ਸਿੱਧਵਾਂ ਬੇਟ(ਜਸਮੇਲ ਗਾਲਿਬ)ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਦੇ ਨੌਜਵਾਨਾਂ ਨਾਲ ਸਮਾਰਟ ਫੋਨ ਦੇਣ ਦਾ ਵਾਅਦਾ ਕੀਤਾ ਸੀ ਜਿਸ ਨੂੰ ਬਹੁਤ ਜਲਦ ਪੂਰਾ ਕੀਤਾ ਜਾਵੇਗਾ ਇੰਨਾਂ ਸਬਦਾਂ ਦਾ ਪ੍ਰਗਟਾਵਾ ਕਾਂਗਰਸ ਦੇ ਜਰਨਲ ਸੈਕਟਰੀ ਲਧਿਆਣਾ ਅਤੇੁ ਸਰਪੰਚ ਜਗਦੀਸ ਚੰਦ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਕੋਲ 50 ਹਜ਼ਾਰ ਸਮਾਰਟ ਫੋਨ ਪਹੰੁਚ ਚੱੁਕੇ ਹਨ ਜਿੰਨ੍ਹਾ ਦਾ ਚਾਇਨਾ ਨਾਲ ਕੋਈ ਸਬੰਧ ਨਹੀ ਹੈ।ਉਨ੍ਹਾਂ ਕਿਹਾ ਕਿ ਇਹ ਸਮਾਰਟ ਫੋਨ ਪਹਿਲਾਂ 11ਵੀ ਅਤੇ 12ਵੀ ਕਲਾਸ ਦੇ ਵਿਿਦਆਰਥੀਆਂ ਨੂੰ ਦਿੱਤੇ ਜਾਣਗੇ ਕਿਉਕਿ ਕੋਰੋਨਾ ਮਹਾਂਮਾਰੀ ਕਾਰਨ ਸਕੂਲ ਬੰਦ ਪਾਏ ਹਨ ਪਰ ਆਨਲਾਈਨ ਕਲਾਸਾਂ ਰਾਹੀ ਪੜਾਈ ਸੁਰੂ ਹੈ ਜਿਸ ਕਾਰਨ ਸਮਾਰਟ ਫੋਨ ਬੱਚਿਆਂ ਲਈ ਬਹੁਤ ਲਾਭਦਾਇਕ ਸਾਬਿਤ ਹੋਣਗੇ।ਉਨ੍ਹਾਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਵਲੋ 2017 ਦੀ ਇਲੈਕਸਨ ਵਿੱਚ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ ਅਤੇ ਜੇ ਕੋਈ ਵਾਅਦਾ ਰਹਿ ਗਿਆ ਤਾਂ ਉਸ ਨੂੰ ਵੀ ਬਹੁਤ ਜਲਦ ਪੂਰਾ ਕੀਤਾ ਜਵੇਗਾ। ਸ਼ਰਮਾ ਨੇ ਕਿਹਾ ਕਿ ਪੰਜਾਬ ਵਾਸੀਆ ਨਾਲ ਕੀਤੇ ਵਾਅਦੇ ਨੂੰ ਪੁਰੇ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਬਹੁਤ ਸ਼ਲਾਘਯੋਗ ਕਦਮ ਹੈ।