ਜਥੇਬੰਦੀ ਦਿਹਾਤੀ ਮਜ਼ਦੂਰ ਸਭਾ ਪੰਜਾਬ ਨੂੰ ਮਜ਼ਬੂਤ ਕੀਤਾ ਜਾਵੇ।

ਮਹਿਲ ਕਲਾਂ /ਬਰਨਾਲਾ-ਜੁਲਾਈ 2020 (ਗੁਰਸੇਵਕ ਸਿੰਘ ਸੋਹੀ)- ਦਿਹਾਤੀ ਮਜ਼ਦੂਰ ਸਭਾ ਪੰਜਾਬ ਜ਼ਿਲ੍ਹਾ ਬਰਨਾਲਾ ਦਾ ਇਜਲਾਸ, ਜ਼ਿਲ੍ਹਾ ਪ੍ਰਧਾਨ ਭਾਨ ਸਿੰਘ ਸੰਘੇੜਾ ਦੀ ਪ੍ਰਧਾਨਗੀ ਹੇਠ ਜੰਗ ਸਿੰਘ ਪਾਰਕ ਮਹਿਲ ਕਲਾਂ ਵਿਖੇ ਹੋਇਆ। ਇਸ ਇਜਲਾਸ ਵਿਚ ਸੂਬਾ ਸਕੱਤਰ ਗੁਰਨਾਮ ਸਿੰਘ ਦਾਊਦ ਵਿਸ਼ੇਸ਼ ਤੌਰ ਤੇ ਪਹੁੰਚੇ। ਉਹਨਾਂ ਨੇ ਮਜ਼ਦੂਰਾਂ ਦੀ ਜ਼ਿੰਦਗੀ ਅਤੇ ਮਸਲਿਆਂ ਤੇ ਵਿਸਥਾਰ ਨਾਲ ਚਾਨਣਾ ਪਾਇਆ। ਸਾਥੀ ਨੇ ਕਿਹਾ ਮਜ਼ਦੂਰ ਵਰਗ ਸਮਾਜ਼ ਦਾ ਦੱਬਿਆ ਕੁਚਲਿਆ ਅਤੇ ਸਾਧਨ ਵਿਹੂਣਾ ਵਰਗ ਹੈ। ਮਜ਼ਦੂਰ ਨੂੰ ਦਿਨ ਰਾਤ ਕੰਮ ਕਰਨ ਦੇ ਬਾਵਜੂਦ ਉਸਦੀ ਮੇਹਨਤ ਦਾ ਪੂਰਾ ਮੁੱਲ ਨਹੀਂ ਮਿਲਦਾ। ਜਿਸ ਕਰਕੇ ਉਹ ਆਪਣੇ ਪੀ੍ਵਾਰ ਦੀਆਂ ਮੁਢਲੀਆਂ ਲੋੜਾਂ ਵੀ ਪੂਰੀਆਂ ਕਰਨ ਤੋਂ ਅਸਮਰਥ ਹੈ। ਸਾਡੇ ਗਰੀਬ ਪਰਿਵਾਰਾਂ ਦੇ ਬੱਚੇ ਵਿਦਿਆ ਤੋਂ ਵਾਂਝੇ ਹਨ। ਰੁਜ਼ਗਾਰ ਦੀ ਕੋਈ ਗਰੰਟੀ ਨਹੀਂ ਹੈ। ਉਕਤ ਮਸਲਿਆਂ ਨੂੰ ਲੈਕੇ ਸਾਨੂੰ ਆਪਣੀ ਜੱਥੇਬੰਦੀ ਦਿਹਾਤੀ ਮਜ਼ਦੂਰ ਸਭਾ ਨੂੰ ਮਜ਼ਬੂਤ ਕੀਤਾ ਜਾਵੇ। ਤਾਂ ਕਿ ਆਪਾਂ ਤਕੜੇ ਹੋ ਕੇ ਆਪਣੇ ਹੱਕਾਂ ਦੀ ਰਾਖੀ ਕਰ ਸਕੀਏ। ਭਰਾਤਰੀ ਜਥੇਬੰਦੀਆਂ ਦੇ ਆਗੂਆਂ ਵੱਲੋਂ ਵੀ ਆਪਣੇ ਭਰਾਤਰੀ ਸੰਦੇਸ਼ ਦਿੱਤਾ ਜਿਨ੍ਹਾਂ ਵਿਚ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਯਸ਼ਪਾਲ ਮਹਿਲ ਕਲਾਂ। ਮੈਡੀਕਲ ਪੈ੍ਕਟੀਸਨਰਜ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਕੁੱਕੂ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਗੁਲਜ਼ਾਰ ਸਿੰਘ। ਪੰਜਾਬ ਸੁਬਾਰਡੀਨੇਟ ਸਰਵਿਸਜ਼ ਯੂਨੀਅਨ ਦੇ ਮਲਕੀਤ ਸਿੰਘ ਬਰਨਾਲਾ।ਨੇ ਕਿਹਾ ਸਮੇਂ ਦੀਆਂ ਰੰਗ ਬਰੰਗੀਆਂ ਸਰਕਾਰਾਂ ਸਾਥੋਂ ਵੋਟਾਂ ਲੈਣ ਲਈ ਸਾਡੇ ਨਾਲ ਝੂਠੇ ਵਾਅਦੇ ਕਰਕੇ ਵੋਟਾਂ ਲੈ ਜਾਂਦੀਆਂ ਨੇ।ਮੁੜ ਸਾਡੀ ਕੋਈ ਬਾਤ ਨਹੀਂ ਪੁੱਛਦਾ। ਇਸ ਲਈ ਸਾਨੂੰ ਬੱਝਵੇਂ ਅਤੇ ਜਾਨ ਹੂਲਵੇਂ ਸੰਘਰਸ਼ ਦੀ ਲੋੜ ਹੈ।ਅੰਤ ਵਿਚ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ। ਜਿਸ ਵਿੱਚ ਪ੍ਰਧਾਨ ਪ੍ਰਕਾਸ਼ ਸਿੰਘ ਸੱਦੋਵਾਲ।

ਜਨਰਲ ਸਕੱਤਰ ਭੋਲਾ ਸਿੰਘ ਕਲਾਲਮਾਜਰਾ।

ਮੀਤ ਪ੍ਰਧਾਨ ਸਾਧੂ ਸਿੰਘ ਛੀਨੀਵਾਲ ਕਲਾਂ।

ਜੁਇੰਟ ਸਕੱਤਰ ਚਰਨਜੀਤ ਕੌਰ ਛੀਨੀਵਾਲ ਖੁਰਦ।

ਮੀਤ ਪ੍ਰਧਾਨ ਬਲੌਰ ਸਿੰਘ।

ਖ਼ਜ਼ਾਨਚੀ ਮਹਿੰਦਰ ਸਿੰਘ ਧਨੇਰ।

ਜੁਇੰਟ ਸਕੱਤਰ ਗੁਰਮੀਤ ਕੌਰ ਮਹਿਲਕਲਾਂ।

ਸਲਾਹਕਾਰ ਭਾਨ ਸਿੰਘ ਸੰਘੇੜਾ।

ਮੈਂਬਰ.. ਪਰਮਜੀਤ ਕੌਰ ਮਹਿਲਕਲਾਂ, ਸਰਬਜੀਤ ਕੌਰ ਰਾਏਸਰ, ਕੁਲਵੰਤ ਕੌਰ ਸੱਦੋਵਾਲ, ਜਸਵਿੰਦਰ ਕੌਰ ਛੀਨੀਵਾਲ ਖੁਰਦ ਪਰਮੋਹਦ ਕੌਰ ਸੱਦੋਵਾਲ। ਮੈਂਬਰ ਚੁਣੇ ਗਏ।