ਕੋਰੋਨਾ ਮਹਾਮਾਰੀ ਜਗਰਾਓਂ ਧੇ ਬਜ਼ਾਰ ਲਈ ਉਜਾੜਾਂ

ਜਗਰਾਉਂ-ਸਤੰਬਰ 2020 (ਮੋਹਿਤ ਗੋਇਲ )- ਪਿਛਲੇ ਛੇ ਮਹੀਨਿਆਂ ਤੋਂ ਕਰੋਨਾ ਮਹਾਂਮਾਰੀ ਕਾਰਨ ਜਿੱਥੇ ਸਾਰਾ ਕਾਰੋਬਾਰ ਠੱਪ ਪਿਆ ਹੈ ਉਥੇ ਹੀ ਲੋਕਾਂ ਦੇ ਭੁੱਖ ਮਰਨ ਦੀ ਨੌਬਤ ਆ ਗਈ ਹੈ।ਪਰ ਹੁਣ ਜਿੱਥੇ ਹੌਲੀ ਹੌਲੀ ਕਾਰੋਬਾਰ ਖੁੱਲਣ ਲਗੇ ਹਨ ਤਾਂ ਲੋਕਾ ਨੂੰ ਕੁੱਝ ਰਾਹਤ ਮਹਿਸੂਸ ਹੋ ਰਹੀ ਹੈ, ਪਰ ਹਾਲੇ ਭੀ ਕੁੱਝ ਕਾਰੋਬਾਰ ਇਹੋ ਜਿਹੇ ਹਨ ਜੌ ਖੁੱਲਣ ਦੀ ਬਜਾਏ ਬੰਦ ਹੁੰਦੇ ਜਾ ਰਹੇ ਹਨ।ਜਿਹਨਾਂ ਵਿੱਚ ਮੈਰਿਜ ਪਲੇਸ,ਟੈਂਟ ਹਾਊਸ,ਡੀ.ਜੇ, ਫ਼ੋਟੋਗ੍ਰਾਫਰ,ਲਾਈਟ,ਬੈਂਡ ਬਾਜਾ,ਘੋੜੀ ਵਾਲਿਆ ਅਤੇ ਰੱਥ ਵਾਲਿਆ ਨੇ ਸਰਕਾਰ ਦੇ ਖਿਲਾਫ਼ ਮੋਰਚਾ ਖੋਲ ਦਿੱਤਾ ਹੈ।ਇਸੇ ਕਾਰਨ ਇਹਨਾਂ ਵਲੋਂ ਇਕ ਰੋਸ਼ ਮਾਰਚ ਕਢਿਆ ਗਿਆ।ਸੰਜੀਵ ਮਲਹੋਤਰਾ ਨੇ ਪੱਤਰਕਾਰਾਂ ਨਾਲ ਗਲ ਕਰਦੇ ਕਿਹਾ ਕਿ ਪਿਛਲੇ ਛੇ ਮਹੀਨਿਆਂ ਤੋਂ ਸਾਡੇ ਕਾਰੋਬਾਰ ਬੰਦ ਪਏ ਹਨ ਉਹਨਾਂ ਦੇ ਨਾਲ ਹੋਰ ਭੀ ਬਹੁਤ ਕੰਮ ਜੁੜੇ ਹੋਏ ਹਨ ਜਿਸ ਕਰਕੇ ਉਹਨਾਂ ਦੀ ਰੋਜੀ ਰੋਟੀ ਭੀ ਬੰਦ ਹੋਣ ਦੇ ਕਰਾਰ ਤੇ ਆ ਗਈ ਹੈ। ਅਸੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਕਾਰੋਬਾਰ ਬਾਰੇ ਭੀ ਕੁੱਝ ਸੋਚੋ ਕਿਓਕਿ ਸਾਡੇ ਭੀ ਬੱਚੇ ਪਰਿਵਾਰ ਹਨ।ਜੇਕਰ ਸਰਕਾਰ ਨੇ ਸਾਡੇ ਕਾਰੋਬਾਰ ਬਾਰੇ ਨਾ ਸੋਚਿਆ ਤਾਂ ਉਹ ਪੂਰੇ ਪਰਿਵਾਰ ਸਮੇਤ ਸੜਕਾਂ ਤੇ ਉਤਰਨ ਲਈ ਮਜਬੂਰ ਹੋ ਜਾਣਗੇ।ਇਸ ਸਮੇਂ ਸਤਪਾਲ ਸਿੰਘ,ਤਰਸੇਮ ਸਿੰਘ,ਸੁਰਿੰਦਰ ਅਰੋੜਾ,ਠਾਕਰ ਦਾਸ,ਪਰਮਜੀਤ ਸਿੰਘ, ਵਿੱਕੀ,ਪਲਵਿੰਦਰ ਸਿੰਘ,ਸਤਨਾਮ ਸਿੰਘ, ਰਾਜੂ,ਬਿੱਟੂ,ਮਹੇਸ਼ ਸਿੰਗਲਾ ਆਦਿ ਮੌਜੂਦ ਰਹੇ।।