ਸਤੰਬਰ 'ਚ ਬਰਤਾਨੀਆ ਦੇ ਸਕੂਲ ਲਾਜ਼ਮੀ ਖੋਲ੍ਹੇ ਜਾਣਗੇ-ਬੌਰਿਸ

ਮਾਨਚੈਸਟਰ, ਜੁਲਾਈ 2020 -(ਗਿਆਨੀ ਅਮਰੀਕ ਸਿੰਘ ਰਾਠੌਰ )-ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਕਿਹਾ ਹੈ ਕਿ ਸਤੰਬਰ ਮਹੀਨੇ ਤੱਕ ਸਕੂਲਾਂ ਨੂੰ ਪਹਿਲ ਦੇ ਆਧਾਰ 'ਤੇ ਖੋਲਿ੍ਹਆ ਜਾਵੇਗਾ ਅਤੇ ਮਾਪੇ ਉਦੋਂ ਤੱਕ ਆਪਣੇ ਬੱਚਿਆਂ ਨੂੰ ਸਕੂਲਾਂ 'ਚ ਜ਼ਰੂਰ ਭੇਜਣ । ਬਰਤਾਨੀਆ ਦੇ ਪ੍ਰਧਾਨ ਮੰਤਰੀ ਨੇ ਮੰਨਿਆ ਕਿ ਵੱਡੀ ਮਾਨਵੀ ਸਮੱਸਿਆ ਦੇ ਚੱਲਦਿਆਂ ਸਕੂਲਾਂ ਨੂੰ ਬੰਦ ਕੀਤਾ ਗਿਆ ਹੈ । ਪ੍ਰਧਾਨ ਮੰਤਰੀ ਨੇ ਅਧਿਆਪਕ ਯੂਨੀਅਨਾਂ ਨੂੰ ਚਿਤਾਵਨੀ ਭਰੇ ਲਹਿਜ਼ੇ ਵਿਚ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਗੰਭੀਰਤਾ ਨਾਲ ਪੂਰਿਆਂ ਕਰਨ । ਉਨ੍ਹਾਂ ਕਿਹਾ ਕਿ ਕੁਝ ਅਧਿਆਪਕ ਯੂਨੀਅਨਾਂ ਇਹ ਆਖ ਰਹੀਆਂ ਹਨ ਕਿ ਜੋਖਮ ਨਾ ਉਠਾਉਂਦੇ ਹੋਏ ਅਜੇ ਸਕੂਲਾਂ ਨੂੰ ਨਾ ਖੋਲਿ੍ਹਆ ਜਾਵੇ ਪਰ ਇਹ ਕਾਨੂੰਨ ਦੇ ਉਲਟ ਹੈ ਅਤੇ ਬੱਚਿਆਂ ਦੀ ਪੜ੍ਹਾਈ ਦਾ ਕਿਸੇ ਵੀ ਸੂਰਤ ਵਿਚ ਨੁਕਸਾਨ ਨਹੀਂ ਕੀਤਾ ਜਾ ਸਕਦਾ । ਇਸ ਲਈ ਅਧਿਆਪਕ ਆਪਣੀ ਜ਼ਿੰਮੇਵਾਰੀ ਨੂੰ ਸਮਝਣ । ਉਨ੍ਹਾਂ ਕਿਹਾ ਕਿ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋਇਆ ਹੈ ਅਤੇ ਹੋ ਰਿਹਾ ਹੈ । ਜਿਸ ਦੀ ਸਮਾਂ ਬੀਤਣ ਤੋਂ ਬਾਦ ਪੂਰਤੀ ਨਹੀਂ ਹੋ ਸਕੇਗੀ।