ਜਗਰਾਉਂ, ਅਕਤੂਬਰ 2020 (ਮੋਹਿਤ ਗੋਇਲ) 31 ਕਿਸਾਨ ਜਥੇਬੰਦਿਆਂ ਦੇ ਸੱਦੇ ਤੇ ਕੱਲ ਤੋਂ ਜਗਰਾਉਂ ਰੇਲਵੇ ਸਟੇਸ਼ਨ ਤੇ ਭਾਰਤ ਕਿਸਾਨ ਯੂਨੀਅਨ ਏਕਤਾ (ਡਕੋਦਾ),ਜਮਹੂਰੀ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਰਾਜੇਵਾਲ, ਕਾਦੀਆਂ ਪੰਜਾਬ ਕਿਸਾਨ ਯੂਨੀਅਨ, ਕਿਰਤੀ ਕਿਸਾਨ ਯੂਨੀਅਨ ਦੇ ਸੈਂਕੜੇ ਵਰਕਰਾਂ ਨੇ ਅਣਮਿੱਥੇ ਸਮੇਂ ਦਾ ਮਿਸ ਮਿਸਾਲੀ ਧਰਨਾ ਸ਼ੁਰੂ ਕੀਤਾ ਇਸ ਵਿਸ਼ਾਲ ਰੋਹ ਭਰਪੂਰ ਧਰਨੇ ਨੂੰ ਸੰਬੋਧਨ ਕਰਦਿਆਂ ਬੀ ਕੇ ਯੂ ਏਕਤਾ ਡਕੋਦਾ ਦੇ ਪ੍ਰਧਾਨ ਮਨਜੀਤ ਧਨੇਰ, ਜਮਹੂਰੀ ਕਿਸਾਨ ਸਭਾ ਦੇ ਆਗੂ ਬਲਰਾਜ ਸਿੰਘ ਕੋਟਉਮਰਾ, ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਾਲਿਬ, ਬਲਵਿੰਦਰ ਸਿੰਘ ਕੋਠੇ ਨੇ ਵੱਡੀ ਗਿਣਤੀ ਵਰਕਰਾਂ ਦੇ ਨਾਲ ਅਣਮਿੱਥੇ ਸਮੇਂ ਦਾ ਮਿਸ ਮਿਸਾਲੀ ਧਰਨਾ ਸ਼ੁਰੂ ਕੀਤਾ ਇਸ ਵਿਸ਼ਾਲ ਰੋਹ ਭਰਪੂਰ ਧਰਨੇ ਨੂੰ ਸੰਬੋਧਨ ਕਰਦਿਆਂ ਬੀ ਕੇ ਯੂ ਏਕਤਾ ਡਕੋਦਾ ਦੇ ਪ੍ਰਧਾਨ ਮਨਜੀਤ ਧਨੇਰ, ਜਮਹੂਰੀ ਕਿਸਾਨ ਸਭਾ ਦੇ ਆਗੂ ਬਲਰਾਜ ਸਿੰਘ ਕੋਟਉਮਰਾ, ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਾਲਿਬ, ਬਲਵਿੰਦਰ ਸਿੰਘ ਕੋਠੇ ਪੋਨਾ , ਪੌ: ਜੈਪਾਲ ਸਿੰਘ, ਲੱਖੋਵਾਲ ਦੇ ਆਗੂ ਜੋਗਿੰਦਰ ਸਿੰਘ ਬੁਜਗਰ, ਰਾਜੇਵਾਲ ਨੇ ਆਗੂ ਤਰਲੋਚਨ ਸਿੰਘ ਬਰਮੀ, ਕਰਦਿਆਂ ਦੇ ਆਗੂ ਅਮਰ ਸਿੰਘ ਤਲਵੰਡੀ, ਸੁਖਵਿੰਦਰ ਸਿੰਘ ਹਲਵਾਰਾ, ਮਜ਼ਦੂਰ ਆਗੂ ਕੰਵਲਜੀਤ ਖੰਨਾ, ਮਜਦੂਰ ਯੂਨੀਅਨ ਆਗੂ ਅਵਤਾਰ ਸਿੰਘ ਤਾਰੀ ਰਸੂਲਪੁਰ ਅਤੇ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਇਹ ਤਿੰਨ ਖੇਤੀ ਬਿੱਲਾਂ ਦੇ ਰੱਦ ਕਰਵਾਉਣ ਲਈ ਪੰਜਾਬ ਦੇ ਕਿਰਤੀ ਆਰ ਪਾਰ ਦੀ ਲੜਾਈ ਲੜਣਗੇ। ਉਨ੍ਹਾਂ ਕਿਹਾ ਕਿ ਅਣਮਿੱਥੇ ਸਮੇਂ ਦੇ ਇਸ ਦਿਨ ਰਾਤ ਦੇ ਇਸ ਧਰਨੇ ਨੂੰ ਨਿਰਵਿਘਨ ਜਾਰੀ ਰੱਖਣਗੇ। ਭਲਕੇ ਤੋਂ ਰਿਲਾਇੰਸ ਦੇ ਸਟੋਰਾਂ, ਪੈਟਰੋਲ ਪੰਪਾਂ ਤੇ ਰੋਸ ਧਰਨੇ ਦਿੱਤੇ ਜਾਣਗੇ। ਬੁਲਾਰਿਆਂ ਨੇ ਕਿਹਾ ਕਿ ਸੂਬੇ ਭਰ 'ਚ ਅੰਬਾਨੀ, ਅਡਾਨੀ ਦਾ ਵਪਾਰ ਲੁੱਟ ਖ਼ਤਮ ਕਰਵਾਉਣ ਦਾ ਸੰਘਰਸ਼ ਭਾਜਪਾ ਸਰਕਾਰ ਦੇ ਨੱਕ ਚ ਦਮ ਕਰ ਦੇਵੇਗਾ। ਇਸ ਸਮੇਂ ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ , ਰਾਮ ਸਿੰਘ ਹਠੁੂਰ, ਡਾ: ਸੁਰੈਨ ਸਿੰਘ ਧੂਰੜਕੋਟ ਨੇ ਗੀਤ, ਕਵਿਤਾਵਾਂ, ਕਵੀਸ਼ਰੀਆਂ ਗਾਈਆਂ। ਲੋਕ ਕਲਾਂ ਮੰਚ ਮੁੱਲਾਂਪੁਰ ਦੇ ਕਲਾਕਾਰ ਨੇ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ਹੇਠ ਨਾਟਕ ਉੱਠਣ ਦਾ ਵੇਲਾ ਪੇਸ਼ ਕਰਦਿਆਂ ਖੇਤੀ ਬਿੱਲਾਂ ਖਿਲਾਫ਼ ਸੁਚੇਤ ਕਰਦੇ ਕਰਦਿਆਂ ਸਮਾਂ ਬੰਨ੍ਹ ਦਿੱਤਾ ਇਸ ਸਮੇਂ ਇਲਾਕਾ ਭਰ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਮਜਦੂਰ ਹਾਜ਼ਰ ਹਨ। ਲੰਗਰ ਦੀ ਸੇਵਾ ਗੁਰੂਸਰ ਕਾਉਕ ਇਕਾਈ ਨੇ ਚਲਾਈ।