ਸਿੱਧਵਾਂ ਬੇਟ(ਜਸਮੇਲ ਗਾਲਿਬ)ਇਥੋ ਥੋੜੀ ਦੂਰ ਪਿੰਡ ਗਾਲਿਬ ਕਲਾਂ ਵਿਖੇ ਬਿਜਲੀ ਮਹਿਕਮੇ ਦੀ ਅਣਗਿਹਲੀ ਕਾਰਨ ਦਰਜਨਾਂ ਰਿਹਾਇਸੀ ਘਰਾਂ ਨਾਲ ਲੱਗਦੀਆਂ ਬਿਜਲੀਆਂ ਦੀਆਂ ਢਿੱਲੀਆਂ ਤਾਰਾਂ ਕਾਰਨ ਕਿਸੇ ਸਮੇ ਵੱਡਾ ਭਿਆਨਕ ਹਾਦਸਾ ਵਾਪਰ ਸਕਦਾ ਹੈ ਪਰ ਸਬੰਧਿਤ ਅਧਿਕਾਰੀ ਇੰਨ੍ਹਾਂ ਨੂੰ ਠੀਕ ਕਰਨ ਲਈ ਗਰੀਬ ਪਰਿਵਾਰਾਂ ਵੱਲੋ ਪੈਸਿਆਂ ਦੀ ਮੰਗ ਨਾ ਪੂਰੀ ਕਰਨ ਤੇ ਕੋਈ ਦੁਰਘਟਨਾ ਵਾਪਰਨ ਦੀ ਉਡੀਕ ਕਰ ਰਹੇ ਹਨ।ਅੱਜ ਪਾਵਰਕਾਮ ਦੇ ਅੀਧਕਾਰੀਆਂ ਦੇ ਖਿਲਾਫ ਜੰਮਕੇ ਨਾਅਰੇਬਾਜੀ ਕੀਤੀ ਅਤੇ ਕਿਹਾ ਕਿ ਸਾਰਿਆਂ ਪਰਿਵਾਰਾਂ ਵਲੋ ਕਈ ਵਾਰ ਪਾਵਰਕਾਮ ਦੇ ਕਰਮਚਾਰੀਆਂ ਨੂੰ ਨੀਵੀਆਂ ਤਾਰਾਂ ਉਚੀਆਂ ਕਰਨ ਲਈ ਲਿਖਤੀ ਫਰਿਆਦ ਕੀਤੀ ਗਈ ਹੈ ਪਰ ਉਨ੍ਹਾਂ ਕਿਹਾ ੋਿਕ ਤੁਸੀ ਪਹਿਲਾਂ ਕੰਮਲਈ 10 ਹਜ਼ਾਰ ਰੁਪਏ ਜਮਾਂ ਕਰਵਾਉ ਫਿਰ ਤੁਹਾਡਾ ਹੱਲ ਕਰਵਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਸਾਰੇ ਪਰਿਵਾਰ ਦਿਹਾੜੀ ਮਜ਼ਦੂਰੀ ਕਰਕੇ ਪਰਿਵਾਰਾਂ ਦਾ ਪਾਲਣ ਪੋਸਣ ਬੜੀ ਮੁਸ਼ਕਲ ਪਾਲਦੇ ਹਨ।ਅਸੀ ਇੰਨ੍ਹਾਂ ਨੂੰ ਇੰਨੀ ਰਕਮ ਕਿਥੋ ਜਮਾਂ ਕਰਵਾਈਏ।ਉਨ੍ਹਾਂ ਕਿਹਾ ਕਿ ਬਿਜਲੀ ਦੀਆਂ ਤਾਰਾਂ ਬਿਲਕੁਲ ਕੰਧਾਂ ਨਾਲ ਲਗਦੀਆਂ ਹਨ ਤੇ ਬਹੁਤ ਜਿਆਦ ਨੀਵੀਆਂ ਹਨ ਜੇਕਰ ਬਰਸਾਤ ਕਾਰਨ ਜੇਕਰ ਕਰੰਟ ਆਉਣ ਲੱਗਣ ਤੇ ਕੋਈ ਵੀ ਵੱਡਾ ਹਾਦਸਾ ਵਾਪਰਦਾ ਹੈ ਤਾਂ ਇਸ ਦੇ ਜਿਮੇਵਾਰ ਬਿਜਲੀ ਮਹਿਕਮਾ ਹੋਵੇਗਾ।ਇਸ ਸਮੇ ਬਸਪਾ ਆਗੂ ਰਚਪਾਲ ਸਿੰਘ ਗਾਲਿਬ ਨੇ ਕਿਹਾ ਕਿ ਜੇਕਰ ਪਾਵਰਕਾਮ ਨੇ ਗੀਰਬ ਪਰਿਵਾਰਾਂ ਦੀ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਬਹੁਜਨ ਸਮਾਜ ਪਾਰਟੀ ਵੱਲੋ ਤਿੱਖਾ ਸੰਘਰਸ ਉਲੀਕੀਆ ਜਾਵੇਗਾ।ਇਸ ਸਮੇ ਲਛਮਣ ਸਿੰਘ ਗਾਲਿਬ,ਪਿਆਰਾ ਸਿੰਘ,ਚਰਨ ਸਿੰਘ,ਜਗਸੀਰ ਸਿੰਘ,ਰੇਕੂ ਸਿੰਘ,ਆਦਿ ਹਾਜ਼ਰ ਸਨ।