ਡਾ. ਦੀਦਾਰ ਸਿੰਘ ਮੁਕਤਸਰ ਦੀ ਅਗਵਾਈ ਹੇਠ 350 ਦੇ ਕਰੀਬ ਸਾਥੀ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵਿੱਚ ਹੋਏ ਸ਼ਾਮਲ

ਵੱਖ ਵੱਖ ਜ਼ਿਲ੍ਹਿਆਂ ਨੂੰ ਦਿੱਤੀਆਂ ਪੰਜਾਬ ਪੱਧਰ ਦੀਆਂ ਅਹੁਦੇਦਾਰੀਆਂ ......ਡਾ. ਬਾਲੀ 

ਮਹਿਲ ਕਲਾਂ , ਅਕਤੂਬਰ 2020 (ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲ ਕਲਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਸਾਂਝੀ ਕਰਦਿਆਂ ਦੱਸਿਆ ਕਿ ਸੂਬਾ ਪ੍ਰਧਾਨ ਡਾ.ਰਮੇਸ਼ ਕੁਮਾਰ ਬਾਲੀ ਦੀ ਅਗਵਾਈ ਹੇਠ ਹੁਸੈਨੀਵਾਲਾ ਪਹੁੰਚ ਕੇ ਸ਼ਹੀਦੇ ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਨ ਤੇ ਸ਼ਹੀਦਾਂ ਨੂੰ ਸ਼ਰਧਾਂਜ਼ਲੀਆਂ ਭੇਟ ਕੀਤੀਆਂ ਗਈਆਂ।  ਇਸ ਸਮੇਂ ਉਹਨਾਂ ਨਾਲ ਮੁਕਤਸਰ,ਫਾਜ਼ਿਲਕਾ,ਬਠਿੰਡਾ,ਫ਼ਿਰੋਜ਼ਪੁਰ,ਮੁਹਾਲੀ ਅਤੇ ਬਰਨਾਲਾ ਆਦਿ ਜ਼ਿਲ੍ਹਿਆਂ ਦੇ ਆਗੂ ਸਾਹਿਬਾਨ ਹਾਜ਼ਰ ਸਨ । ਸ਼ਰਧਾਂਜਲੀਆਂ ਭੇਟ ਕਰਨ ਉਪਰੰਤ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ।ਜਿਸ ਵਿੱਚ ਡਾ.ਦੀਦਾਰ ਸਿੰਘ ਮੁਕਤਸਰ ਨੂੰ ਸੂਬਾ ਆਰਗੇਨਾਈਜ਼ਰ ਸੈਕਟਰੀ,ਡਾ ਜਗਬੀਰ ਸਿੰਘ ਮਲੋਟ ਨੂੰ ਉਪ ਪ੍ਰਧਾਨ ਪੰਜਾਬ,ਡਾ ਹਰਬੰਸ ਅਟਵਾਲ ਫਾਜ਼ਿਲਕਾ ਨੂੰ ਸੂਬਾ ਜੁਆਇੰਟ ਸਕੱਤਰ,ਡਾ.ਅੰਗਰੇਜ਼ ਸਿੰਘ ਫਾਜ਼ਿਲਕਾ ਨੂੰ ਸੂਬਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ । ਇਸ ਸਮੇਂ ਉਨ੍ਹਾਂ ਨਾਲ ਜ਼ਿਲ੍ਹਾ ਬਠਿੰਡਾ ਤੋਂ ਡਾ ਸੁਰਜੀਤ ਸਿੰਘ,ਡਾ ਕਰਨੈਲ ਸਿੰਘ,ਡਾਕਟਰ ਗਿਆਨ ਚੰਦ ਸ਼ਰਮਾ,ਜ਼ਿਲ੍ਹਾ ਫਾਜ਼ਿਲਕਾ ਤੋਂ ਡਾ ਰਾਕੇਸ਼ ਕੁਮਾਰ,ਡਾ ਬਲਵਿੰਦਰ ਸਿੰਘ ਨਿੱਕਾ ਪ੍ਰਧਾਨ ਮੁਕਤਸਰ,ਡਾ ਹਰਫ਼ੂਲ ਸਿੰਘ ਜ਼ਿਲ੍ਹਾ ਮੁਕਤਸਰ,ਡਾ ਬਲਵਿੰਦਰ ਸਿੰਘ ਖਾਲਸਾ,ਡਾ ਗੁਰਮੀਤ ਸਿੰਘ ਦੋਦਾ,ਡਾ.ਰਿਸ਼ੀ ਕੇਸ਼ ਭੋਲੀ,ਜ਼ਿਲਾ ਮੁਹਾਲੀ ਤੋਂ ਚੇਅਰਮੈਨ ਡਾ ਜਗਦੀਸ਼ ਸਿੰਘ,ਡਾ.ਕੁਲਬੀਰ ਸਿੰਘ,ਡਾ ਧਰਮਿੰਦਰ ਸਿੰਘ,ਜ਼ਿਲ੍ਹਾ ਫ਼ਿਰੋਜ਼ਪੁਰ ਤੋਂ ਬਲਵਿੰਦਰ ਸਿੰਘ ,ਸੂਬਾ ਚੇਅਰਮੈਨ ਡਾਕਟਰ ਠਾਕੁਰਜੀਤ ਸਿੰਘ ਮੁਹਾਲੀ,ਬਰਨਾਲਾ ਤੋਂ ਡਾਕਟਰ ਮਿੱਠੂ ਮੁਹੰਮਦ ਆਦਿ ਹਾਜ਼ਰ ਹੋਏ । ਇਸ ਸਮੇਂ ਮੀਟਿੰਗ ਵਿੱਚ ਸੂਬਾ ਪ੍ਰਧਾਨ ਡਾ. ਰਮੇਸ਼ ਕੁਮਾਰ ਬਾਲੀ ਨੇ ਕਿਹਾ ਕਿ ਸ਼ਹੀਦਾਂ ਦੀ ਸੋਚ ਤੇ ਪਹਿਰਾ ਦੇਣ ਦੀ ਅਹਿਮ ਜ਼ਰੂਰਤ ਹੈ। ਉਹਨਾਂ ਹੋਰ ਕਿਹਾ ਕਿ ਹਾਕਮ ਸਰਕਾਰਾਂ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਦੇ ਓਲਟ ਲੋਕਾਂ ਤੇ ਨਿੱਤ ਨਵੇਂ ਜੁਲਮ ਢਾਹ ਰਹੀਆਂ ਹਨ । ਸੂਬਾ ਚੇਅਰਮੈਨ ਡਾ ਠਾਕੁਰਜੀਤ ਸਿੰਘ ਨੇ ਜ਼ਿਲ੍ਹਾ ਮੁਕਤਸਰ,ਫਾਜ਼ਿਲਕਾ,ਬਠਿੰਡਾ,ਫ਼ਿਰੋਜ਼ਪੁਰ,ਮੁਹਾਲੀ ਅਤੇ ਬਰਨਾਲਾ ਤੋਂ ਆਏ ਡਾਕਟਰਾਂ ਦਾ ਧੰਨਵਾਦ ਕੀਤਾ ।ਉਨ੍ਹਾਂ ਹੋਰ ਕਿਹਾ ਕਿ ਐਸੋਸੀਏਸ਼ਨ ਨੂੰ ਹੋਰ ਤਕੜਾ ਕਰਕੇ ਕੈਪਟਨ ਸਰਕਾਰ ਵਿਰੁੱਧ ਸੰਘਰਸ਼ ਸ਼ੁਰੂ ਕਰਕੇ ਜਿੱਤ ਪ੍ਰਾਪਤ ਕਰਨਾ ਹੈ।