ਯੂ.ਕੇ. 'ਚ ਗੁਰਦੁਆਰਿਆਂ 'ਚ ਕੜਾਹ ਪ੍ਰਸਾਦ, ਲੰਗਰ ਵਰਤਾਉਣ ਅਤੇ ਕੀਰਤਨ ਦੀ ਇਜਾਜ਼ਤ

ਲੰਡਨ , ਜੁਲਾਈ 2020 -(ਅਮਨਜੀਤ ਸਿੰਘ ਖਹਿਰਾ)-   ਇੰਗਲੈਂਡ ਸਰਕਾਰ ਵਲੋਂ 4 ਜੁਲਾਈ ਤੋਂ ਧਾਰਮਿਕ ਅਸਥਾਨਾਂ ਨੂੰ ਹੋਰ ਸੇਵਾਵਾਂ ਦੇਣ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ । ਜਿਸ ਤਹਿਤ ਗੁਰਦੁਆਰੇ ਸਾਹਿਬਾਨਾਂ ਵਿਚ ਕੜਾਹ ਪ੍ਰਸ਼ਾਦ ਅਤੇ ਲੰਗਰ ਵਰਤਾਉਣ ਦੀ ਆਗਿਆ ਹੋਵੇਗੀ ਅਤੇ ਨਾਲ ਹੀ ਕੀਰਤਨ ਕਰਨ ਦੀ ਵੀ ਖੁੱਲ੍ਹ ਹੋਵੇਗੀ । ਪਰ ਇਹਨਾਂ ਸਾਰੀਆਂ ਸੇਵਾਵਾਂ ਦੇਣ ਸਮੇਂ ਕਿਸ ਮਾਪ ਦੰਡ ਹਨ ਜਿਨ੍ਹਾਂ ਦੀ ਪਾਲਣਾ ਕਰਨਾ ਅਤਿ ਜਰੂਰੀ ਹੋਵੇਗਾ। ਸਰਕਾਰ ਨੇ ਇਸ ਦੇ ਨਾਲ ਹੀ ਕਿਹਾ ਹੈ ਕਿ ਅਜਿਹਾ ਕਰਨ ਮੌਕੇ ਹਰ ਧਾਰਮਿਕ ਅਸਥਾਨ ਨੂੰ ਖੁਦ ਆਪਣੇ ਅਨੁਸਾਰ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਢੁਕਵੇਂ ਯਤਨ ਕਰਨੇ ਹੋਣਗੇ। ਪਰ ਵਿਆਹ ਅਤੇ ਅੰਤਿਮ ਅਰਦਾਸ ਮੌਕੇ 30 ਲੋਕਾਂ ਦੇ ਇਕੱਠੇ ਹੋਣ ਦੀ ਇਜਾਜ਼ਤ ਹੀ ਦਿੱਤੀ ਹੈ । ਨਵੇਂ ਨਿਰਦੇਸ਼ਾਂ ਜੋ 4 ਜੁਲਾਈ ਤੋਂ ਲਾਗੂ ਹੋਣਗੇ ਦੇ ਅਨੁਸਾਰ ਇਕੋ ਪਰਿਵਾਰ ਦੇ ਮੈਂਬਰ ਇੱਕ ਥਾਂ ਇਕੱਠੇ ਬੈਠ ਸਕਦੇ ਹਨ ਪਰ ਬਾਕੀਆਂ ਤੋਂ ਘੱਟੋ-ਘੱਟ 1 ਮੀਟਰ ਦੀ ਦੂਰੀ ਰੱਖਣੀ ਜ਼ਰੂਰੀ ਹੋਵੇਗੀ । ਕੀਰਤਨ, ਕਥਾ ਕਰਨ ਮੌਕੇ ਪ੍ਰਚਾਰਕਾਂ ਅੱਗੇ ਪਲੈਕਸੀ ਗਲਾਸ ਸਕਰੀਨ ਸਨੀਜ ਗਾਰਡ ਲਗਾਉਣ ਦੀ ਸਲਾਹ ਦਿੱਤੀ ਗਈ ਹੈ । ਕੜਾਹ ਪ੍ਰਸ਼ਾਦ ਅਤੇ ਲੰਗਰ ਵਰਤਾਉਣ ਮੌਕੇ ਹੀ ਖਾਸ ਧਿਆਨ ਰੱਖਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ । ਯੂ ਕੇ ਭਾਟ ਸਿੱਖ ਕੌਂਸਲ ਅਤੇ ਗ੍ਰੰਥੀ ਸਭਾ ਦੇ ਸੇਵਾਦਾਰ ਨੌਰਥ ਵੈਸਟ ਗੁਰਦੁਆਰਾ ਸਾਹਿਬਾਨ ਦੀ ਸਤਿਕਾਰਯੋਗ ਸਖਸ਼ੀਅਤ ਗਿਆਨੀ ਅਮਰੀਕ ਸਿੰਘ ਰਾਠੌਰ ਨੇ ਸਰਕਾਰ ਦੇ ਨਵੇਂ ਨਿਰਦੇਸ਼ਾਂ ਦਾ ਸਵਾਗਤ ਕੀਤਾ ਅਤੇ ਆਖਿਆ ਕਿ ਇਸ ਨਾਲ ਸਿੱਖ ਨੂੰ ਗੁਰਦੁਆਰਾ ਸਾਹਿਬ ਦੀਆਂ ਪਰੰਪਰਾਵਾਂ ਵੱਲ ਮੁੜਨ ਦੀ ਆਸ ਬੱਜੀ ਹੈ ਜਿਸ ਦਾ ਸੁਹਾਗਤ ਕਰਨਾ ਜਰੂਰੀ ਹੈ।  ਸਿੱਖ ਫੈਡਰੇਸ਼ਨ ਯੂ.ਕੇ. ਵਲੋਂ ਭਾਈ ਅਮਰੀਕ ਸਿੰਘ ਗਿੱਲ ਨੇ ਕਿਹਾ ਕਿ ਵਿਆਹਾਂ ਅਤੇ ਅੰਤਿਮ ਅਰਦਾਸ ਵਿਚ ਜਿੱਥੇ ਸੰਭਵ ਹੋ ਸਕੇ 30 ਤੋਂ ਵੱਧ ਲੋਕਾਂ ਦੇ ਇਕੱਠ ਕਰਨ ਦੀ ਖੁੱਲ੍ਹ ਹੋਣੀ ਚਾਹੀਦੀ ਹੈ  ਕਿਉਂਕਿ ਗੁਰਦੁਆਰਾ ਸਾਹਿਬਾਨ ਦੀਆਂ ਇਮਾਰਤਾਂ ਵੱਡੇ ਇਕੱਠ ਕਰ ਸਕਣ ਧੇ ਸਮਰਥ ਹਨ ਜਿਥੇ ਸੰਗਤ ਲਈ ਯੋਗ ਪ੍ਰਬੰਧ ਕੀਤੇ ਜਾ ਸਕਦੇ ਹਨ।