ਕੋਰੋਨਾ ਵਾਇਰਸ ਕਾਰਨ ਲੰਡਨ ਦਾ ਹਲਿੰਗਡਨ ਹਸਪਤਾਲ ਬੰਦ

ਪ੍ਰਧਾਨ ਮੰਤਰੀ ਬੋਰਿਸ ਜੋਨਸੋਨ ਦੀ ਕਨਸੀਚੁਨਸੀ ਦਾ ਵੱਡਾ ਹਸਪਤਾਲ 

ਲੰਡਨ, ਜੁਲਾਈ 2020 ( ਗਿਆਨੀ ਰਾਵਿਦਰਪਾਲ ਸਿੰਘ )- ਪੱਛਮੀ ਲੰਡਨ ਦਾ ਹਲਿੰਗਡਨ ਹਸਪਤਾਲ ਕੋਰੋਨਾ ਵਾਇਰਸ ਕਾਰਨ ਬੰਦ ਕਰ ਦਿੱਤਾ ਗਿਆ ਹੈ । ਇਸ ਹਸਪਤਾਲ ਦੇ ਵੱਡੀ ਗਿਣਤੀ 'ਚ ਕਾਮਿਆਂ ਦਾ ਕੋਵਿਡ 19 ਟੈਸਟ ਪਾਜ਼ੀਟਵ ਆਉਣ ਤੋਂ ਬਾਅਦ ਅਜਿਹਾ ਕੀਤਾ ਗਿਆ ਹੈ ਅਤੇ 70 ਕਾਮੇ ਇਕਾਂਤਵਾਸ 'ਚ ਚਲੇ ਗਏ ਹਨ । ਹਸਪਤਾਲ ਦੇ ਐਕਸੀਡੈਂਟ ਅਤੇ ਐਮਰਜੈਂਸੀ ਵਿਭਾਗ ਦੇ ਮਰੀਜ਼ਾਂ ਨੂੰ ਹੋਰ ਹਸਪਤਾਲਾਂ 'ਚ ਭੇਜਿਆ ਜਾ ਰਿਹਾ ਹੈ ਅਤੇ ਨਵੇਂ ਮਰੀਜ਼ ਭਰਤੀ ਨਹੀਂ ਕੀਤੇ ਜਾ ਰਹੇ । ਇਸ ਤੋਂ ਪਹਿਲਾਂ ਮਈ 'ਚ ਵੈਸਟਨ ਜਨਰਲ ਹਸਪਤਾਲ ਸਮਰਸੈਟ ਨੂੰ ਵੀ ਤਿੰਨ ਹਫ਼ਤਿਆਂ ਲਈ ਉਸ ਸਮੇਂ ਬੰਦ ਕਰ ਦਿੱਤਾ ਸੀ, ਜਦੋਂ ਹਸਪਤਾਲ ਦੇ 100 ਕਾਮੇ ਕੋਰੋਨਾ ਤੋਂ ਪ੍ਰਭਾਵਿਤ ਹੋ ਗਏ ਸਨ । ਹਸਪਤਾਲਾਂ 'ਚ ਇਸ ਤਰ੍ਹਾਂ ਕੋਰੋਨਾ ਵਾਇਰਸ ਦਾ ਫੈਲਣਾ ਚਿੰਤਾਜਨਕ ਹੈ, ਜੋ ਤਾਲਾਬੰਦੀ 'ਚ ਢਿੱਲ ਦੇਣ ਨੂੰ ਪ੍ਰਭਾਵਿਤ ਕਰੇਗਾ । ਇੰਗਲੈਂਡ ਦੀ ਸਿਹਤ ਸੰਸਥਾ ਅਨੁਸਾਰ 10 'ਚੋਂ 9 ਨਰਸਾਂ ਅਤੇ ਡਾਕਟਰ ਹਸਪਤਾਲਾਂ ਤੋਂ ਹੀ ਕੋਰੋਨਾ ਦੇ ਸ਼ਿਕਾਰ ਹੋਏ ਹਨ, ਜਦ ਕਿ ਪੰਜ 'ਚੋਂ ਇਕ ਮਰੀਜ਼ ਵੀ ਵਾਰਡ 'ਚੋਂ ਕੋਰੋਨਾ ਤੋਂ ਪ੍ਰਭਾਵਿਤ ਹੋਇਆ ਹੈ । ਜ਼ਿਕਰਯੋਗ ਹੈ ਕਿ ਹਲਿੰਗਡਨ ਹਸਪਤਾਲ ਯੂ.ਕੇ. ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦੇ ਹਲਕੇ 'ਚ ਹੈ ।  ਜੋ ਵੱਡਿਆ ਐਮਰਜੈਂਸੀ ਸੇਵਾਵਾਂ ਨੀਵਾਂ ਰਿਹਾ ਹੈ। ਕੁਸ ਦਿਨਾਂ ਲਈ ਬੰਦ ਹੋਣ ਨਾਲ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਮਣਾ ਕਰਨਾ ਪਵੇਗਾ।