ਪਟਵਾਰਖਾਨਾ ਪਿੰਡ ਹਮੀਦੀ ਵਿਖੇ ਪਟਵਾਰੀ ਦੀ ਆਸਾਮੀ ਖਾਲੀ ਪਈ ਹੋਣ ਨੂੰ ਲੈ ਕੇ ਬੀ ਕੇ ਯੂ ਉਗਰਾਹਾਂ ਵੱਲੋ ਰੋਸ ਪ੍ਰਦਰਸ਼ਨ ਕਰਕੇ ਖਾਲੀ ਪਈ ਅਸਾਮੀ ਤੇ ਤੁਰੰਤ ਪੱਕਾ ਪਟਵਾਰੀ ਭੇਜਣ ਦੀ ਮੰਗ ਕੀਤੀ।   

ਮਹਿਲਕਲਾਂ 10 ਜੂਨ( ਡਾਕਟਰ ਸੁਖਵਿੰਦਰ ਬਾਪਲਾ /ਗੁਰਸੇਵਕ ਸੋਹੀ ) ਪਟਵਾਰਖਾਨਾ ਪਿੰਡ ਹਮੀਦੀ ਵਿਖੇ ਪਿਛਲੇ ਦਿਨਾਂ ਤੋਂ ਪਟਵਾਰੀ ਦੀ ਖਾਲੀ ਪਈ ਅਸਾਮੀ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਬਲਾਕ ਮਹਿਲ ਕਲਾਂ ਇਕਾਈ ਦੇ ਆਗੂ ਜਥੇਦਾਰ ਊਦੈ ਸਿੰਘ ਹਮੀਦੀ ਦੀ ਅਗਵਾਈ ਹੇਠ ਕਿਸਾਨ ਵਰਕਰਾਂ ਤੇ ਆਮ ਲੋਕਾਂ ਵੱਲੋਂ ਪਟਵਾਰਖਾਨਾ ਹਮੀਦੀ ਦੇ ਗੇਟ ਅੱਗੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਪਟਵਾਰਖਾਨੇ ਅੰਦਰ ਤੁਰੰਤ ਪੱਕ ਪਟਵਾਰੀ ਭੇਜਣ ਦੀ ਮੰਗ ਕੀਤੀ ਇਸ ਮੌਕੇ ਬੀਕੇਯੂ ਉਗਰਾਹਾਂ ਦੇ ਬਲਾਕ ਆਗੂ ਜਥੇਦਾਰ ਉਦੇ ਸਿੰਘ ਹਮੀਦੀ ਭਜਨ ਸਿੰਘ ਦਿਓਲ ਜਗਸੀਰ ਸਿੰਘ ਚੀਮਾ ਰਣਜੀਤ ਸਿੰਘ ਰਿੰਕੂ ਜ਼ੈਲਦਾਰ ਕੇਵਲ ਸਿੰਘ ਰਣਜੀਤ ਸਿੰਘ ਕਾਲ਼ਾ ਦਿਉਲ ਨੇ ਕਿਹਾ ਕਿ ਪਿਛਲੇ ਸਮੇਂ ਇਸ ਪਟਵਾਰਖਾਨੇ ਅੰਦਰ ਸੇਵਾਵਾਂ ਨਿਭਾਉਂਦੇ ਆ ਰਹੇ ਪਟਵਾਰੀ ਦੀ ਬਦਲੀ ਹੋਣ ਕਾਰਨ ਮਹਿਕਮੇ ਵੱਲੋਂ ਇਕ ਪਟਵਾਰੀ ਨੂੰ ਵਾਧੂ ਚਾਰਜ ਦੇ ਕੇ ਕੰਮ ਕਰਵਾਇਆ ਜਾ ਰਿਹਾ ਸੀ ਪਰ ਉਸ ਪਟਵਾਰੀ ਵੱਲੋਂ ਪਟਵਾਰਖਾਨੇ ਦਾ ਵਾਧੂ ਚਾਰਜ ਛੱਡੇ ਜਾਣ ਕਾਰਨ ਪਿੰਡ ਦੇ ਲੋਕਾਂ ਨੂੰ ਆਪਣੇ ਕੰਮ ਧੰਦੇ ਕਰਵਾਉਣ ਲਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਨ੍ਹਾਂ ਕਿਹਾ ਕਿ  ਕਿਸਾਨਾਂ ਦੇ ਖੇਤਾਂ ਵਿੱਚ ਬੀਜੀ ਮੂੰਗੀ ਦੀ ਫ਼ਸਲ ਕਿਸਾਨਾਂ ਵੱਲੋਂ ਵੱਢਦੇ ਵੇਚਣ ਦੀ ਤਿਆਰੀ ਕੀਤੀ ਹੋਈ ਹੈ ਅਤੇ ਗੋਦਾਵਰੀ ਨੌੰ ਹੋਈਆਂ ਹੋਣ ਕਰਕੇ ਕਿਸਾਨਾਂ ਨੂੰ ਐੱਮਐੱਸਪੀ ਦਾ ਲਾਭ ਨਹੀਂ ਮਿਲ ਸਕੇਗਾ ਉਨ੍ਹਾਂ ਕਿਹਾ ਕਿ ਵੱਖ ਵੱਖ ਕਿਸਾਨ ਜਥੇਬੰਦੀਆਂ ਗ੍ਰਾਮ ਪੰਚਾਇਤ ਅਤੇ ਮੋਹਤਬਰ ਵਿਅਕਤੀਆਂ ਨੂੰ ਨਾਲ ਲੈ ਕੇ ਪਟਵਾਰਖਾਨੇ ਅੰਦਰ ਖਾਲੀ ਪਈ ਪਟਵਾਰੀ ਦੀ ਆਸਾਮੀ ਨੂੰ ਪੂਰਾ ਕਰਵਾਉਣ ਨੂੰ ਲੈ ਕੇ ਅੱਜ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਉਨ੍ਹਾਂ ਪੰਜਾਬ ਸਰਕਾਰ ਤੇ ਮਹਿਕਮੇ ਪਾਸੋਂ ਪਟਵਾਰਖਾਨਾ ਹਮੀਦੀ ਵਿਖੇ ਪਿਛਲੇ ਦਿਨੀਂ ਪਟਵਾਰੀ ਦੀ ਖਾਲੀ ਪਈ ਅਸਾਮੀ ਤੇ ਪੱਕਾ ਪਟਵਾਰੀ ਭੇਜਣ ਦੀ ਮੰਗ ਕੀਤੀ ਇਸ ਮੌਕੇ ਕਿਸਾਨ ਗੁਰਮੇਲ ਸਿੰਘ ਸਰਬਜੀਤ ਸਿੰਘ ਰੇਸਮ ਸਿੰਘ ਭੁਪਿੰਦਰ ਸਿੰਘ ਬਲਰਾਜ ਸਿੰਘ ਨਛੱਤਰ ਸਿੰਘ ਇਸ ਤੋਂ ਇਲਾਵਾ ਹੋਰ ਪਿੰਡ ਵਾਸੀ ਹਾਜ਼ਰ ਸਨ