ਚਿੱਟੇ ਦਿਨ ਹੋ ਰਹੀ ਹੈ ਚਿੱਟੇ ਰੇਤੇ ਦੀ ਨਜ਼ਾਇਜ ਮਾਈਨਿੰਗ

ਜਿਲ੍ਹਾਂ ਲੁਧਿਆਣੇ ਵਿੱਚ ਨਾਜਾਇਜ਼ ਮਾਈਨਿੰਗ ਨਹੀ ਹੈ ਪ੍ਰਸ਼ਾਸਨ ਦੀ ਅੱਖਾ

ਪੁਲਿਸ ਪ੍ਰਸ਼ਾਸਨ ਤੇ ਮਾਈਨਿੰਗ ਅਫਸਰਾ ਦੀ ਮਿਲੀ ਭੁਗਤ, ਪਿੰਡਾ ਵਾਲੇ ਨੇ ਡਾਢੇ ਦੁੱਖੀ 

ਜਗਰਾਓ, ਅਕਤੂਬਰ  2020  ( ਕੁਲਵਿੰਦਰ ਸਿੰਘ ਚੰਦੀ ) ਜਿੱਥੇ ਇੱਕ ਪਾਸੇ ਗ੍ਰੀਨ ਟਰਿਬਿਊਨਲ ਵੱਲੋਂ ਪੰਜਾਬ ਅੰਦਰ ਰੇਤਾ ਦੀ ਨਜਾਇਜ਼ ਮਾੲੀਨਿੰਗ ਤੇ ਪੂਰੀ ਤਰਾਂ ਪਾਬੰਦੀ ਲਗਾਈ ਹੋਈ ਹੈ ਅਤੇ ਮਨਜੂਰ ਸ਼ੁਦਾ ਰੇਤਾ ਦੀ ਖੱਡ ਚਲਾਉਣ ਲਈ ਵੀ ਨਿਯਮ ਤਹਿ ਕੀਤੇ ਹੋਏ ਹਨ ਉਥੇ ਜ਼ਿਲ੍ਹਾ ਲੁਧਿਆਣਾ ਦਾ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਦੀ ਨੱਕ ਹੇਠ ਸ਼ਰੇਆਮ ਚਿੱਟੇ ਰੇਤੇ ਦਾ ਗੋਰਖ ਧੰਦਾ ਪੂਰੇ ਜੋਬਨ ਤੇ ਚੱਲ ਰਿਹਾ ਹੈ। ਜਿਸ ਨੂੰ ਰੋਕਣ ਵਾਲਾ ਸ਼ਾਇਦ ਕੋਈ  ਵੀ ਨਹੀ ,ਕਿਉਕਿ ਬਲਾਕ ਸਿਧਵਾ ਬੇਟ ਦੇ ਪਿੰਡ ਗਗ ਕਲਾ ਅਤੇ ਅਕੂਵਾਲ ਦੇ ਨਜਦੀਕ ਦਰਿਆ ਸਤਲੁਜ ਦੇ ਬਾਹਰ ਵਾਰ ਇਨੀ ਦਿਨ ਬਣੇ ਵੱਡੇ ਡੰਪ ਤੋ ਵੱਡੇ ਪੱਧਰ ਤੇ ਕੱਕੇ ਰੇਤੇ ਦੀ ਸਮਲਿੰਗ ਪੂਰੇ ਜੋਰਾ ਤੇ ਚੱਲ ਰਹੀ ਹੈ। ਪਿੰਡ ਗਗ ਕਲਾ ਨਿਵਾਸੀਆ ਨੇ ਦੱਸਿਆ ਕਿ ਇਹ ਜੋ ਰੇਤਾ ਦਾ ਡੰਪ ਬਣਾਇਆ ਗਿਆ ਹੈ ਇਹ ਦਰਿਆ ਸਤਲੁਜ ਦੇ ਦੂਜੇ ਪਾਸੇ ਜਿਲ੍ਹਾ ਜਲਧੰਰ ਦੇ ਪਿੰਡ ਛੋਲੇ ਤੇ ਵੇਰਾ ਦੀ ਜਮੀਨ 'ਚ ਰੇਤਾ ਇਕੱਠੀ ਕਰਕੇ ਲੁਧਿਆਣਾ ਦੇ ਪਿੰਡ ਅਕੂਵਾਲ ਦੀ ਜਾਮੀਨ 'ਚ ਨਜਾਇਜ ਤੋਰ ਤੇ ਇਕੱਠੀ ਕਰਕੇ ਇਸ ਨੂੰ ਵੱਡੀ ਪੱਧਰ ਤੇ ਵੇਚਿਆ ਜਾ ਰਿਹਾ ਹੈ ।ਪਿੰਡ ਵਾਸੀਆ ਨੇ ਦੱਸਿਆ ਕਿ ਕੁਝ ਸਿਆਸੀ ਅਸਰ ਰਸੂਖ ਰੱਖਣ ਵਾਲੇ ਲੋਕਾਂ ਵੱਲੋਂ ਚਿੱਟੇ ਦਿਨ ਰੇਤਾ ਦਾ ਕਾਲਾ ਕਾਰੋਬਾਰ ਬਖੌਫ ਕੀਤਾ ਜਾ ਰਿਹਾ ਹੈ ਸਥਾਨਕ ਪਿੰਡ ਦੇ ਲੋਕਾਂ ਵੱਲੋਂ ਵਾਰ ਵਾਰ ਇਸ ਨੂੰ ਰੋਕਣ ਲਈ ਪ੍ਰਸ਼ਾਸ਼ਨ ਦੇ ਧਿਆਨ ਵਿਚ ਲਿਆੳੁਣ ਤੋਂ ਬਾਅਦ ਵੀ ਕੋਈ ਵੀ ਪ੍ਰਸ਼ਨਿਕ ਅਧਿਕਾਰੀ ਇਸ ਪ੍ਰਤੀ ਕੋਈ ਕਾਰਵਾਈ ਕਰਨ ਨੂੰ ਤਿਆਰ ਨਹੀ ਹਨ। ਇਸ ਸਮੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਮੁੱਖ ਸਿੰਘ, ਪ੍ਰਿਤਪਾਲ ਸਿੰਘ ਗੱਗਕਲਾ, ਭੁਪਿੰਦਰ ਸਿੰਘ ਅਕੂਵਾਲ,ਚਮਕੌਰ ਸਿੰਘ ਗਗਕਲਾਂ, ਗੁਰਪ੍ਰੀਤ ਸਿੰਘ ਸਲੇਮਪੁਰਾ, ਪੰਚ ਬਿੰਦਰ ਸਿੰਘ ਗਗਕਲਾਂ ਆਦਿ ਨੇ ਜਦੋ ਰੇਤਾ ਲੈ ਕੇ ਆ ਰਹੀਆ ਟਰਾਲੀਆ ਨੂੰ ਰੋਕਿਆ ਤਾ ਉਨ੍ਹਾਂ ਪਾਸੋ ਕਪਿਊਟਰ ਦੀ ਦਿੱਤੀ ਮਾਈਨਿੰਗ ਪਰਚੀ ਦਿਖਾਉਦਿਆ ਆਖਿਆ ਕਿ ਠੇਕੇਦਾਰਾਂ ਵੱਲੋਂ ਜੋ ਪਰਚੀ ਦਿੱਤੀ ਜਾਦੀ ਹੈ ਉਹ ਸਿਰਫ 225ਰੁਪੲੇ ਦੇ ਹਿਸਾਬ ਨਾਲ 1170 ਦੀ ਦਿੱਤੀ ਜਾਦੀ ਹੈ ਪਰ ਇਸ ਦੇ ਇਵਜ ਵਿੱਚ ਉਨ੍ਹਾ ਪਾਸੋ 9 ਤੋ 10 ਹਜ਼ਾਰ ਪ੍ਰਤੀ ਟਰਾਲੀ ਲਏ ਜਾਦੇ ਹਨ।  ਜਿਸ ਨਾਲ ਇਹ ਠੇਕੇਦਾਰ ਪ੍ਰਸ਼ਾਸ਼ਨ ਅਧਿਕਾਰੀਆ ਦੀ ਮਿਲੀਭੁਗਤ ਨਾਲ ਸਰਕਾਰ ਨੂੰ ਹਰ ਦਿਨ ਕਰੀਬ 10 ਲੱਖ ਤੋ ਵੀ ਜ਼ਿਆਦਾ ਦਾ ਚੂਨਾ ਲਾਊਦੇ ਹਨ। ਜਿਸ ਨੂੰ ਰੋਕਣ ਵਾਲਾ ਕੋਈ ਨਹੀ। ਲੋਕਾਂ ਨੇ ਪੱਤਰਕਾਰਾਂ ਨੂੰ ਇੱਥੋਂ ਲੰਘਣ ਵਾਲੇ ਰੇਤਾ ਦੇ ਭਰੀਅਾ ਟਰਾਲੀਅਾ ਅਤੇ ਟਰਾਲਿਆ ਕਾਰਨ ਇਲਾਕੇ ਦੀਆਂ ਸੜਕਾਂ ਬੁਰੀ ਤਰਾਂ ਟੁੱਟ ਦੀਆ ਜਾ ਰਹੀਆ ਹਨ ਅਤੇ ਇਹਨਾਂ ਟਰਾਲੀਅਾ ਵਾਲਿਆ ਵੱਲੋਂ ਕਥਿਤ ਤੌਰ ਤੇ ਲੰਘਣ ਵਾਲੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਆਏ ਦਿਨ ਹਾਦਸੇ ਵਾਪਰ ਦੇ ਹਨ। ਓਹਨਾ ਦੋਸ਼ ਲਗਾਇਆ ਕਿ ਇਹ ਸਭ ਕੁਝ ਸਿਆਸੀ ਆਗੂਆਂ ਦੀ ਮਿਲੀਭੁਗਤ ਨਾਲ ਚੱਲ ਰਹੀ ਹੈ ਰੇਤ ਮਾਫੀਆ ਵੱਲੋਂ ਪੰਜਾਬ ਦੇ ਖਣਿਜਾਂ ਦੀ ਲੁੱਟ ਕੀਤੀ ਜਾ ਰਹੀ ਹੈ ਜਿਸ ਨਾਲ ਪੰਜਾਬ ਦੇ ਖਜਾਨੇ ਦੀ ਭਾਰੀ ਲੁੱਟ ਕੀਤੀ ਜਾ ਰਹੀ ਹੈ । ਪੰਜਾਬ ਪੁਲਸ ਅਤੇ ਮਾਈਨਿੰਗ ਵਿਭਾਗ ਵੱਲੋਂ ਨਹੀਂ ਕੀਤਾ ਜਾ ਰਿਹਾ ਧਿਆਨ ਘਰ ਲਿਜਾਣ ਵਾਲੇ ਗ਼ਰੀਬ ਲੋਕਾਂ ਦੀਆਂ ਟਰਾਲੀਆਂ ਤੇ ਕੀਤੇ ਜਾ ਰਹੇ ਹਨ ਪਰਚੇ ਪਰ ਇਨ੍ਹਾਂ ਬੇਲਗਾਮ ਰੇਤਾ ਦੀ ਨਜਾਇਜ਼ ਮਾਈਨਿੰਗ ਨੂੰ ਕਦੋ ਠੱਲ ਪਵੇਗੀ। ਇਹ ਤਾ ਪੁਲਿਸ ਤੇ ਪ੍ਰਸ਼ਾਸ਼ਨ ਅਧਿਕਾਰੀ ਹੀ ਦੱਸ ਸਕਦੇ ਹਨ। ਜਦੋ ਇਸ ਸਬੰਧੀ ਸਥਾਨਕ ਐਸ ਐਚ ੳੁ ਨੂੰ ਵਾਰ ਵਾਰ ਫੋਨ ਕਰਨ ਤੇ ਵੀ ਪੱਤਰਕਾਰਾ ਦਾ ਫੋਨ ਨਹੀ ਚੱਕਿਅਾ ।