ਗੁਰਦੁਆਰਾ ਤਖਤੂਪੁਰਾ ਦੀ ਪ੍ਰਬੰਧਕ ਕਮੇਟੀ ਨੇ ਮੁਲਾਜ਼ਮਾਂ ਨੂੰ ਦਿੱਤਾ ਦੋ ਟੁੱਕ ਜਵਾਬ

ਕਿਹਾ ਸਿੱਖ ਜੁਡੀਸੀਅਲ ਕੋਲ ਕੇਸ ਚੱਲਦਾ ਹੈ,ਫ਼ੈਸਲਾ ਪ੍ਰਵਾਨ ਹੋਵੇਗਾ-ਮੈਨੇਜਰ/ਪ੍ਰਧਾਨ

ਬੱਧਨੀ ਕਲਾਂ/ਅਜੀਤਵਾਲ 29ਅਗਸਤ-(ਨਛੱਤਰ ਸੰਧੂ)-ਨੇੜਲੇ ਇਤਿਹਾਸਿਕ ਗੁਰਦੁਆਰਾ ਤਖਤੂਪੁਰਾ ਸਾਹਿਬ ਦੇ ਮੈਨੇਜਰ ਭਾਈ ਰਜਿੰਦਰ ਸਿੰਘ ਅਤੇ ਪ੍ਰਧਾਨ ਕਰਨੈਲ ਸਿੰਘ ਨੇ ਇੱਥੇ ਫ਼ਾਰਗ ਕੀਤੇ ਮੁਲਾਜ਼ਮਾਂ ਨੂੰ ਦੋ ਟੁੱਕ ਜਵਾਬ ਦਿੰਦਿਆ ਕਿਹਾ ਕਿ ਪਿਛਲੇ ਕਈ ਦਿਨਾਂ ਤੋ ਇਹ ਮੁਲਾਜ਼ਮ ਬਿਨ੍ਹਾਂ ਵਜ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੂਸ਼ਣ ਲਾ ਕੇ ਬਦਨਾਮ ਕਰ ਰਹੇ ਹਨ।ਉਨਾ੍ਹ ਕਿਹਾ ਕਿ ਇਨਾਂ੍ਹ ਮੁਲਾਜ਼ਮਾਂ ਪਿੱਛੇ ਪਿੰਡ ਦੇ ਦੋ ਵਿਅਕਤੀਆਂ ਦਾ ਹੱਥ ਹੈ,ਜੋ ਕਿ ਇੱਕ ਪਹਿਲਾਂ ਪ੍ਰਬੰਧਕ ਕਮੇਟੀ ਦਾ ਮੈਂਬਰ ਹੁੰਦਾ ਸੀ ਅਤੇ ਦੂਸਰਾ ਪਿੰਡ ਦਾ ਕਾਂਗਰਸੀ ਵਰਕਰ ਹੈ,ਇਹ ਦੋਵੇ ਜਾਣੇ ਹੀ ਇਨਾਂ੍ਹ ਨੂੰ ਭੜਕਾ ਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਖਿਲਾਫ਼ ਪ੍ਰਚਾਰ ਕਰ ਰਹੇ ਹਨ,ਇਨਾਂ੍ਹ ਦਾ ਮਕਸਦ ਪਿਛਲੇ ਲੰਮੇ ਸਮੇ ਤੋ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ਼ ਹੋਣਾ ਹੈ।ਉਨਾਂ੍ਹ ਕਿਹਾ ਕਿ ਬੇਸੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਨਾਂ੍ਹ ਮੁਲਾਜ਼ਮਾਂ ਦੀਆਂ ਰਹਿੰਦੀਆਂ ਤਨਖਾਹਾਂ ਦੇਣੀਆਂ ਹਨ,ਪਰ ਪ੍ਰਬੰਧਕ ਕਮੇਟੀ ਕਿੱਥੋ ਦੇਵੇ।ਗੁਰਦੁਆਰਾ ਸਾਹਿਬ ਦੀ 70ਏਕੜ ਦੇ ਕਰੀਬ ਜ਼ਮੀਨ ਹੈ,ਜਿਸ ਨੂੰ ਪਿੰਡ ਦੇ ਹੀ ਸੱਤ ਵਿਅਕਤੀ ਵਾਹ ਰਹੇ ਹਨ,ਪਰ ਇਨਾਂ੍ਹ ਵਿੱਚੋ ਕਿਸੇ ਨੇ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਿਛਲੇ ਚਾਰ ਸਾਲਾਂ ਤੋ ਮਾਮਲੇ ਦੇ ਨਾਮ ਤੇ ਕੋਈ ਪੈਸਾ ਨਹੀ ਦਿੱਤਾ।ਉਨਾ੍ਹ ਅੱਗੇ ਦੱਸਿਆ ਕਿ 50ਹਜਾਰ ਪ੍ਰਤੀ ਏਕੜ ਮਾਮਲੇ ਦੇ ਹਿਸਾਬ ਦੇ ਨਾਲ ਇੱਕ ਕਰੋੜ ਚਾਲੀ ਲੱਖ ਰੁਪਏ ਦੀ ਰਾਸ਼ੀ ਬਣਦੀ ਹੈ,ਪਰ ਅਫ਼ਸੋਸ ਦੀ ਗੱਲ ਹੈ ਕਿ ਕਿਸੇ ਨੇ ਵੀ ਗੁਰੂਘਰ ਦੀ ਇਹ ਮਾਇਆ ਦੇਣ ਲਈ ਹਿੰਮਤ ਨਹੀ ਕੀਤੀ,ਫ਼ਿਰ ਕਿੱਥੋ ਇਨਾਂ੍ਹ ਮੁਲਾਜ਼ਮਾਂ ਨੂੰ ਤਨਖਾਹ ਕਮੇਟੀ ਦੇਵੇ।ਉਨਾਂ੍ਹ ਇਹ ਵੀ ਦੱਸਿਆ ਕਿ ਜਨਵਰੀ 2020ਵਿੱਚ ਇਹ ਮੁਲਾਜ਼ਮ ਇੱਥੋ ਫ਼ਾਰਗ ਹੋ ਗਏ ਸਨ,ਹੁਣ ਇਹ ਉੱਕਤ ਦੋਵਾਂ ਵਿਅਕਤੀਆਂ ਦੇ ਇਸਾਰਿਆਂ ਤੇ ਦੋਸ਼ ਮੜ੍ਹ ਰਹੇ ਹਨ।ਉਨਾ੍ਹ ਕਿਹਾ ਕਿ ਪਿਛਲੇ ਦਿਨੀਂ ਕੁਝ ਮੁਲਾਜ਼ਮਾਂ ਨੇ ਤਾਂ ਪ੍ਰਬੰਧਕ ਕਮੇਟੀ ਦੀ ਸ਼ਾਨ ਦੇ ਖਿਲਾਫ਼ ਬੁਰ੍ਹਾ ਭਲਾ ਵੀ ਕਿਹਾ ਹੈ,ਜਿਸ ਨੂੰ ਲੈ ਕੇ ਪ੍ਰਬੰਧਕ ਕਮੇਟੀ ਜਲਦੀ ਕੋਰਟ ਵਿੱਚ ਮਾਣਹਾਨੀ ਦਾ ਕੇਸ ਵੀ ਦਾਇਰ ਕਰੇਗੀ।ਮੈਨੇਜਰ ਨੇ ਅਖੀਰ ਵਿੱਚ ਇਹ ਵੀ ਦੱਸਿਆ ਕਿ ਸਿੱਖ ਜੁਡੀਸੀਅਲ ਕੋਲ ਵੀ ਇਹ ਕੇਸ ਚੱਲ ਰਿਹਾ ਹੈ,ਜੋ ਫੈਸਲਾ ਆਵੇਗਾ ਸਿਰ ਮੱਥੇ ਪ੍ਰਵਾਨ ਹੋਵੇਗਾ।ਇਸ ਸੰਬੰਧੀ ਮੁਲਾਜ਼ਮਾਂ ਨੇ ਇਨ੍ਹਾਂ ਦੋਸਾਂ ਨੂੰ ਸਿਰੇ ਤੋ ਨਕਾਰਦਿਆ ਕਿਹਾ ਕਿ ਤਨਖਾਹਾਂ ਨਾ ਮਿਲਣ ਕਾਰਨ ਸਾਡੇ ਚੁੱਲ੍ਹੇ ਠੰਡੇ ਹੋ ਗਏ ਹਨ।