ਅਜੀਤਵਾਲ ਬਲਵੀਰ ਸਿੰਘ ਬਾਠ
ਮੋਗੇ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਢੁੱਡੀਕੇ ਵਿਖੇ 28ਮਾਰਚ ਨੂੰ ਬਾਬਾ ਪਾਖਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੁੱਡੀਕੇ ਦੀਆਂ ਗਰਾਊਂਡਾਂ ਚ ਫਾਸਟ ਇਨਡੋਰ ਰੋਇੰਗ ਪੰਜਾਬ ਸਟੇਟ ਚੈਂਪੀਅਨਸ਼ਿਪ ਹੋ ਰਹੀ ਹੈ ਚੈਂਪੀਅਨਸ਼ਿਪ ਵਿੱਚ ਸਬ ਜੂਨੀਅਰ ਅਤੇ ਸਬ ਸੀਨੀਅਰ ਮੁਕਾਬਲੇ ਹੋਣਗੇ ਜਨ ਸਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਜਸਬੀਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਟੂਰਨਾਮੈਂਟ ਦਾ ਉਦਘਾਟਨ ਸੰਤ ਗੁਰਮੀਤ ਸਿੰਘ ਖੋਸਾ ਕੋਟਲੇ ਵਾਲੇ ਠੀਕ ਦਸ ਵਜੇ ਕਰਨਗੇ ਅਤੇ ਇਨਾਮਾਂ ਦੀ ਵੰਡ ਸੰਦੀਪ ਸਿੰਘ ਬਰਾੜ ਓਐੱਸਡੀ ਮੁੱਖ ਮੰਤਰੀ ਪੰਜਾਬ ਕਰਨਗੇ ਵਿਸ਼ੇਸ਼ ਮਹਿਮਾਨ ਪੀ ਕੇ ਓਬਰਾਏ ਅਰਜਨਾ ਅਵਾਰਡੀ ਅਤੇ ਮਨਿੰਦਰ ਕੌਰ ਵਿਰਕ ਪ੍ਰਧਾਨ ਪੰਜਾਬ ਐਮਚਿਓਰ ਰੋਇੰਗ ਐਸੋਸੀਏਸ਼ਨ ਹੋਣਗੇ ਸਰਕਾਰ ਦੀਆਂ ਕੋਬਡ 19 ਦੀਆਂ ਪਾਲਣਾ ਅਨੁਸਾਰ ਕੀਤੀਆਂ ਜਾਣਗੀਆਂ ਇਸ ਸਮੇਂ ਸਕੱਤਰ ਪ੍ਰਧਾਨ ਮੋਗਾ ਰੋਇੰਗ ਐਸੋਸੀਏਸ਼ਨ ਇੰਦਰਪਾਲ ਸਿੰਘ ਢਿੱਲੋ ਸੀਨੀਅਰ ਮੀਤ ਪ੍ਰਧਾਨ ਮਾਸਟਰ ਗੁਰਚਰਨ ਸਿੰਘ ਢੁੱਡੀਕੇ ਤੋਂ ਇਲਾਵਾ ਪ੍ਰਬੰਧਕ ਕਮੇਟੀ ਮੈਂਬਰ ਹਾਜ਼ਰ ਸਨ