ਲੁਧਿਆਣਾ, ਅਕਤੂਬਰ 2020 - ( ਕੁਲਵਿੰਦਰ ਸਿੰਘ ਚੰਦੀ ) -
ਆਉਦੇ ਦਿਨਾਂ 'ਚ ਆ ਰਹੇ ਤਿਉਹਾਰਾਂ ਨੂੰ ਦੇਖਦਿਆਂ ਲੁਧਿਆਣਾ ਵੈਸਟ ਬੀ ਦੇ ਐਕਸਾਈਜ਼ ਵਿਭਾਗ ਵੱਲੋਂ ਡੀ ਸੀ ਐਕਸਾਈਜ਼ ਅਤੇ ਏ ਸੀ ਰਜੇਸ਼ ਐਰੀ ਦੇ ਦਿਸ਼ਾ ਨਿਰਦੇਸ਼ਾ ਤੇ ਈ.ਟੀ.ਓ ਦਿਵਾਨ ਚੰਦ ਦੀ ਅਗਵਾਈ ਹੇਠ ਐਕਸਾਈਜ਼ ਵਿਭਾਗੀ ਕਰਮਚਾਰੀਆਂ ਅਤੇ ਪੁਲਿਸ ਕਰਮਚਾਰੀਆਂ ਦੀ ਵੱਡੀ ਗਿਣਤੀ ਵਿਚ ਜਿਲ੍ਹਾ ਲੁਧਿਆਣਾ ਅਧੀਨ ਪੈਂਦੇ ਪਿੰਡ ਘਮਣੇਵਾਲ ਨੇੜੇ ਸਤਲੁਜ ਦਰਿਆ ਦੇ ਬੰਨ ਤੇ ਛਾਪੇਮਾਰੀ ਕੀਤੀ ਗਈ ਜਿਸ ਦੌਰਾਨ ਦੇਸੀ ਸ਼ਰਾਬ ਬਣਾਉਣ ਲਈ ਚੱਲਦੀਆਂ ਭੱਠੀਆਂ ਸਮੇਤ ਸ਼ਰਾਬ ਬਣਾਉਣ ਲਈ ਵਰਤੋਂ ਵਿਚ ਆਉਣ ਵਾਲੇ ਸਮਾਨ ਦੇ ਨਾਲ 31 ਹਜਾਰ ਲੀਟਰ ਦੇਸੀ ਸ਼ਰਾਬ ਅਤੇ ਲਾਹਣ ਦੀ ਵੱਡੀ ਖੇਪ ਬਰਾਮਦ ਕਰਨ ਦਾ ਦਾਅਵਾ ਕੀਤਾ ਪਰ ਦੋਸ਼ੀ ਮੌਕੇ ਤੋਂ ਭੱਜਣ ਵਿਚ ਸਫਲ ਹੋ ਗਏ ਐਕਸਾਈਜ ਇੰਸ . ਹਰਦੀਪ ਸਿੰਘ ਬੈਂਸ , ਐਕਸਾਈਜ ਇੰਸ ਮਨਦੀਪ ਸਿੰਘ ਹੈਬੋਵਾਲ , ਐਕਸਾਈਜ਼ ਇੰਸ . ਹਰਜਿੰਦਰ ਸਿੰਘ ਨੇ ਦੱਸਿਆ ਕਿ ਘਮਣੇਵਾਲ ਨੇੜੇ ਸਤਲੁਜ ਦਰਿਆ ਦੇ ਕੰਢੇ ਤੇ ਕੀਤੀ ਗਈ ਛਾਪੇਮਾਰੀ ਦੌਰਾਨ 31 ਤਰਪਾਲਾਂ ਜਿਸ ਵਿਚ ਲਾਹਣ ਦਰਿਆ ਦੇ ਪਾਣੀ ਵਿਚ ਲਕੋ ਕੇ ਰੱਖਿਆ ਗਿਆ ਸੀ , 17 ਡਰੰਮ ਲੋਹੇ ਦੇ , 9 ਪਤੀਲੇ ਵੱਡੇ , 10 ਕੁਇੰਟਲ ਲੱਕੜ , 10 ਭੱਠੀਆਂ ਚਾਲੂ ਹਾਲਤ ਵਿਚ ਫੜੀਆਂ ਜਿਸ ਦੌਰਾਨ ਥਾਣਾ ਬਿਲਗਾ ਦੇ ਐੱਸ.ਐਚ.ਓ ਮੁਖਤਿਆ ਸਿੰਘ , ਏ.ਐਸ.ਆਈ ਨਰੇਸ਼ ਕੁਮਾਰ ਬਿਲਗਾ ਦੀ ਪੁਲਿਸ ਪਾਰਟੀ ਵੱਲੋਂ ਨਜਾਇਜ ਦਾਰੂ ਕੱਢਣ ਵਾਲਿਆਂ ਖਿਲਾਫ ਪਰਚਾ ਦਰਜ ਕੀਤੇ ਜਾਣ ਤੇ ਜਲਦੀ ਦੋਸ਼ੀਆਂ ਨੂੰ ਫੜਨ ਲਈ ਕਾਰਵਾਈ ਅਮਲ ਵਿਚ ਲਿਅਦੇ ਜਾਣ ਦੀ ਜਾਣਕਾਰੀ ਦਿੱਤੀ । ਐਕਸਾਈਜ਼ ਵਿਭਾਗ ਤੋਂ ਈ.ਟੀ.ਓ ਦਿਵਾਨ ਚੰਦ ਨੇ ਕਿਹਾ ਕਿ ਐਕਸਾਈਜ ਵਿਭਾਗ ਲਗਾਤਾਰ ਛਾਪੇਮਾਰੀ ਕਰਦਾ ਆ ਰਿਹਾ ਹੈ ਜਿਸ ਦੌਰਾਨ ਲੱਖਾਂ ਲੀਟਰ ਲਾਹਣ ਨੂੰ ਨਸ਼ਟ ਕੀਤਾ ਜਾ ਚੁੱਕਾ ਹੈ ।ਉਨ੍ਹਾਂ ਕਿਹਾ ਕਿ ਜੋ ਨਜਾਇਜ ਜਹਿਰੀਲੀ ਸ਼ਰਾਬ ਦੀ ਵੱਡੀ ਖੇਪ ਫੜੀ ਗਈ ਹੈ ਜੋ ਕਿ ਦੁਸਿਹਰਾ ਅਤੇ ਦਿਵਾਲੀ ਦੇ ਤਿਉਹਾਰਾਂ ਮੌਕੇ ਇਹ ਦਾਰੂ ਪਤਾ ਨਹੀ ਕਿਨੇ ਪਿੰਡਾਂ ਵਿਚ ਸਪਲਾਈ ਹੋਣੀ ਸੀ ਪਰ ਸਮੇਂ ਸਿਰ ਹੋਈ ਕਾਰਵਾਈ ਕਾਰਨ ਸਾਡੀ ਟੀਮ ਵੱਲੋਂ ਉਕਤ ਲਾਹਣ ਨੂੰ ਮੌਕੇ ਤੇ ਨਸਟ ਕੀਤਾ ਗਿਆ ਹੈ।ਇਸ ਛਾਪੇਮਾਰੀ ਦੌਰਾਨ ਸਰਕਲ ਇੰਚਾਰਜ ਮਨੋਜ ਕੁਮਾਰ , ਰਾਜ ਪ੍ਰਵੇਸ਼ ਰੇਡ ਪਾਰਟੀ , ਟੋਨੀ ਸਿੱਧੂ , ਹੌਲਦਾਰ ਗੁਲਜਾਰੀ ਲਾਲ , ਸਰਕਲ ਇੰਚਾਰਜ ਅਮਰਜੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਪੁਲਿਸ ਕਰਮਚਾਰੀ ਮੌਜੂਦ ਸਨ ਜਿਨ੍ਹਾਂ ਵੱਲੋਂ ਲਾਹਣ ਦੀ ਵੱਡੀ ਖੇਪ ਫੜਨਚ ਸਫਲਤਾ ਹਾਸਿਲ ਕੀਤੀ ਗਈ ।