You are here

ਪਾਕਿਸਤਾਨ 'ਚ ਹਿੰਦੂਆਂ ਦੇ ਧਰਮ ਪਰਿਵਰਤਣ ਮਾਮਲਿਆਂ ਦੀ ਐਮ.ਪੀ. ਢੇਸੀ ਵਲੋਂ ਨਿੰਦਾ

ਲੰਡਨ,ਅਗਸਤ 2020 -(ਗਿਆਨੀ ਰਵਿਦਰਪਾਲ ਸਿੰਘ)- ਪਾਕਿਸਤਾਨ 'ਚ ਹਿੰਦੂਆਂ ਨਾਲ ਹੋ ਰਹੇ ਪੱਖ ਪਾਤ ਅਤੇ ਧਰਮ ਪਰਿਵਰਤਣ ਦੇ ਮਾਮਲਿਆਂ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਐਮ. ਪੀ. ਤਨਮਨਜੀਤ ਸਿੰਘ ਢੇਸੀ ਨੇ ਇਸ ਦੀ ਨਿੰਦਾ ਕੀਤੀ ਹੈ । ਉਨ੍ਹਾਂ ਕਿਹਾ ਕਿ ਪਾਕਿਸਤਾਨ 'ਚ ਗ਼ਰੀਬ ਹਿੰਦੂਆਂ ਨਾਲ ਭੇਦਭਾਵ ਅਤੇ ਉਨ੍ਹਾਂ ਦੀ ਦੁਰਦਸ਼ਾ ਬਾਰੇ ਪੜ੍ਹ ਕੇ ਦੁੱਖ ਹੁੰਦਾ ਹੈ । ਉਨ੍ਹਾਂ ਕਿਹਾ ਕਿ ਹਿੰਦੂ ਭਾਈਚਾਰੇ ਦੇ ਮਾਣ ਸਨਮਾਨ ਅਤੇ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਧਰਮ ਪਰਿਵਰਤਣ ਮਨੁੱਖਤਾ ਦੀ ਨਹੀਂ ਬਲਕਿ ਸਿਰਫ਼ ਗਿਣਤੀ ਵਧਾਉਣ ਦੀ ਖੇਡ ਹੈ । ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿਚ ਹਿੰਦੂ ਲੜਕੀਆਂ ਨੂੰ ਜਬਰੀ ਚੁੱਕਣ ਅਤੇ ਉਨ੍ਹਾਂ ਦੇ ਜਬਰੀ ਧਰਮ ਪਰਿਵਰਤਣ ਦੀਆਂ ਅਕਸਰ ਹੀ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ । ਪਰ ਇਨ੍ਹਾਂ ਘਟਨਾਵਾਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਬਹੁਤ ਘੱਟ ਉਠਾਇਆ ਜਾ ਰਿਹਾ ਹੈ । ਜਦਕਿ ਹੁਣ ਨੌਕਰੀਆਂ ਅਤੇ ਜਾਇਦਾਦਾਂ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ | ਸਿੰਧ ਪ੍ਰਾਂਤ ਦੇ ਬਦਿਨ ਜ਼ਿਲੇ੍ਹ 'ਚ ਦਰਜਨਾਂ ਹਿੰਦੂ ਪਰਿਵਾਰਾਂ ਨੇ ਜੂਨ ਮਹੀਨੇ 'ਚ ਧਰਮ ਪਰਿਵਰਤਣ ਕੀਤਾ ਹੈ । ਮੁਸਲਿਮ ਗਰੁੱਪਾਂ ਵਲੋਂ 1947 'ਚ ਪਾਕਿਸਤਾਨ 'ਚ 20.5 ਫ਼ੀਸਦੀ ਵਸੋਂ ਹਿੰਦੂਆਂ ਦੀ ਸੀ ਅਤੇ ਦਹਾਕਿਆਂ ਬਾਅਦ 1998 ਵਿਚ ਸਰਕਾਰੀ ਜਨਗੰਨਣਾ ਅਨੁਸਾਰ ਹਿੰਦੂਆਂ ਦੀ ਗਿਣਤੀ ਪਾਕਿਸਤਾਨ ਦੀ ਕੁੱਲ ਆਬਾਦੀ ਦਾ 1.6 ਫ਼ੀਸਦੀ ਹਿੱਸਾ ਹੈ । ਇਹ ਗਿਣਤੀ ਬੀਤੇ ਦੋ ਦਹਾਕਿਆਂ ਵਿਚ ਸਭ ਤੋਂ ਵੱਧ ਘਟੀ ਹੈ ।ਇਸ ਦਾ ਮੁੱਖ ਕਾਰਨ ਧਰਮ ਪਰਿਵਰਤਨ ਜਾਂ ਪਾਕਿਸਤਾਨ ਛੱਡ ਕੇ ਹਿੰਦੂਆਂ ਦਾ ਚੱਲੇ ਜਾਣਾ ਮੰਨਿਆ ਜਾ ਰਿਹਾ ਹੈ ।