ਮਾਨਚੈਸਟਰ ਦੇ ਅਜਾਇਬ ਘਰ 'ਚ ਸਿੰਘਜ਼ ਟਵਿਨਜ਼ ਦੀ ਪੇਂਟਿੰਗ ਜਲਿ੍ਹਆਂਵਾਲਾ ਬਾਗ ਬਣੀ ਖਿੱਚ ਦਾ ਕੇਂਦਰ

ਲੰਡਨ ਅਪ੍ਰੈਲ (ਅਮਰੀਕ ਸਿੰਘ ਰਾਠੌਰ)-ਸਿੰਘ ਟਵਿਨਜ਼ ਦੇ ਨਾਂਅ ਨਾਲ ਮਸ਼ਹੂਰ ਯੂ.ਕੇ. ਦੀਆਂ ਚਿਤਰਕਾਰ ਜੁੜਵਾਂ ਭੈਣਾਂ ਅੰਮ੍ਰਿਤਾ ਕੌਰ ਅਤੇ ਰਾਬਿੰਦਰਾ ਕੌਰ ਵਲੋਂ ਬਣਾਈਆਂ ਪੇਂਟਿੰਗਾਂ ਦੀ ਪ੍ਰਦਰਸ਼ਨੀ ਮਾਨਚੈਸਟਰ ਮਿਊਜ਼ੀਅਮ 'ਚ ਸ਼ੁਰੂ ਹੋਈ ਹੈ । 'ਜਲ੍ਹਿਆਂਵਾਲਾ ਬਾਗ 1919 : ਪੰਜਾਬ ਅੰਡਰ ਸੀਜ਼' ਦੇ ਸਿਰਲੇਖ ਹੇਠ ਸ਼ੁਰੂ ਹੋਈ ਇਸ ਪ੍ਰਦਰਸ਼ਨੀ 'ਚ ਸਿੰਘ ਜੁੜਵਾਂ ਭੈਣਾਂ ਵਲੋਂ ਤਿਆਰ ਕੀਤੇ ਖੂਬਸੂਰਤ ਚਿੱਤਰ ਭਾਰਤ, ਪੰਜਾਬ ਦੇ ਪੁਰਾਤਨ ਦੌਰ ਨੂੰ ਪੇਸ਼ ਕਰਦੇ ਹਨ । ਦੋਵਾਂ ਭੈਣਾਂ ਵਲੋਂ ਜਲ੍ਹਿਆਂਵਾਲਾ ਬਾਗ ਦੇ ਬਣਾਏ ਚਿੱਤਰ 'ਚ ਸਭ ਤੋਂ ਉੱਪ ਵਿਸਾਖੀ ਅਪ੍ਰੈਲ 1919 ਲਿਿਖਆ ਹੈ, ਜਦ ਕਿ ਇਸ ਦੇ ਕੇਂਦਰ ਸਿੰਘ ਨਿਹੱਥੇ ਲੋਕਾਂ 'ਤੇ ਜਨਰਲ ਡਾਇਰ ਵਲੋਂ ਕੀਤੇ ਕਹਿਰ ਦਾ ਦਿ੍ਸ਼ ਹੈ ਕਿ ਕਿਸ ਤਰ੍ਹਾਂ ਨਿਹੱਥੇ ਲੋਕਾਂ ਨੂੰ ਗੋਲੀਆਂ ਨਾਲ ਭੁੰਨਿਆ ਜਾ ਰਿਹਾ ਹੈ । ਜ਼ਿਕਰਯੋਗ ਹੈ ਕਿ ਅੰਮ੍ਰਿਤਾ ਕੌਰ ਅਤੇ ਰਾਬਿੰਦਰਾ ਕੌਰ ਨੂੰ ਉਨ੍ਹਾਂ ਦੇ ਕੰਮਾਂ ਲਈ ਸ਼ਾਹੀ ਸਨਮਾਨ ਵੀ ਮਿਲ ਚੁੱਕਾ ਹੈ।