14 ਸਤੰਬਰ ਕਿਸਾਨ ਲਲਕਾਰ ਰੈਲੀ ਨੂੰ ਮਿਲਿਆ ਵੱਡੀ ਸਫਲਤਾ

ਆੜਤੀਆ ਵਰਗ,ਪੈਸਟੀਸਾਈਡ ਡੀਲਰ ਐਸ਼ੋਸ਼ੀਏਸ਼ਨ ਅਤੇ ਲੇਬਰ ਯੂਨੀਅਨ ਨੇ ਕੀਤਾ ਸਮਰਥਨ

ਮਹਿਲ ਕਲਾਂ/ਬਰਨਾਲਾ-ਸਤੰਬਰ 2020  (ਗੁਰਸੇਵਕ ਸਿੰਘ ਸੋਹੀ)- ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਵਿਰੋਧੀ ਆਰਡੀਨੈਂਸਾਂ ਅਤੇ ਬਿਜਲੀ ਸੋਧ ਬਿੱਲ-2020 ਖਿਲਾਫ ਪੰਜਾਬ ਅੰਦਰ ਸੰਘਰਸ਼ਾਂ ਦਾ ਮੈਦਾਨ ਪੂਰੀ ਤਰ੍ਹਾਂ ਭਖ ਚੁੱਕਿਆ ਹੈ। ਮੁਲਕ ਭਰ ਦੀਆਂ 250 ਤੋਂ ਵਧੇਰੇ ਕਿਸਾਨ ਜਥੇਬੰਦੀਆਂ ਅਧਾਰਤ ਕੁਲ ਹਿੰਦ ਸੰਘਰਸ਼ ਤਾਲਮੇਲ ਕਮੇਟੀ ਵਿੱਚ ਸ਼ਾਮਿਲ ਪੰਜਾਬ ਦੀਆਂ ਸੰਘ੍ਰਸ਼ਸ਼ੀਲ ਜਥੇਬੰਦੀਆਂ ਵੱਲੋਂ ਕਿਸਾਨ ਸੰਘਰਸ਼ ਦੇ ਤੀਜੇ ਪੜਾਅ ਵਜੋਂ 14 ਸਤੰਬਰ ਨੂੰ ਪੰਜਾਬ ਅੰਦਰ 5 ਥਾਵਾਂ ਬਰਨਾਲਾ, ਮੋਗਾ,ਪਟਿਆਲਾ,ਫਗਵਾੜਾ ਅਤੇ ਅੰਮ੍ਰਿਤਸਰ ਵਿਖੇ ਵਿਸ਼ਾਲ ਕਿਸਾਨ ਲਲਕਾਰ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਬਰਨਾਲਾ ਦਾਣਾ ਮੰਡੀ ਵਿਖੇ 14 ਸਤੰਬਰ ਨੂੰ ਕੀਤੀ ਜਾ ਰਹੀ  ਇਤਿਹਾਸਕ ਕਿਸਾਨ ਲਲਕਾਰ ਰੈਲੀ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ ਜਦੋੰ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੇ ਖੇਤੀ ਵਿਰੋਧੀ ਆਰਡੀਨੈਂਸਾਂ ਦੀ ਹਮਾਇਤ ਵਿੱਚ ਜੁੜੇ ਇਨਕਲਾਬੀ ਸੰਗਠਨ ਇਨਕਲਾਬੀ ਕੇਂਦਰ,ਪੰਜਾਬ ਦੇ ਪ੍ਰਧਾਨ ਨਰਾਇਣ ਦੱਤ,ਆੜਤੀਆ ਐਸ਼ੋਸ਼ੀਏਸ਼ਨ ਦੇ ਪ੍ਰਧਾਨ ਦਰਸ਼ਨ ਸਿੰਘ,ਵਿਜੈ ਕੁਮਾਰ, ਸੁਭਾਸ਼ ਬਾਸਲ,ਜਤਿੰਦਰ ਕੁਮਾਰ, ਹਰਪਾਲ ਪਾਲੀ, ਸਤੀਸ਼ ਕੁਮਾਰ, ਪੈਸਟੀਸਾਈਡ ਐਸ਼ੋਸ਼ੀਏਸ਼ਨ ਦੇ ਪ੍ਰਧਾਨ ਗੋਕੁਲ ਕੁਮਾਰ,ਲੇਬਰ ਯੂਨੀਅਨ ਦੇ ਪ੍ਰਧਾਨ ਗੋਰਾ ਲਾਲ ਨਾਲ ਸਾਂਝੀ ਮੋਟਿੰਗ ਦਾਣਾ ਮੰਡੀ ਬਰਨਾਲਾ ਵਿਖੇ ਹੋਈ।ਇਸ ਮੀਟਿੰਗ ਵਿੱਚ ਬੀਕੇਯੂ ਏਕਤਾ ਡਕੌਂਦਾ ਦੇ ਸੂਬਾ ਪ੍ਰੈਸ ਸਕੱਤਰ ਬਲਵੰਤ ਸਿੰਘ ਉੱਪਲੀ ਵੀ ਸ਼ਾਮਿਲ ਹੋਏ।ਆਗੂਆਂ ਨੇ ਇਸ ਮੀਟਿੰਗ ਦੇ ਵਿਆਪਕ ਮਾਰੂ ਹੱਲੇ ਬਾਰੇ ਦੱਸਦਿਆਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਤਿੰਨੇ ਖੇਤੀ ਵਿਰੋਧੀ ਆਰਡੀਨੈਂਸਾਂ ਦਾ ਮਾਰੂ ਅਸਰ ਕਿਸਾਨੀ ਸਮੇਤ ਸਮੁੱਚੇ ਅਰਥਚਾਰੇ ਉੱਪਰ ਪਵੇਗਾ। ਮੰਡੀਆਂ ਦਾ ਪ੍ਰਬੰਧ ਖਤਮ ਹੋਣ ਨਾਲ ਆੜਤੀਆ ਵਰਗ, ਰੇਹ, ਤੇਲ, ਬੀਜ ਵਾਲੇ ਦੁਕਾਨਦਾਰ ਸਮੇਤ ਮੰਡੀਆਂ ਵਿੱਚ ਕੰਮ ਕਰਦੇ ਲੱਖਾਂ ਦੀ ਗਿਣਤੀ ਵਿੱਚ ਮਜਦੂਰ ਬੁਰੀ ਤ੍ਰਰ੍ਹਾਂ ਪ੍ਰਭਾਵਿਤ ਹੋਣਗੇ।ਇਸ ਕਰਕੇ ਇਸ ਮਾਰੂ ਹੱਲੇ ਖਿਲਾਫ ਲੜਨਾ ਸਿਰਫ ਕਿਸਾਨਾਂ ਦੀ ਲੋੜ ਨਹੀਂ ਸਗੋਂ ਇਨ੍ਹਾਂ ਆਰਡੀਨੈਂਸਾਂ ਦੀ ਮਾਰ ਹੇਠ ਆਉਣ ਵਾਲੇ ਸੱਭੇ ਤਬਕਿਆਂ ਨੂੰ ਰਲਕੇ ਸਾਂਝਾ ਹੰਭਲਾ ਮਾਰਨਾ ਹੋਵੇਗਾ।ਜਿਸ ਨੂੰ ਬਹੁਤ ਗੰਭੀਰਤਾ ਨਾਲ ਮਹਿਸੂਸ ਕਰਦਿਆਂ ਵਿਸ਼ਾਵਾਸ਼ ਦਿਵਾਇਆ ਕਿ 14 ਸਤੰਬਰ ਦੀ ਕਿਸਾਨ ਲਲਕਾਰ ਰੈਲੀ ਨੂੰ ਭਰਪੂਰ ਸਹਿਯੋਗ ਕਰਦਿਆਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ। ਇਸ ਸਮੇਂ ਆੜਤੀਆ ਵਰਗ ਅਤੇ ਲੇਬਰ ਯੂਨੀਅਨ ਦੇ ਬਹੁਤ ਸਾਰੇ ਨੁਮਾਇੰਦੇ ਵੀ ਹਾਜਰ ਸਨ।