You are here

ਪਲਾਜ਼ਮਾ ਦਾਨ ਕਰਨ ਵਾਲੇ ਕੋਰੋਨਾ ਯੋਧਿਆਂ ਦਾ ਸਨਮਾਨ

ਪੰਜਾਬ ਸਰਕਾਰ ਵੱਲੋ ਸ਼ੁਰੂ ਕੀਤੇ ਮਿਸ਼ਨ ਫਤਿਹ ਨੂੰ ਸਫਲ ਕਰਨ ਲਈ ਹਰ ਵਰਗ ਨੂੰ ਯਤਨ ਕਰਨ ਦਾ ਸੱਦਾ - ਡਿਪਟੀ ਕਮਿਸ਼ਨਰ

ਲੁਧਿਆਣਾ, ਸਤੰਬਰ 2020 - ( ਸੱਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਰਾਕੇਸ ਅਗਰਵਾਲ ਦੀ ਪ੍ਰਧਾਨਗੀ ਹੇਠ ਹੀਰੋ ਡੀ.ਐਮ.ਸੀ. ਹਾਰਟ ਇੰਸਟੀਚਿਊਟ ਵਿਖੇ ਅੱਜ ਪਲਾਜ਼ਮਾ ਦਾਨ ਕਰਨ ਵਾਲਿਆਂ ਲਈ ਸਨਮਾਨ ਸਮਾਰੋਹ ਦਾ ਆਯੋਨ ਕੀਤਾ ਗਿਆ। ਵਾਈਸ ਪ੍ਰਿੰਸੀਪਲ ਅਤੇ ਚੀਫ਼ ਕਾਰਡੀਓਲੋਜਿਸਟ ਡਾ. ਜੀ.ਐਸ. ਵਾਂਡਰ ਦੇ ਨਾਲ ਮੈਡੀਕਲ ਸੁਪਰਡੈਂਟ(ਐੱਚ.ਡੀ.ਐੱਚ.ਆਈ.) ਡਾ. ਬਿਸ਼ਵ ਮੋਹਨ, ਡਾ: ਰਾਜੇਸ਼ ਮਹਾਜਨ ਅਤੇ ਸੇਵਾ ਸੰਕਲਪ ਸੁਸਾਇਟੀ ਦੇ ਪ੍ਰਧਾਨ ਹਰਪ੍ਰੀਤ ਸੰਧੂ ਵੀ ਇਸ ਮੌਕੇ ਹਾਜ਼ਰ ਸਨ। ਡਾ.ਜੀ.ਐਸ. ਵਾਂਡਰ ਅਤੇ ਡਾ: ਬਿਸ਼ਵ ਮੋਹਨ ਵੱਲੋਂ ਸਾਰੇ ਪਲਾਜ਼ਮਾ ਦਾਨੀਆਂ ਵੱਲੋ ਕੀਤੀ ਪਹਿਲਕਦਮੀ ਦੀ ਸ਼ਲਾਘਾ ਕੀਤੀ ਗਈ। ਡਾ. ਵਾਂਡਰ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਸਾਨੂੰ ਘਬਰਾਉਣ ਦੀ ਬਜਾਏ ਸਾਵਧਾਨੀਆਂ ਅਤੇ ਬਚਾਓ ਸੰਬਧੀ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਸਮਾਗਮ ਦਾ ਆਯੋਜਨ ਕੋਰੋਨਾ ਵਾਰੀਅਰਜ਼ ਦਾ ਸਨਮਾਨ ਕਰਨ ਲਈ ਕੀਤਾ ਗਿਆ, ਜਿਨ੍ਹਾਂ ਨੇ ਕੋਰੋਨਾ ਬਿਮਾਰੀ ਤੋਂ ਸਫਲਤਾਪੂਰਵਕ ਰਿਕਵਰੀ ਤੋਂ ਬਾਅਦ ਪਲਾਜ਼ਮਾ ਦਾਨ ਕੀਤਾ ਹੈ।  ਸੇਵਾ ਸੰਕਲਪ ਸੁਸਾਇਟੀ ਦੇ ਪ੍ਰਧਾਨ ਹਰਪ੍ਰੀਤ ਸੰਧੂ ਵੱਲੋਂ ਵੀ ਕੌਵੀਡ-19 ਮਹਾਂਮਾਰੀ ਦੀ ਇਸ ਲੜਾਈ 'ਤੇ ਜਿੱਤ ਪ੍ਰਾਪਤ ਕਰਨ ਲਈ ਪਲਾਜ਼ਮਾ ਦਾਨ ਕਰਨ ਵਾਲਿਆਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਗਈ। ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵਲੋਂ ਪਲਾਜ਼ਮਾ ਦਾਨ ਕਰਨ ਵਾਲਿਆਂ ਨੂੰ ਉਤਸ਼ਾਹਤ ਕਰਨ ਦੇ ਸੰਦੇਸ਼ ਨੂੰ ਦਰਸਾਉਂਂਦਾ ਵਿਸ਼ੇਸ਼ ਤੌਰ 'ਤੇ ਤਿਆਰ ਕੀਤਾ ਗਿਆ ਸਲੋਗਨ ਬਰੋਸ਼ਰ ਲਾਂਚ ਕੀਤਾ ਗਿਆ। ਉਨ੍ਹਾਂ ਅਪੀਲ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਸੁਰੂ ਕੀਤੇ ਮਿਸ਼ਨ ਫਤਿਹ ਨੂੰ ਸਫਲ ਕਰਨ ਲਈ ਹਰ ਵਰਗ ਨੂੰ ਯਤਨ ਕਰਨਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਨਾਲ ਪੁਲਿਸ ਕਮਿਸ਼ਨਰ ਲੁਧਿਆਣਾ ਰਾਕੇਸ਼ ਅਗਰਵਾਲ, ਡਾ: ਬਿਸ਼ਵ ਮੋਹਨ, ਡਾ: ਗੁਰਪ੍ਰੀਤ ਵਾਂਡਰ ਅਤੇ ਸੇਵਾ ਸੰਕਲਪ ਸੁਸਾਇਟੀ ਦੇ ਮੀਤ ਪ੍ਰਧਾਨ ਐਡਵੋਕੇਟ ਹਰਪ੍ਰੀਤ ਸੰਧੂ ਵੀ ਹਾਜ਼ਰ ਸਨ।