ਇੰਗਲੈਂਡ ਦੇ 50 ਸਕੂਲਾਂ ਲਈ ਸਰਕਾਰ ਦਾ ਇਕ ਬਿਲੀਅਨ ਪੌਡ ਖਰਚ ਕਰਨ ਦਾ ਟੀਚਾ

ਲੰਡਨ , ਜੁਲਾਈ 2020 -( ਗਿਆਨੀ ਰਾਵਿਦਰਪਾਲ ਸਿੰਘ )- ਇੰਗਲੈਂਡ ਚ 50 ਵੱਡੇ ਸਕੂਲਾਂ ਦੇ ਬਿਲਡਿੰਗ ਪ੍ਰਾਜੈਕਟਾਂ ਲਈ 1 ਬਿਲੀਅਨ ਪੌਡ ਦੀ ਫੰਡਿੰਗ ਦਾ ਵਾਅਦਾ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਵਲੋਂ ਕੀਤਾ ਗਿਆ ਹੈ । ਯੂ.ਕੇ. ਦੀ ਤਾਲਾਬੰਦੀ ਤੋਂ ਬਾਅਦ ਦੇ ਆਰਥਿਕ ਸੁਧਾਰਾਂ ਲਈ ਜਾਰੀ ਨਵੀਆਂ ਯੋਜਨਾਵਾਂ ਦੇ ਹਿੱਸੇ ਵਜੋਂ ਇਹ ਕੀਤਾ ਜਾ ਰਿਹਾ ਹੈ । ਪ੍ਰਧਾਨ ਮੰਤਰੀ ਨੇ ਕਿਹਾ ਕਿ ਸਕੂਲਾਂ ਦੀਆਂ ਇਮਾਰਤਾਂ ਦੀ ਮੁਰੰਮਤ ਲਈ 560 ਮਿਲੀਅਨ ਪੌਡ ਅੱਡ ਹੋਣਗੇ । ਬੌਰਿਸ ਜੌਹਨਸਨ ਨੇ ਕਿਹਾ ਕਿ ਇਹ ਮਹੱਤਵਪੂਰਨ ਹੈ ਕਿ ਅਸੀਂ ਉਸ ਦੇਸ਼ ਦੀ ਨੀਂਹ ਰੱਖੀਏ ਜਿੱਥੇ ਸਾਰਿਆਂ ਨੂੰ ਸਫਲ ਹੋਣ ਦਾ ਮੌਕਾ ਮਿਲਦਾ ਹੋਵੇ। ਪਰ ਮੁੱਖ ਅਧਿਆਪਕਾਂ ਨੇ ਕਿਹਾ ਕਿ ਨੈਸ਼ਨਲ ਆਡਿਟ ਦਫ਼ਤਰ ਨੇ ਇੰਗਲੈਂਡ ਦੇ 21,000 ਸਕੂਲਾਂ ਦੀ ਮੁਰੰਮਤ ਲਈ 6.7 ਬਿਲੀਅਨ ਪੌਡ ਦੀ ਮੁਰੰਮਤ ਲਈ ਬਕਾਇਆ ਰਹਿੰਦੀ ਰਾਸ਼ੀ ਦਾ ਮਾਮਲਾ ਉਠਾਇਆ ਹੈ । ਜੋ ਅਜੇ ਜਾਰੀ ਨਹੀਂ ਹੋਈ ਹੈ । ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਅੱਜ ਸਕੂਲਾਂ, ਹਸਪਤਾਲਾਂ ਅਤੇ ਹੋਰ ਜੇਲ੍ਹਾਂ ਦਾ ਨਿਰਮਾਣ ਕਰਨ ਦਾ ਵੀ ਐਲਾਨ ਕੀਤਾ ।