You are here

ਰਾਮਗੜ੍ਹ ਭੁੱਲਰ ਦੇ ਸਕੂਲ 'ਚ ਕਰਵਾਇਆ ਟਰੈਫਿਕ ਨਿਯਮਾਂ ਬਾਰੇ ਸੈਮੀਨਾਰ

ਜਗਰਾਓਂ, 23 ਜੁਲਾਈ (ਬਲਦੇਵ ਸਿੰਘ ਸਿੱਖਿਆ ਪ੍ਰਤੀਨਿਧ/ ਹਰਵਿੰਦਰ ਸਿੰਘ ਖੇਲਾ) ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਐਸ.ਐਸ.ਪੀ ਨਵਨੀਤ ਸਿੰਘ ਬੈਂਸ ਆਈ ਪੀ ਐਸ  ਦੇ ਦਿਸ਼ਾ-ਨਿਰਦੇਸ਼ਾਂ ਹੇਠ ਡੀ. ਐਸ.ਪੀ. ਟਰੈਫਿਕ ਗੁਰਬਿੰਦਰ ਸਿੰਘ ਦੀ ਅਗਵਾਈ ਹੇਠ  ਟਰੈਫ਼ਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਏ ਐਸ ਆਈ ਹਰਪਾਲ ਸਿੰਘ ਚੋਕੀਮਾਨ ਵੱਲੋਂ ਸਰਕਾਰੀ ਹਾਈ ਸਕੂਲ ਰਾਮਗੜ੍ਹ ਭੁੱਲਰ  ਵਿਖੇ ਸਕੂਲ ਮੁੱਖ ਅਧਿਆਪਕ ਮੁਕੇਸ਼ ਬਾਂਸਲ ਦੀ ਅਗਵਾਈ ਵਿੱਚ ਸਕੂਲ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨ ਲਈ ਟਰੈਫਿਕ ਸੈਮੀਨਾਰ ਕਰਵਾਇਆ ਗਿਆ । ਜਿਸ ਵਿੱਚ ਏ ਐਸ ਆਈ ਹਰਪਾਲ ਸਿੰਘ ਚੋਕੀਮਾਨ ਨੇ ਸਕੂਲ ਬੱਚਿਆਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੜਕ ਤੇ ਹਮੇਸ਼ਾ ਖੱਬੇ ਪਾਸੇ ਚੱਲੋ,ਫੁੱਟਪਾਥ ਉਪੱਰ ਚੱਲੋ, ਫੁੱਟਪਾਥ ਨਾ ਬਣੇ ਹੋਣ ਤਾਂ ਸੜਕ ਦਾ ਕਿਨਾਰਾ ਛੱਡ ਸੜਕ ਦੇ ਸੱਜੇ ਹੱਥ ਪੈਦਲ ਚੱਲੋ, ਸੜਕ ਨੂੰ ਦੋੜ ਕੇ ਪਾਰ ਨਾ ਕਰੋ, ਸੱਜੇ-ਖੱਬੇ ਦੇਖ ਕੇ ਹੀ ਸੜਕ ਪਾਰ ਕਰੋ। ਇਸ ਤੋਂ ਇਲਾਵਾ ਦੋ ਪਹੀਆ ਵਾਹਨ ਚਲਾਉਂਦੇ ਸਮੇ ਸਿਰ ਤੇ ਹੈਲਮਟ ਪਹਿਨੋ,ਵਹੀਕਲ ਚਲਾਉਂਦੇ ਸਮੇ ਮੋਬਾਇਲ ਫੋਨ ਦੀ ਵਰਤੋਂ ਨਾ ਕਰੋ, ਤਿੰਨ ਸਵਾਰੀਆਂ ਨਾ ਬੈਠੋ ਅਤੇ 18 ਸਾਲ ਤੋ ਘੱਟ ਉਮਰ ਦੇ ਬੱਚੇ ਕੋਈ ਵੀ ਵਹੀਕਲ ਨਾ ਚਲਾਓ ਤਾਂ ਜੋ ਸੜਕੀ ਹਾਦਸਿਆਂ ਵਿੱਚ ਜਾ ਰਹੀਆਂ ਕੀਮਤੀ ਜਾਨਾ ਨੂੰ ਬਚਾਇਆ ਜਾ ਸਕੇ ।  ਏ ਐਸ ਆਈ ਹਰਪਾਲ ਸਿੰਘ ਵੱਲੋਂ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਜੀ ਟੀ ਰੋਡ ਪਰ ਲੱਗੇ ਸਾਈਨ ਬੋਰਡਾਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ  ਸਕੂਲ ਦੇ ਸਾਰੇ ਅਧਿਆਪਕਾਂ ਨੂੰ ਆਪਣੇ-ਆਪਣੇ ਵਹੀਕਲਾਂ ਤੇ ਸਰਕਾਰੀ ਨੰਬਰ ਪਲੇਟਾਂ ਲਗਵਾਉਣ ਦੀ ਅਪੀਲ ਕੀਤੀ ਗਈ |ਇਸ ਮੋਕੇ  ਅਧਿਆਪਕ ਅਮਨਦੀਪ ਕਲਿਆਣ,ਪਰਮਜੀਤ ਦੁੱਗਲ, ਅਤੇ ਸਕੂਲ ਦਾ ਸਟਾਫ ਹਾਜ਼ਰ ਸੀ।  ਜਿੰਨਾ ਵੱਲੋਂ ਹਰਪਾਲ ਸਿੰਘ ਦਾ ਸਕੂਲ ਆਉਣ ਤੇ ਧੰਨਵਾਦ ਕੀਤਾ ਗਿਆ।