ਸਰਕਾਰ ਨੂੰ ਚੋਣਾਂ 'ਚ ਕੀਤੇ ਵਾਅਦੇ ਯਾਦ ਕਰਵਾਉਣ ਲਈ ਪੇਂਡੂ ਮਜ਼ਦੂਰ ਯੂਨੀਅਨ ਨੇ ਕੀਤਾ ਰੋਸ ਮਾਰਚ

ਜਗਰਾਓਂ, 28 ਮਾਰਚ (ਰਛਪਾਲ ਸਿੰਘ ਸ਼ੇਰਪੁਰੀ)। ਪੰਜਾਬ ਸਰਕਾਰ ਨੂੰ ਚੋਣਾਂ ਦੋਰਾਨ ਕੀਤੇ ਵਾਅਦੇ ਯਾਦ ਕਰਵਾਉਣ ਲਈ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਰੋਸ ਮਾਰਚ ਕੱਢਿਆ ਗਿਆ। ਜੋ ਕਿ ਪਾਵਰਕਾਮ ਐਕਸੀਅਨ ਦੇ ਦਫਤਰ ਤੋਂ ਲੈ ਕੇ ਐੱਸਡੀਐੱਮ ਦਫਤਰ ਤੱਕ ਕੱਢਿਆ ਗਿਆ। ਇਸ ਮੋਕੇ ਸੰਬੋਧਨ ਕਰਦੇ ਹੋਏ ਜੱਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਸੁਖਦੇਵ ਸਿੰਘ ਮਾਣੂੰਕੇ ਅਤੇ ਮਦਨ ਸਿੰਘ ਨੇ ਦੱਸਿਆ ਕਿ ਕੈਪਟਨ ਸਰਕਾਰ ਨੇ ਚੋਣ ਮੈਨੀਫੈਸਟੋ ਦੋਰਾਨ ਵਾਅਦਾ ਕੀਤਾ ਸੀ ਕਿ ਗਰੀਬਾਂ ਨੂੰ 10-10 ਮਰਲੇ ਦਾ ਪਲਾਟ, ਕਰਜਾ ਮੁਆਫੀ, ਆਟਾ ਦਾਲ ਸਕੀਮ, ਸ਼ਗਨ ਸਕੀਮ ਤਹਿਤ ਵਿਆਹ ਤੋਂ 10 ਦਿਨ ਪਹਿਲਾਂ ਰਾਸ਼ੀ ਦੇਣ ਅਤੇ ਪੈਨਸ਼ਨਾਂ 'ਚ ਵਾਧਾ ਕਰਕੇ ਪਹਿਲੀ ਤਰੀਖ ਨੂੰ ਜਾਰੀ ਕਰਨ ਦਾ ਵਾਅਦਾ ਕੀਤਾ ਸੀ, ਪਰ ਹਾਲੇ ਤੱਕ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਮਜ਼ਦੂਰਾਂ ਨੂੰ ਮੰਗਾਂ ਦੀ ਪ੍ਰਾਪਤੀ ਲਈ ਤਿੱਖਾ ਸੰਘਰਸ਼ ਕਰਨ ਦਾ ਵੀ ਸੱਦਾ ਦਿੱਤਾ। ਇਸ ਮੋਕੇ ਹੋਰਨਾਂ ਤੋਂ ਇਲਾਵਾ ਗੁਰਚਰਨ ਸਿੰਘ, ਹਾਕਮ ਸਿੰਘ, ਨਿਰਮਲ ਸਿੰਘ, ਕਿਰਤੀ ਕਿਸਾਨ ਯੂਨਅਨ ਦੇ ਤਰਲੋਚਨ ਸਿੰਘ, ਕੁਲਵੰਤ ਸੋਨੀ, ਇਨਕਲਾਬੀ ਕੇਂਦਰ ਪੰਜਾਬ ਦੇ ਕੰਵਲਜੀਤ ਸਿੰਘ ਖੰਨਾ ਅਤੇ ਵਰਕਰ ਹਾਜ਼ਰ ਸਨ।