨਿਯੁਕਤ ਕੀਤਾ ਗਿਆ ਹੈ।ਪਿਛਲੇ ਦਿਨੀਂ ਭਾਰਤੀ ਯੂਥ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਸਮੇਂ ਪਿੰਡ ਪਹੁੰਚੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਕੋਲ ਨਗਰ ਪੰਚਾਇਤ ਚਕਰ ਵੱਲੋਂ ਫੱੁਟਬਾਲ ਅਤੇ ਬਾਕਸਿੰਗ ਦੇ ਦੋ ਕੋਚਾਂ ਦੀ ਮੰਗ ਰੱਖੀ ਗਈ ਸੀ ਤਾਂ ਮੰਤਰੀ ਸਾਹਿਬ ਨੇ ਨਿੱਜੀ ਦਿਲਚਸਪੀ ਲੈਂਦਿਆਂ ਪੰਜਾਬ ਦੇ ਖੇਡ ਵਿਭਾਗ ਨੂੰ ਪਿੰਡ ਚਕਰ ਲਈ ਦੋ ਕੋਚ ਦੇਣ ਬਾਰੇ ਕਿਹਾ ਸੀ।ਫਿਲਹਾਲ ਪਿੰਡ ਚਕਰ ਨੂੰ ਫੱੁਟਬਾਲ ਕੋਚ ਮਿਲ ਗਿਆ ਹੈ।ਨਗਰ ਪੰਚਾਇਤ ਅਤੇ ਖੇਡ ਅਕੈਡਮੀ ਚਕਰ ਦੇ ਪ੍ਰਬੰਧਕਾਂ ਵੱਲੋਂ ਪੰਜਾਬ ਸਰਕਾਰ ਖਾਸ ਕਰ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।ਇਸ ਮੌਕੇ ਸਰਪੰਚ ਸੁਖਦੇਵ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਕੋਚ ਭੇਜਣ ਨਾਲ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਆਪਣਾ ਵਾਅਦਾ ਨਿਭਾਇਆ ਹੈ।ਇਸ ਨਾਲ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਚਿਰੋਕਣੀ ਮੰਗ ਪੂਰੀ ਕੀਤੀ ਹੈ ਅਤੇ ਨਾਲ ਹੀ ਬਾਕਸਿੰਗ ਕੋਚ ਲਈ ਵੀ ਆਪਣੀ ਮੰਗ ਦੁਹਰਾਈ।ਪੰਚਾਇਤ ਅਤੇ ਅਕੈਡਮੀ ਵੱਲੋਂ ਜ਼ਿਲ੍ਹਾ ਖੇਡ ਅਫ਼ਸਰ ਰਵਿੰਦਰ ਸਿੰਘ ਦਾ ਵੀ ਧੰਨਵਾਦ ਕੀਤਾ ਗਿਆ।ਫੱੁਟਬਾਲ ਕੋਚ ਸ਼ਹਿਬਾਜ਼ ਅਹਿਮਦ ਦਾ ਅਕੈਡਮੀ ਪਹੁੰਚਣ ਤੇ ਸਵਾਗਤ ਕੀਤਾ ਗਿਆ।ਇਸ ਸਮੇਂ ਕੋਚ ਸ਼ਹਿਬਾਜ਼ ਅਹਿਮਦ ਨੇ ਕਿਹਾ ਕਿ ਆਪਣੇ ਕਰੀਅਰ ਦੀ ਸ਼ੁਰੂਆਤ ਪਿੰਡ ਚਕਰ ਤੋਂ ਕਰਨਾ ਉਸਦੀ ਖੁਸ਼ਨਸੀਬੀ ਹੈ।ਉਹ ਇਸ ਖੇਡ ਮੈਦਾਨ ਨਾਲ ਪਿਛਲੇ ਕਈ ਸਾਲਾਂ ਤੋਂ ਜੁੜਿਆ ਹੋਣ ਕਾਰਨ ਉਸ ਦੀ ਤਰਜ਼ੀਹ ਇਸ ਪਿੰਡ ਵਿੱਚ ਹੀ ਸੇਵਾ ਕਰਨੀ ਸੀ।ਚਕਰ ਅਕੈਡਮੀ ਦੇ ਪ੍ਰਬੰਧਕਾਂ ਵੱਲੋਂ ਇਲਾਕੇ ਦੇ ਫੱੁਟਬਾਲ ਖਿਡਾਰੀਆਂ ਨੂੰ ਅਪੀਲ ਕੀਤੀ ਹੈ ਕਿ ਸਰਕਾਰੀ ਕੋਚ ਆਉਣ ਕਾਰਨ ਪਿੰਡ ਨੂੰ ਹੀ ਨਹੀ ਸਗੋਂ ਇਲਾਕੇ ਨੂੰ ਹੀ ਫਾਇਦਾ ਉਠਾਉਣਾ ਚਾਹੀਦਾ ਹੈ।ਇਸ ਮੌਕੇ ਸਰਪੰਚ ਸੁਖਦੇਵ ਸਿੰਘ, ਪੰਚ ਮਨਪ੍ਰੀਤ ਸਿੰਘ ਦੱੁਲਾ, ਪ੍ਰਿੰ. ਬਲਵੰਤ ਸਿੰਘ ਸੰਧੂ, ਦਰਸ਼ਨ ਸਿੰਘ ਗਿੱਲ, ਦਰਸ਼ਨ ਸਿੰਘ ਸਿੱਧੂ, ਜਸਕਿਰਨਪ੍ਰੀਤ ਸਿੰਘ, ਅਮਿਤ ਕੁਮਾਰ, ਪਰਮਾਤਮਾ ਸਿੰਘ, ਅਮਨਦੀਪ ਸਿੰਘ, ਯੋਗਰਾਜ ਸਿੰਘ ਆਦਿ ਹਾਜ਼ਰ ਸਨ।