ਬੀਕੇਯੂ ਏਕਤਾ ਡਕੌਂਦਾ ਵੱਲੋਂ ਮੋਦੀ ਸਰਕਾਰ ਦੀਆਂ ਅਰਥੀਆਂ ਸਾੜ੍ਹਨ ਦਾ ਐਲਾਨ 

ਮਹਿਲ ਕਲਾਂ/ਬਰਨਾਲਾ-ਸਤੰਬਰ 2020 -(ਗੁਰਸੇਵਕ ਸੋਹੀ ਸੋਹੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੀ ਮੀਟਿੱਗ ਬਲਾਕ ਪਧਾਨ ਜਗਰਾਜ ਹਰਦਾਸਪੁਰਾ ਦੀ ਅਗਵਾਈ ਹੇਠ ਹੋਈ।ਨੌਜਵਾਨਾਂ ਨੇ ਵੱਡਾ ਯੋਗਦਾਨ ਪਾਇਆ।ਇਸ ਮੀਟਿੱਗ ਵਿੱਚ ਖੇਤੀ ਆਰਡੀਨੈਂਸ ਦੇ ਸੰਬੰਧ ਵਿੱਚ ਭਰਵੀਂ ਵਿਚਾਰ ਚਰਚਾ ਹੋਈ।ਆਗੂਆਂ ਜਗਰਾਜ ਹਰਦਾਸਪੁਰਾ, ਗੁਰਦੇਵ ਮਾਂਗੇਵਾਲ, ਅਮਨਦੀਪ ਰਾਏਸਰ ਨੇ ਕਿਹਾ ਕਿ ਕਿਸਾਨੀ ਸੰਘਰਸ਼ਾਂ ਦੀ ਅਵਾਜ ਪੰਜਾਬ ਤੋਂ ਬਾਹਰ ਹਰਿਆਣਾ, ਯੂ.ਪੀ ਤੋਂ ਅੱਗੇ ਦਿੱਲੀ ਵਿੱਚ ਵੀ ਸੁਣਾਈ ਦੇਣ ਲੱਗੀ ਹੈ।ਆਗੂਆਂ ਇਹ ਵੀ ਕਿਹਾ ਕਿ ਇਨਾਂ ਆਰਡੀਨੈਂਸਾਂ(ਬਿਲਾਂ)ਰਾਹੀਂ ਕਿਸਾਨੀ ਨੂੰ ਜਮੀਨ ਤੋਂ ਬੇਦਖਲ ਕਰਕੇ ਉਨ੍ਹਾ ਦੀ ਮੌਤ ਦੇ ਵਰੰਟ ਜਾਰੀ ਤਾਂ ਕੀਤੇ ਹੀ ਜਾ ਰਹੇ ਹਨ।ਪਰ ਇਨਾਂ ਆਰਡੀਨੈਂਸਾਂ(ਬਿਲਾਂ) ਦਾ ਮਾਰੂ ਅਸਰ ਸਿਰਫ ਕਿਸਾਨੀ ਤੱਕ ਸੀਮਤ ਰਹਿਣ ਵਾਲਾ ਨਹੀਂ ਸਗੋਂ ਇਸ ਦਾ ਅਸਰ ਆੜਤੀਆਂ,ਰੇਤ,ਤੇਲ,ਬੀਜ,ਡੀਲਰਾਂ ਮੰਡੀਆਂ ਵਿੱਚ ਕੰਮ ਕਰਦੇ ਲੱਖਾਂ ਕਿਰਤੀ ਪ੍ਰੀਵਾਰਾਂ ਉੱਪਰ ਵੀ ਪਵੇਗਾ। ਇਸ ਵਿੱਚ ਤੈਹਿ ਕੀਤਾ ਗਿਆ ਕਿ  25 ਤਰੀਕ ਤੱਕ ਪਿੰਡਾਂ-ਪਿੰਡਾਂ ਵਿੱਚ ਸਰਕਾਰ ਦੀਆ ਅਰਥੀਆਂ ਫੂਕੀਆਂ ਜਾਣਗੀਆਂ।ਬਲਾਕ ਸਕੱਤਰ ਅਮਨਦੀਪ ਰਾਏਸਰ ਨੇ ਪਰੈਸ ਨੂੰ ਦੱਸਿਆ ਕਿ ਮੋਦੀ ਸਰਕਾਰ ਦੀਆਂ ਅਰਥੀਆਂ ਪਿੰਡ-ਪਿੰਡ ਸਾੜ੍ਹਨ ਲਈ ਸਾਰੇ ਪਿੰਡਾਂ ਵਿੱਚ ਆਗੂਆਂ ਦੀਆ ਡਿਊਟੀਆਂ ਲਾ ਦਿੱਤੀਆਂ ਹਨ।ਇਸ ਮੀਟਿੱਗ ਵਿੱਚ ਬੀਕੇਯੂ ਏਕਤਾ ਡਕੌਂਦਾ ਦੇ ਨੌਜਵਾਨ ਕਿਸਾਨ ਆਗੂਆਂ ਜੱਸੀ ਹਰਦਾਸਪੁਰਾ,ਜਸਵਿੰਦਰ ਕੁਰੜ,ਜੱਗੀ ਰਾਏਸਰ,ਮਲਕੀਤ ਆਮਲਾ ਸਿੰਘ, ਸੇਵਕ ਮਾਗੇਵਾਲ,ਜੱਗਾਂ ਮਹਿਲ ਕਲਾਂ ਨੇ ਸੰਬੋਧਨ ਕੀਤਾ ਨੌਜਵਾਨਾਂ ਨੇ ਵਿਸ਼ਵਾਸ ਦਬਾਇਆ ਕਿ ਉਹ ਪੂਰੀ ਤਨਦੇਹੀ ਨਾਲ ਇਸ ਘੋਲ ਵਿੱਚ ਕਿਸਾਨ ਜੱਥੇਬੰਦੀਆ ਦਾ ਸਾਥ ਦੇਣਗੇ ਅੱਜ ਦੀ ਮੀਟਿੱਗ ਵਿੱਚ ਨੌਜਵਾਨਾਂ ਨੇ ਵਿਸ਼ਵਾਸ ਦਬਾਇਆ ਕਿ ਉਹ ਵੋਟ ਵਟੋਰੂ ਪਾਰਟੀਆਂ ਦਾ ਖਹਿੜਾ ਛੱਡ ਕੇ ਕਿਸਾਨ ਘੋਲ ਦਾ ਹਿੱਸਾ ਬਣਨਗੇ । ਆਉਣ ਵਾਲੇ ਸਮੇਂ ਵਿੱਚ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਖ਼ਿਲਾਫ਼ ਸੰਘਰਸ਼ਾਂ ਵਿੱਚ ਕਿਸਾਨ ਔਰਤਾਂ ਅਤੇ ਨੌਜਵਾਨਾਂ ਦੀ ਸ਼ਮੂੂਲੀਅਤ ਨੂੰ ਹਾਲਤਾਂ ਦਾ ਹਾਂ ਪੱਖੀ ਅਹਿਮ ਮੋੜ ਕਰਾਰ ਦਿੱਤਾ। ਆਗੂਆਂ ਨੇ 25 ਸਤੰਬਰ ਦੇ ਪੰਜਾਬ ਅੰਦਰ ਮੁਕੰਮਲ ਬੰਦ(ਸੜਕੀ ਅਤੇ ਰੇਲ ਆਵਾਜਾਈ ਅਤੇ ਹਰ ਕਿਸਮ ਦਾ ਕਾਰੋਬਾਰ) ਅਤੇ ਉਸ ਤੋਂ ਪਹਿਲਾਂ ਹਫਤਾ ਭਰ ਮੋਦੀ ਸਰਕਾਰ ਦੇ ਅਰਥੀ ਫੂਕ ਮੁਜਾਹਰੇ ਕੀਤੇ ਜਾ ਰਹੇ ਹਨ। ਇਸ ਸਮੇਂ ਕੇਵਲ ਸਹੌਰ,ਬਲਵੀਰ ਸਹੌਰ,ਮਲਕੀਤ ਸੀਮਾ,ਜਗਰੂਪ ਗਹਿਲ,ਜੀਤ ਛੀਨੀਵਾਲ,ਜੱਗਾ ਛਾਪਾਂ,ਜਸਵਿੰਦਰ ਕੁਰੜ,ਸੁਖਦੇਵ ਕੁਰੜ ਨੇ ਵੀ ਵਿਚਾਰ ਪੇਸ਼ ਕਰਦਿਆਂ 25 ਸਤੰਬਰ ਦੇ ਪੰਜਾਬ ਬੰਦ ਦੇ ਸੱਦੇ ਨੂੰ ਸਫਲ ਬਨਾਉਣ ਲਈ ਪੂਰੀ ਤਨਦੇਹੀ ਨਾਲ ਜੁਟ ਜਾਣ ਦਾ ਸੱਦਾ ਦਿਤਾ।