You are here

ਪਿੰਡ ਬੀਹਲਾ ਦੀ ਪੰਚਾਇਤ ਵੱਲੋਂ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ 

ਮਹਿਲ ਕਲਾਂ/ਬਰਨਾਲਾ, ਅਪ੍ਰੈਲ 2020 -(ਗੁਰਸੇਵਕ ਸਿੰਘ ਸੋਹੀ)-

ਸਰਪੰਚ ਕਿਰਨਜੀਤ ਸਿੰਘ ਮਿੰਟੂ ਦੀ ਅਗਵਾਈ ਅਧੀਨ ਪਿੰਡ ਬੀਹਲਾ ਦੀ ਪੰਚਾਇਤ ਵੱਲੋਂ ਸਰਕਾਰੀ ਸਕੂਲ ਵਿੱਚ ਪੜ੍ਹਦੇ ਗਰੀਬ 450 ਵਿਦਿਆਰਥਾਂ ਨੂੰ ਜੋ ਪਹਿਲੀ ਕਲਾਸ ਤੋਂ ਦਸਵੀਂ ਕਲਾਸ ਤੱਕ ਪੜ੍ਹਦੇ ਹਨ ਉਨ੍ਹਾਂ ਨੂੰ ਪੈਨ ਅਤੇ ਕਾਪੀਆਂ ਵੰਡੀਆਂ ਗਈ।ਇਸ ਸਮੇਂ ਕਰੋਨਾ ਵਾਇਰਸ ਦੀ ਚੱਲ ਰਹੀ ਮਹਾਂਮਾਰੀ ਦੇ ਕਾਰਨ ਵਿਦਿਆਰਥੀਆਂ ਕੋਲ ਸਟੇਸ਼ਨਰੀ ਦੀ ਘਾਟ ਸੀ ਜਿਸ ਨੂੰ ਪੰਚਾਇਤ ਵੱਲੋਂ ਪੂਰਾ ਕਰ ਦਿੱਤਾ ਗਿਆ ਹੈ।  ਸਟੇਸ਼ਨਰੀ ਦੀ ਵੰਡ ਕਰਨ ਸਮੇਂ ਭਾਰਤ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਵਿਦਿਆਰਥੀਆਂ ਵਿੱਚ ਫ਼ਾਸਲਾ ਰੱਖਿਆ ਗਿਆ। ਪੰਚਾਇਤ ਦੀ ਇਸ ਕੋਸਿਸ਼ ਦੀ ਸਲਾਘਾ ਜ਼ਿਲਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਤੂਰ ਅਤੇ ਉਪ ਜ਼ਿਲਾ ਸਿੱਖਿਆ ਅਫ਼ਸਰ ਕਮਲਜੀਤ ਕੌਰ ਨੇ ਕੀਤੀ। ਸੁਭਾਸ਼ ਮਹਾਜਨ ਨੋਡਲ ਅਫ਼ਸਰ ਨੇ ਪਚਾਈਤ ਦੀ ਇਸ ਕੋਸਿਸ ਨੂੰ ਹੋਰਾਂ ਲਈ ਪ੍ਰੇਰਨਾ ਸਰੋਤ ਦੱਸਿਆ।ਇਸ ਮੌਕੇ ਤੇ ਥਾਣਾ ਟੱਲੇਵਾਲ ਦੇ ਐੱਸ ਐੱਚ ਓ ਮੈਡਮ ਅਮਨਦੀਪ ਕੌਰ,ਸਤਨਾਮ ਸਿੰਘ ਲਾਲੀ,ਗੁਰਵਿੰਦਰ ਸਿੰਘ ਰੰਧਾਵਾ, ਹਮੀਰ ਸਿੰਘ ਪੰਚ,ਹਾਕਮ ਸਿੰਘ ਪੰਚ,ਸੁਖਦੇਵ ਸਿੰਘ ਪੰਚ,ਬਲਦੇਵ ਸਿੰਘ ਭੱਟੀ,ਸੁਖਪ੍ਰੀਤ ਸਿੰਘ ਹੈਡ ਮਾਸਟਰ ਸ.ਹ.ਸ,ਹਰਪ੍ਰੀਤ ਸਿੰਘ ਹੈਡ ਮਾਸਟਰ ਸ.ਪ.ਸ,ਮਾਸਟਰ ਨਿਰਮਲ ਸਿੰਘ ਦੀਵਾਨਾ,ਸੇਵਾਦਾਰ ਗੁਰਦੀਪ ਸਿੰਘ ਆਦਿ ਹਾਜ਼ਰ ਸਨ।