ਜੇਕਰ ਦੇਸ਼ ਵੱਲੋਂ ਚੀਨ ਨੂੰ ਮੂੰਹ ਤੋੜ ਜਵਾਬ ਦੇਣ ਦੀ ਲੋੜ ਪਈ ਤਾਂ ਸਾਬਕਾ ਸੈਨਿਕ ਵੀ ਪੂਰੀ ਤਰ੍ਹਾਂ ਚੀਨ ਨਾਲ ਲੋਹਾ ਲੈਣ ਲਈ ਤਿਆਰ ਬੈਠੇ   

ਸਾਬਕਾ ਸੈਨਿਕਾਂ ਨੇ ਬਲਾਕ ਪੱਧਰੀ ਮੀਟਿੰਗ ਕਰਕੇ ਚੀਨ ਵੱਲੋਂ ਧੋਖੇ ਨਾਲ ਭਾਰਤ ਦੇ ਸ਼ਹੀਦ ਕੀਤੇ ਜਵਾਨਾਂ ਨੂੰ ਸ਼ਰਧਾਜਲੀਆ ਭੇਟ ਕੀਤੀਆਂ                

ਮਹਿਲ ਕਲਾਂ /ਬਰਨਾਲਾ-ਜੂਨ 2020 -(ਗੁਰਸੇਵਕ ਸਿੰਘ ਸੋਹੀ)-ਇੰਡੀਅਨ ਐਕਸ ਸਰਵਿਸ ਲੀਗ ਬਲਾਕ ਮਹਿਲ ਕਲਾਂ ਇਕਾਈ ਦੇ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਦੀ ਇਕ ਅਹਿਮ ਮੀਟਿੰਗ ਜਥੇਬੰਦੀ ਦੇ ਬਲਾਕ ਪ੍ਰਧਾਨ ਸੂਬੇਦਾਰ ਮੇਜਰ ਜਰਨੈਲ ਸਿੰਘ ਸਹਿਜੜਾ ਦੀ ਪ੍ਰਧਾਨਗੀ ਹੇਠ ਕਸਬਾ ਮਹਿਲ ਕਲਾਂ  ਵਿਖੇ ਹੋਈ ਇਸ ਮੌਕੇ ਜਥੇਬੰਦੀ ਦੇ ਸੀਨੀਅਰ ਆਗੂ ਤੇ ਸ਼ਿਕਾਇਤ ਨਿਵਾਰਨ ਕਮੇਟੀ ਬਰਨਾਲਾ ਦੇ ਮੈਂਬਰ ਕੈਪਟਨ ਸਾਧੂ ਸਿੰਘ ਮੂੰਮ ,ਬਲਾਕ ਪ੍ਰਧਾਨ ਸੂਬੇਦਾਰ ਮੇਜਰ ਜਰਨੈਲ ਸਿੰਘ ਸਹਿਜੜਾ, ਸੂਬੇਦਾਰ ਗੁਰਮੇਲ ਸਿੰਘ ਕੁਤਬਾ, ਬੁੱਧ ਸਿੰਘ ਛੀਨੀਵਾਲ ਖ਼ੁਰਦ, ਸਾਗਰ ਸਿੰਘ ,ਮੋਨਿੰਦਰ ਸਿੰਘ ਪੰਡੋਰੀ ,ਰਣਜੀਤ ਸਿੰਘ ਦੀਵਾਨਾ ਅਤੇ  ਬਹਾਦਰ ਸਿੰਘ ਗਹਿਲ ਨੇ ਚੀਨ ਵੱਲੋਂ ਗੁਲਵਾਣ ਘਾਟੀ ਵਿੱਚ ਧੋਖੇ ਨਾਲ ਭਾਰਤ ਦੇ 20 ਜਵਾਨਾਂ ਨੂੰ ਸਹੀਦ ਕੀਤੇ ਜਾਣ ਤੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਚੀਨ ਨੇ ਭਾਰਤ ਦੇ ਸੈਨਿਕਾਂ ਉੱਪਰ ਹਮਲੇ ਕਰਕੇ ਉਨ੍ਹਾਂ ਨੂੰ ਸ਼ਹੀਦ ਕਰਨ ਇੱਕ ਸੋਚੀ ਸਮਝੀ ਸਾਜ਼ਿਸ਼ ਦਾ ਨਤੀਜਾ ਹੈ। ਉ਼ਨ੍ਹਾਂ ਚੀਨ ਦੇ ਭਾਰਤ ਦੇ ਸੈਨਿਕਾਂ ਨੂੰ ਹਮਲੇ ਕਰਕੇ ਸ਼ਹੀਦ ਕਰਨ ਦੀ ਨਿੰਦਾ ਕਰਦਿਆਂ ਕਿਹਾ ਕਿ ਚੀਨ ਅੱਜ ਵੀ ਆਪਣੀਆਂ ਕੋਝੀਆਂ ਚਾਲਾਂ ਤੋਂ ਬਾਜ ਨਹੀਂ ਆ ਰਿਹਾ। ਉਨ੍ਹਾਂ ਚੀਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਹੁਣ ਭਾਰਤ 1962 ਵਾਲਾ ਭਾਰਤ ਨਹੀਂ ਹੈ । ਉਹ ਇੱਕ ਸ਼ਕਤੀਸ਼ਾਲੀ ਦੇਸ਼ ਬਣ ਚੁੱਕਿਆ ਹੈ ਕਿਉਂਕਿ ਭਾਰਤ ਦੀਆਂ ਤਿੰਨ ਸੈਨਾਵਾਂ ਬਹੁਤ ਹੀ ਤਾਕਤਵਰ ਹੋਣ ਕਰਕੇ ਉਹ ਚੀਨ ਦੇ ਹਰ ਹਮਲੇ ਦਾ ਮੂੰਹ ਤੋੜ ਜੁਆਬ ਦੇਣ ਦੀ ਸਮਰੱਥਾ ਰੱਖਦੇ ਹਨ । ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਨੂੰ ਚੀਨ ਦਾ ਮੂੰਹ ਤੋੜ ਜਵਾਬ ਦੇਣ ਦੀ ਲੋੜ ਪਈ ਤਾਂ ਸਾਰੇ ਸਾਬਕਾ ਸੈਨਿਕ ਦੁਸਮਣਾਂ  ਨਾਲ ਲੋਹਾ ਲੈਣ ਲਈ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਬੈਠੇ ਹਨ । ਉਕਤ ਆਗੂਆਂ ਨੇ ਕਿਹਾ ਕਿ ਸਾਬਕਾ ਸੈਨਿਕਾਂ ਨੂੰ ਆਪਣੇ ਹੱਕ ਪ੍ਰਾਪਤ ਕਰਨ ਲਈ ਜਥੇਬੰਦਕ ਹੋਣਾ ਜ਼ਰੂਰੀ ਹੈ। ਉਨ੍ਹਾਂ ਇਸ ਮੌਕੇ ਸਾਬਕਾ ਸੈਨਿਕਾਂ ਦੀਆਂ ਦੁੱਖ ਤਕਲੀਫਾਂ ਵੀ ਸੁਣੀਆਂ ਤੇ ਉਨ੍ਹਾਂ ਨੂੰ ਸਰਕਾਰ ਤੱਕ ਪਹੁੰਚਾ ਕੇ ਛੇਤੀ ਹੱਲ ਕਰਵਾਉਣ ਦਾ ਵੀ ਭਰੋਸਾ ਦਿੱਤਾ।  ਇਸ ਮੌਕੇ ਜਥੇਬੰਦੀ ਦੇ ਆਗੂ ਜਗਜੀਤ ਸਿੰਘ ਖਿਆਲੀ, ਅਜੈਬ ਸਿੰਘ ਛੀਨੀਵਾਲ ਕਲਾਂ  ਸੂਬੇਦਾਰ ਸਤਪਾਲ ਸਿੰਘ ਮਹਿਲ ਕਲਾਂ , ਬਲਜਿੰਦਰ ਸਿੰਘ ਧਨੇਰ, ਜਗਸੀਰ ਸਿੰਘ ਲੋਹਗੜ੍ਹ, ਕਰਮਜੀਤ ਸਿੰਘ ਚੌਹਾਣਕੇ ਕਲਾਂ, ਹਰਬੰਸ ਸਿੰਘ ਰਾਏਸਰ, ਜਸਵੰਤ ਸਿੰਘ ਗਾਗੇਵਾਲ, ਬਲਜਿੰਦਰ ਸਿੰਘ  ਸਹਿਜੜਾ, ਸੁਖਦੀਪ ਸਿੰਘ ਮਹਿਲ ਖੁਰਦ, ਕੈਪਟਨ ਰਣਜੀਤ ਸਿੰਘ ਦੀਵਾਨਾ ,ਸੂਬੇਦਾਰ ਬਹਾਦਰ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਰੱਖੇ।