ਸ਼ਹਿਰੀ ਖੇਤਰਾਂ ਅੰਦਰ ਰਾਤ ਵੇਲੇ ਕਰਫਿਊ ਦੇ ਹੁਕਮ

 ਕਪੂਰਥਲਾ,ਅਗਸਤ 2020 -(ਹਰਜੀਤ ਸਿੰਘ ਵਿਰਕ/ਮਨਜਿੰਦਰ ਗਿੱਲ)-

ਡਿਪਟੀ ਕਮਿਸਨਰ ਕਮ ਜ਼ਿਲ੍ਹਾ ਮੈਜਿਸਟ੍ਰੇਟ ਕਪੂੁਰਥਲਾ ਦੀਪਤੀ ਉੱਪਲ ਵੱਲੋਂ ਕੋਰੋਨਾ ਦੇ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਹ ਹਦਾਇਤਾਂ ਕਪੂਰਥਲਾ ਜ਼ਿਲ੍ਹੇ ਦੀਆਂ ਨਗਰ ਨਿਗਮਾਂ, ਨਗਰ ਕੌਸਲਾਂ ਅਤੇ ਨਗਰ ਪੰਚਾਇਤਾਂ ਦੀ ਹਦੂਦ ਅੰਦਰ 18 ਅਗਸਤ 2020 ਤੋਂ ਅਗਲੇ ਹੁਕਮਾਂ ਤਕ ਲਾਗੂ ਰਹਿਣਗੀਆਂ।ਨਵੇਂ ਹੁਕਮਾਂ ਅਨੁਸਾਰ ਰਾਤ 9 ਤੋਂ ਸਵੇਰੇ 5 ਵਜੇ ਤਕ ਨਗਰ ਨਿਗਮਾਂ, ਨਗਰ ਕੌਸਲਾਂ ਅਤੇ ਨਗਰ ਪੰਚਾਇਤਾਂ ਦੀ ਹਦੂਦ ਅੰਦਰ ਗੈਰ ਜ਼ਰੂਰੀ ਗਤੀਵਿਧੀਆਂ ਲਈ ਆਵਾਜਾਈ 'ਤੇ ਮੁਕੰਮਲ ਰੋਕ ਹੋਵੇਗੀ। ਉਨ੍ਹਾਂ ਨਾਲ ਹੀ ਸਪੱਸ਼ਟ ਕੀਤਾ ਕਿ ਜ਼ਰੂਰੀ ਗਤੀਵਿਧੀਆਂ ਜਿਵੇਂ ਕੰਮ ਦੀ ਸ਼ਿਫਟ ਲਈ ਜਾਣਾ, ਕੌਮੀ ਅਤੇ ਰਾਜ ਮਾਰਗਾਂ ਉੱਪਰ ਵਿਅਕਤੀਆਂ ਤੇ ਵਸਤਾਂ ਦੀ ਆਵਾਜਾਈ, ਅਨਲੋਡਿੰਗ, ਬੱਸਾਂ, ਰੇਲ ਗੱਡੀਆਂ ਤੇ ਹਵਾਈ ਜਹਾਜ਼ਾਂ 'ਚੋਂ ਉੱਤਰਨ ਉਪਰੰਤ ਆਪਣੀ ਮੰਜ਼ਿਲ ਵੱਲ ਜਾਣ ਵਾਲਿਆਂ ਲਈ ਆਵਾਜਾਈ ਦੀ ਛੋਟ ਹੋਵੇਗੀ।ਦੋ ਤੋਂ ਤਿੰਨ ਸ਼ਿਫਟਾਂ 'ਚ ਕੰਮ ਕਰਨ ਵਾਲੇ ਉਦਯੋਗ ਖੁੱਲ੍ਹੇ ਰਹਿਣਗੇਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹੇ ਦੇ ਸ਼ਹਿਰੀ ਖੇਤਰਾਂ 'ਚ ਸਥਿਤ ਰੈਸਟੋਰੈਂਟਾਂ, ਹੋਟਲ ਅਤੇ ਹੋਰ ਪ੍ਰਰਾਹੁਣਚਾਰੀ ਯੂਨਿਟ ਕੇਵਲ ਰਾਤ 8:30 ਵਜੇ ਤਕ ਖੁੱਲ੍ਹਣਗੇ, ਜਦੋਂਕਿ ਦੁਕਾਨਾਂ ਅਤੇ ਸ਼ਾਪਿੰਗ ਮਾਲ ਰਾਤ 8 ਵਜੇ ਤਕ ਖੁੱਲ੍ਹੇ ਰਹਿਣਗੇ। ਇਸ ਤੋਂ ਇਲਾਵਾ ਸ਼ਾਪਿੰਗ ਮਾਲਾਂ 'ਚ ਸਥਿਤ ਰੈਸਟੋਰੈਂਟ ਅਤੇ ਹੋਟਲ 8.30 ਵਜੇ ਤਕ ਖੁੱਲ੍ਹੇ ਰਹਿਣਗੇ।ਸ਼ਰਾਬ ਦੇ ਠੇਕਿਆਂ ਦੇ ਖੁੱਲ੍ਹੇ ਰਹਿਣ ਦੀ ਸਮਾਂ ਹੱਦ ਰਾਤ 8:30 ਤਕਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਨਿਵਾਰ ਅਤੇ ਐਤਵਾਰ ਨੂੰ ਵੱਡੇ ਸ਼ਹਿਰਾਂ ਲੁਧਿਆਣਾ, ਪਟਿਆਲਾ, ਜਲੰਧਰ ਜਾਣ ਤੋਂ ਗੁਰੇਜ਼ ਕਰਨ। ਉਨ੍ਹਾਂ ਕਿਹਾ ਸ਼ਰਾਬ ਠੇਕਿਆਂ ਦੀ ਸਮਾਂ ਹੱਦ ਵੀ ਹੁਣ 8.30 ਵਜੇ ਤਕ ਹੈ। ਉਨ੍ਹਾਂ ਨਾਲ ਹੀ ਸਪੱਸ਼ਟ ਕੀਤਾ ਕਿ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਨੂੰ ਛੱਡ ਕੇ ਬਾਕੀ ਸਾਰੀਆਂ ਦੁਕਾਨਾਂ ਅਤੇ ਸ਼ਾਪਿੰਗ ਮਾਲ ਪੂਰੇ ਜਲਿ੍ਹੇ ਵਿੱਚ ਹਰ ਐਤਵਾਰ ਮੁਕੰਮਲ ਰੂਪ 'ਚ ਬੰਦ ਰਹਿਣਗੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤੀ ਨਾਲ ਪੇਸ਼ ਆਇਆ ਜਾਵੇਗਾ।