ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 246ਵੇਂ ਦਿਨ ਪਿੰਡ ਛਾਪਾ ਤੇ ਜੰਡ ਨੇ ਭਰੀ ਹਾਜ਼ਰੀ

  ਹੁਣ ਮੋਰਚਿਆਂ ਤੋਂ ਬਾਅਦ ਧਰਮ ਯੁੱਧ ਮੋਰਚਾ ਲੱਗੇਗਾ ਸਿੱਖ ਆਪਣੀਆਂ ਹੱਕੀ ਮੰਗਾਂ ਤੇ ਜਲਦ ਫਤਿਹ ਕਰਨਗੇ - ਦੇਵ ਸਰਾਭਾ  

ਸਰਾਭਾ /ਮੁੱਲਾਪੁਰ ,25 ਅਕਤੂਬਰ  (ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 246ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਸਹਿਯੋਗੀ ਜਥੇਦਾਰ ਮੁਖਤਿਆਰ ਸਿੰਘ ਛਾਪਾ, ਸੁਖਦੇਵ ਸਿੰਘ ਛਾਪਾ,ਅਮਰ ਸਿੰਘ ਕੁਤਬਾ,ਨੰਬੜਦਾਰ ਜਸਮੇਲ ਸਿੰਘ ਜੰਡ, ਕਰਨੈਲ ਸਿੰਘ ਜੰਡ, ਤੇਜਾ ਸਿੰਘ ਜੰਡ, ਸਿੰਗਾਰਾ ਸਿੰਘ ਜੰਡ, ਰਾਜਦੀਪ ਸਿੰਘ ਜੰਡ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਭਾਵੇਂ ਸਿੱਖ ਕੌਮ ਦਾ ਦੀਵਾਲੀ ਨਾਲ ਕੋਈ ਦੂਰ ਦਾ ਨਾਤਾ ਤਕ ਨਹੀਂ ਪਰ ਫਿਰ ਵੀ ਉਹ ਹਿੰਦੂਆਂ ਨਾਲੋਂ ਵਧ ਕੇ ਇਸ ਤਿਉਹਾਰ ਨੂੰ ਪੈਸੇ ਦੀ ਬਰਬਾਦੀ ਕਰਦੇ ਹਨ।ਜਦ ਕਿ ਜਿਸ ਕੌਮ ਦੇ ਦੀਪ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਕੇ ਵੀ ਜੇਲ੍ਹਾਂ ਵਿੱਚ ਬੰਦ ਹੋਣ ਤਾਂ ਫੇਰ ਉਹ ਹਿੰਦੂ ਕੌਮ ਨੂੰ ਉਨ੍ਹਾਂ ਦੀ ਦੀਵਾਲੀ ਤੇ ਮੁਬਾਰਕਾਂ ਕਿਵੇਂ ਦੇਣ । ਜੋ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਹਨ ਚੰਗੀ ਖੇਡ ਨਾਲ ਜੁੜੇ ਹੋਏ ਹੋਣ   ਉਨ੍ਹਾਂ ਨੂੰ ਗੰਦੀ ਸੋਚ ਰੱਖਣ ਵਾਲੇ ਲੋਕ ਜਾਗਣ ਤੋਂ ਪਹਿਲਾਂ ਬੁਝਾ ਦਿੰਦੇ ਹਨ। ਜਿਵੇਂ ਦੀਪ ਸਿੱਧੂ,ਸਭਦੀਪ ਮੂਸੇਵਾਲਾ ਅਤੇ ਸੰਦੀਪ ਅੰਬੀਆਂ ਗੰਦੀ ਰਾਜਨੀਤੀ ਦੀ ਭੇਟ ਚੜ੍ਹ ਗਏ। ਸਰਕਾਰਾਂ ਉਨ੍ਹਾਂ ਪੰਜਾਬ ਦੇ ਜਾਗਦੇ  ਦੀਵਿਆਂ ਨੂੰ ਭਜਾਉਣ ਵਾਲੇ ਕਾਤਲਾਂ ਨੂੰ ਸਜ਼ਾਵਾਂ ਦੇਣ ਨਾਲੋਂ ਉਨ੍ਹਾਂ ਦੀ  ਪ੍ਰਾਹੁਣਾਚਾਰੀ ਵੱਧ ਕਰਦੀਆਂ ਹਨ ਜਾਂ ਫੇਰ ਕਾਤਲਾਂ ਨੂੰ ਪੁਲਸ ਦੀ ਗ੍ਰਿਫਤ ਚੋਂ ਭਜਾ ਦਿੰਦੀਆਂ ਹਨ । ਜੇਕਰ ਸਿੱਖ ਕੌਮ ਦੇ ਜੁਝਾਰੂ ਭਾਈ ਅੰਮ੍ਰਿਤਪਾਲ ਸਿੰਘ ਵਰਗੇ ਪੰਜਾਬ ਦੀ ਜਵਾਨੀ ਨੂੰ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ  ਗੋਬਿੰਦ ਸਿੰਘ ਜੀ ਅੱਗੇ ਆਪਣੇ ਸੀਸ ਭੇਟ ਕਰ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਲਈ ਆਖਦੇ ਹਨ ਤਾਂ ਸਰਕਾਰਾਂ ਦੇ ਚਮਚੇ ਇਹ ਕਹਿ ਕੇ ਭੰਡਦੇ ਹਨ ਕਿ ਇਹ ਤੱਤੀਆਂ ਗੱਲਾਂ ਕਰਦੇ ਨੇ ਕੌਮ ਦਾ ਵੱਡਾ ਨੁਕਸਾਨ ਕਰਨਗੇ।ਜੇਕਰ ਸਰਕਾਰਾਂ ਸਿੱਖ ਕੌਮ ਨਾਲ ਵਫ਼ਾ ਕਰਦੀਆਂ ਹੁੰਦੀਆਂ ਤਾਂ ਸਿੱਖ ਕੌਮ ਨੂੰ ਰੋਸ ਮੁਜ਼ਾਹਰੇ ਧਰਨੇ ਕਰਕੇ ਮੋਰਚੇ ਨਾ ਲਾਉਣੇ ਪੈਂਦੇ । ਸਮੁੱਚੀ ਸਿੱਖ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਵਲੋਂ ਜੇਲ ਤੋਂ ਆਏ ਸੰਦੇਸ਼ ਤੇ ਹੁਣ ਮੋਰਚਿਆਂ ਤੋਂ ਬਾਅਦ ਧਰਮ ਯੁੱਧ ਮੋਰਚਾ ਲੱਗਣਗਾ ਸਿੱਖ ਆਪਣੀਆਂ ਹੱਕੀ ਮੰਗਾਂ ਤੇ ਫਤਿਹ ਕਰਨਗੇ। ਉਨ੍ਹਾਂ ਨੇ ਅੱਗੇ ਆਖਿਆ ਕਿ ਜੇ ਭਾਰਤ ਦਾ ਪ੍ਰਧਾਨ ਮੰਤਰੀ ਹੀ ਸਿੱਖ ਕੌਮ ਨਾਲ ਵਫ਼ਾ ਨਾ ਕਰੇ ਤਾਂ ਫਿਰ ਕੌਮ ਨੂੰ ਇਕ ਘਰ ਚੋਂ ਇਕ ਮੈਂਬਰ ਦਾ ਸੰਘਰਸ਼ ਵਿਚ ਆਉਣਾ ਹੀ ਪਵੇਗਾ। ਬਾਕੀ ਸਰਾਭਾ ਪੰਥਕ ਮੋਰਚੇ ਤੋਂ ਸਿੱਖ ਕੌਮ ਨੇ ਬੰਦੀ ਛੋੜ ਦਿਵਸ ਮੌਕੇ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿਚ ਅਰਦਾਸ ਬੇਨਤੀਆਂ ਕੀਤੀਆਂ ਹਨ ਕਿ ਬੰਦੀ ਸਿੰਘ ਜਲਦ ਰਿਹਾਅ ਹੋ ਜਾਣ । ਹੁਣ ਪ੍ਰਮਾਤਮਾ ਵੀ ਸਿੱਖ ਕੌਮ ਤੇ ਮਿਹਰ ਜ਼ਰੂਰ ਕਰੇਗਾ ਪਰ ਪੂਰੀ ਕੌਮ ਨੂੰ ਆਪਣੇ ਹੱਕ ਲਈ ਘਰਾਂ ਤੋਂ ਬਾਹਰ ਆਉਣਾ ਹੀ ਪਵੇਗਾ । ਇਸ ਮੌਕਾ ਖ਼ਜ਼ਾਨਚੀ ਪਲਵਿੰਦਰ ਸਿੰਘ ਟੂਸੇ ਦਵਿੰਦਰ ਸਿੰਘ ਸਰਾਭਾ ਬਚਿੱਤਰ ਸਿੰਘ ਬੁਰਜ ਲਿੱਟਾਂ,ਹਰਜੀਤ ਸਿੰਘ ਬੁਰਜ ਲਿੱਟਾਂ,ਏਕਮਜੋਤ ਸਿੰਘ ਬੁਰਜ ਲਿੱਟਾਂ, ਜਸਰਾਜ ਸਿੰਘ ਜੰਡ,ਬੱਚੀ ਪਰਨੀਤ ਕੌਰ ਜੰਡ,ਅੱਛਰਾ ਸਿੰਘ ਸਰਾਭਾ ਮੋਟਰਜ਼ ਵਾਲੇ,ਮੇਵਾ ਸਿੰਘ ਸਰਾਭਾ,ਹਰਦੀਪ ਸਿੰਘ ਦੋਲੋ ਖੁਰਦ,ਹਰਬੰਸ ਸਿੰਘ ਪੰਮਾ ਹਿੱਸੋਵਾਲ ਆਦਿ ਹਾਜ਼ਰੀ ਭਰੀ ।