ਮਹਿਲ ਕਲਾਂ/ਬਰਨਾਲਾ-ਅਕਤੂਬਰ 2020- (ਗੁਰਸੇਵਕ ਸਿੰਘ ਸੋਹੀ)- ਪਿੰਡ ਕਰਮਗੜ੍ਹ ਵਿਖੇ ਮਨਰੇਗਾ ਮਜ਼ਦੂਰਾਂ ਵੱਲੋਂ ਭਰਮਾਂ ਇਕੱਠ ਕਰਕੇ ਮੀਟਿੰਗ ਕੀਤੀ ਗਈ। ਮਨਰੇਗਾ ਕਾਨੂੰਨ ਅਧੀਨ ਬੰਦ ਪਿਆ ਕੰਮ ਚਲਾਉਣ ਦੀ ਮੰਗ ਉਠਾਈ ਮੌਕੇ ਪਰ ਮਨਰੇਗਾ ਮਜ਼ਦੂਰਾਂ ਨੇ ਬੀਡੀਪੀਓ ਦਫ਼ਤਰ ਬਰਨਾਲਾ ਨੂੰ ਮਾਣਯੋਗ ਮਾਸਟਰ ਰੋਲ ਕੱਢ ਕੇ ਕੰਮ ਦੇਣ ਦੀ ਡਿਮਾਂਡ ਲਿਸਟ ਮੌਕੇ ਤੇ ਬਣਾਈ ਮਨਰੇਗਾ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਸੀਟੀਯੂ ਪੰਜਾਬ ਦੀ ਸੂਬਾ ਜੁਆਇੰਟ ਸਕੱਤਰ ਪਰਮਜੀਤ ਕੌਰ,ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ,ਜ਼ਿਲ੍ਹਾ ਸੀਨੀਅਰ ਮੀਤ ਸਕੱਤਰ ਮਹਿੰਦਰ ਸਿੰਘ,ਜ਼ਿਲ੍ਹਾ ਕਮੇਟੀ ਦੇ ਸਲਾਹਕਾਰ ਕੇਵਲ ਸਿੰਘ ਕੁਰੜ, ਉਨ੍ਹਾਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕੇ ਕੇਂਦਰ ਦੀ ਮੋਦੀ ਅਤੇ ਪੰਜਾਬ ਦੀ ਕੈਪਟਨ ਸਰਕਾਰ ਮਨਰੇਗਾ ਕਾਨੂੰਨ ਰੱਦ ਕਰਨਾ ਚਾਹੁੰਦੀ ਹੈ ਕਾਨੂੰਨ ਅਨੁਸਾਰ ਮਨਰੇਗਾ ਮਜ਼ਦੂਰਾਂ ਨੂੰ 100 ਦਿਨ ਦਾ ਰੁਜ਼ਗਾਰ ਵੀ ਨਹੀਂ ਦਿੱਤਾ ਜਾ ਰਿਹਾ ਪੰਜਾਬ ਦੀ ਅਫ਼ਸਰਸ਼ਾਹੀ ਵੱਲੋਂ ਲੇਖਾਕਾਰਾਂ ਅਧੀਨ ਕਰਵਾਏ ਗਏ ਕੰਮਾਂਦੀ ਘੱਟ ਪੈਮਾਇਸ਼ ਦਸ ਲਾਗੂ ਦਿਹਾੜੀ 265 ਦੇਣ ਦੀ ਬਜਾਏ 75,80,90,100 ਰੁਪਏ ਪ੍ਰਤੀ ਦਿਹਾੜੀ ਮਜ਼ਦੂਰਾਂ ਦੇ ਬੈਂਕ ਖਾਤਿਆਂ ਵਿੱਚ ਪਾਏ ਗਏ ਹਨ। ਪੰਜ ਕਿਲੋਮੀਟਰ ਤੋਂ ਵੱਧ ਦੂਰੀ ਤੇ ਜਾ ਕੇ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਕਾਨੂੰਨ ਮੁਤਾਬਿਕ 10 ਪ੍ਰਤੀਸ਼ਤ ਕਿਰਾਇਆ ਭੱਤਾ ਵੀ ਨਹੀਂ ਦਿੱਤਾ ਜਾ ਰਿਹਾ। ਮਜ਼ਦੂਰ ਆਗੂਆਂ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਗਰੀਬਾਂ ਮਜ਼ਦੂਰਾਂ ਨੂੰ ਪਹਿਲਾਂ ਤੋਂ ਮਿਲਦੀਆਂ ਭਲਾਈ ਸਕੀਮਾਂ ਦਾ ਲਾਭ ਇੱਕੋ ਇੱਕ ਖੋਹਿਆ ਜਾ ਰਿਹਾ ਹੈ ਘਰੇਲੂ ਬਿਜਲੀ ਮੀਟਰਾਂ ਦੇ ਬਿੱਲ ਮਜ਼ਦੂਰਾਂ ਨੂੰ ਮੋਟੀਆਂ ਰਕਮਾਂ ਵਿੱਚ ਭੇਜੇ ਜਾ ਰਹੇ ਹਨ। ਕਿਰਤ ਮਹਿਕਮੇ ਵੱਲੋਂ ਲਾਭਕਾਰੀ ਲਾਭਪਾਤਰੀ ਕਾਪੀਆਂ ਤੇ ਭਲਾਈ ਦਾ ਲਾਭ ਦੇਣਾ ਬੰਦ ਕੀਤਾ ਗਿਆ।ਖੇਤੀ ਵਿਰੋਧੀ ਤਿੰਨ ਕਾਨੂੰਨ ਬਣਾ ਕੇ ਅਤੇ ਬਿਜਲੀ ਐਕਟ 2020 ਬਣਾਕੇ ਮੀਟਰਾਂ ਦੇ ਬਿੱਲ ਮਜਦੂਰਾਂ ਨੂੰ ਮੋਟੀਆਂ ਰਕਮਾਂ ਵਿੱਚ ਭੇਜੇ ਜਾ ਰਹੇ ਹਨ।ਕਿਰਤ ਮਹਿਕਮੇ ਵੱਲੋਂ ਲਾਭਪਾਤਰੀਆਂ ਕਾਪੀਆਂ ਤੇ 17 ਭਲਾਈ ਦਾ ਲਾਭ ਦੇਣਾਂ ਬੰਦ ਕੀਤਾ ਗਿਆ ਹੈ। ਦੋ ਰੁਪਏ ਕਿੱਲੋ ਵਾਲੀ ਵੰਡੀ ਜਾਣ ਵਾਲੀ ਬੰਦ ਕੀਤੀ ਜਾ ਰਹੀ ਹੈ ਬਿਜਲੀਲ ਯੂਨਿਟ 200 ਪ੍ਰਤੀ ਮਹੀਨਾ ਬੰਦ ਕੀਤੀ ਜਾ ਰਹੀ ਹੈ ਸਾਨੂੰ ਏਕਾ ਉਸਾਰ ਕੇ ਸੰਘਰਸ਼ ਕਰਨਾ ਪਵੇਗਾ ਇਸ ਮੌਕੇ ਸਰਬਜੀਤ ਕੌਰ ,ਹਰਜੀਤ ਕੌਰ, ਗੁਰਮੀਤ ਕੌਰ ਸੁਖਪਾਲ ਕੌਰ, ਰਾਣੀ ਕੌਰ, ਹਰਬੰਸ ਕੌਰ, ਬਲਜੀਤ ਕੌਰ ਨੰਗਲ, ਚਰਨਜੀਤ ਕੌਰ, ਸਰਬਜੀਤ ਕੌਰ, ਕਰਨੈਲ ਕੌਰ, ਸਵਰਨਜੀਤ ਕੌਰ, ਬਲਜੀਤ ਕੌਰ, ਮਨੋਜ ਕੁਮਾਰ, ਜੱਗਾ ਸਿੰਘ ਕਰਮਗੜ੍ਹ ਹਾਜਰ ਸਨ।