ਬਠਿੰਡਾ-(ਜਨ ਸ਼ਕਤੀ ਨਿਊਜ)-
ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਅੱਜ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨਾਲ ਗੁਪਤ ਮੀਟਿੰਗ ਕੀਤੀ, ਜਿਸ ਵਿਚ ਧਾਰਮਿਕ ਤੇ ਸਿਆਸੀ ਰਣਨੀਤੀ ਬਾਰੇ ਚਰਚਾ ਹੋਈ। ਕਰੀਬ ਡੇਢ ਘੰਟਾ ਚੱਲੀ ਮੀਟਿੰਗ ਵਿਚ ਟਕਸਾਲੀ ਲੀਡਰ ਨੇ ਦਾਦੂਵਾਲ ਤੋਂ ਸਹਿਯੋਗ ਮੰਗਿਆ। ਦਾਦੂਵਾਲ ਨੇ ਸਮਰਥਨ ਦਿੰਦਿਆਂ ਕਿਹਾ ਕਿ ਜੋ ਵੀ ਪੰਜਾਬ ਤੇ ਪੰਥ ਦੇ ਭਲੇ ਲਈ ਲੜੇਗਾ, ਉਨ੍ਹਾਂ ਨਾਲ ਸਹਿਯੋਗ ਕੀਤਾ ਜਾਵੇਗਾ। ਦਾਦੂਵਾਲ ਨੇ ਮੀਟਿੰਗ ਦੀ ਪੁਸ਼ਟੀ ਕੀਤੀ ਹੈ।