You are here

ਪ੍ਰੈਸ ਕਲੱਬ ਵੱਲੋ ਸਰਬੱਤ ਦੇ ਭਲੇ ਲਈ ਸ੍ਰੀ ਸਹਿਜ ਪਾਠ ਦੇ ਭੋਗ ਪਾਏ

ਮੁਫਤ ਹੋਮਿਉਪੈਥਿਕ ਦਵਾਈ ਵੰਡੀ

ਮਹਿਲ ਕਲਾਂ/ਬਰਨਾਲਾ-ਜੂਨ 2020 -( ਗੁਰਸੇਵਕ ਸਿੰਘ ਸੋਹੀ)- ਪ੍ਰੈੱਸ ਕਲੱਬ ਰਜਿ: ਮਹਿਲ ਕਲਾਂ (ਬਰਨਾਲਾ) ਵਲੋ ਇਥੇ ਇਤਿਹਾਸਕ ਗੁ:ਸਾਹਿਬ ਪਾਤਸ਼ਾਹੀ ਛੇਂਵੀ ਵਿਖੇ ਕਰੋਨਾ ਮਹਾਂਮਾਰੀ ਦੇ ਖਾਤਮੇ ਅਤੇ ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਕਰਵਇਆ ਗਿਆ।ਇਸ ਮੌਕੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਉਪਰੰਤ ਬੋਲਦਿਆਂ ਕਲੱਬ ਪ੍ਰਧਾਨ ਬਲਜਿੰਦਰ ਸਿੰਘ ਢਿੱਲੋ ਨੇ ਕਿਹਾ ਕਿ ਕੋਰੋਨਾ ਦੇ ਕਹਿਰ ਦੌਰਾਨ ਸਮੂਹ ਪੱਤਰਕਾਰ ਭਾਈਚਾਰਾ ਆਪਣੀ ਜਾਨ ਜੌਖਮ ਵਿੱਚ ਪਾ ਕੇ ਸੇਵਾਂਵਾਂ ਨਿਭਾ ਰਿਹਾ ਹੈ,ਪਰ ਸੂਬਾ ਸਰਕਾਰ ਵੱਲੋ ਉਨਾਂ ਨੂੰ ਸਿਹਤ ਬੀਮਾ ਆਦਿ ਕੋਈ ਸਹੂਲਤ ਨਹੀ ਦਿੱਤੀ,ਸਗੋ ਪੰਜਾਬ ਭਰ ਚ ਪੱਤਰਕਾਰਾਂ ਨੂੰ ਡੰਡੇ ਨਾਲ ਨਿਵਾਜਿਆ ਜਾ ਰਿਹਾ ਹੈ।ਉਨਾਂ ਸਮੂਹ ਪੱਤਰਕਾਰ ਭਾਈਚਾਰੇ ਨੂੰ ਇਸ ਜਬਰ ਖਿਲਾਫ  ਇਕਜੁੱਟ ਹੋਣ ਦਾ ਸੱਦਾ ਦਿੱਤਾ।ਇਸ ਸਮੇਂ ਅੰਮ੍ਰਿਤ ਹੋਮਿਓ ਕਲੀਨਿਕ ਰਾਏਕੋਟ ਵੱਲੋ ਮਨੁੱਖੀ ਸ਼ਕਤੀ ਨੂੰ ਵਧਾਉਣ ਵਾਲੀ ਹੋਮਿਓਪੈਥਿਕ ਦਵਾਈ ਮੁਫਤ ਵੰਡੀ ਗਈ।ਇਸ ਮੋਕੇ ਸਰਪੰਚ ਬਲੌਰ ਸਿੰਘ ਤੋਤੀ,ਗੁ: ਕਮੇਟੀ ਦੇ ਪ੍ਰਧਾਨ ਬਾਬਾ ਸ਼ੇਰ ਸਿੰਘ ਨੇ ਪ੍ਰੈੱਸ ਕਲੱਬ ਦੇ ਇਸ ਉੁੱਦਮ ਦੀ ਸ਼ਲਾਘਾ ਕਰਦਿਆਂ ਕਲੱਬ ਦੇ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ। ਗੁਣਤਾਜ ਪ੍ਰੈੱਸ ਕਲੱਬ ਦੇ ਸਰਪ੍ਰਸਤ ਪ੍ਰੇਮ ਕੁਮਾਰ ਪਾਸੀ, ਪ੍ਰਧਾਨ ਡਾ: ਮਿੱਠੂ ਮਹੁੰਮਦ, ਅਜ਼ਾਦ ਪ੍ਰੈੱਸ ਕਲੱਬ ਦੇ ਸਰਪ੍ਰਸਤ ਬਲਦੇਵ ਸਿੰਘ ਗਾਗੇਵਾਲ, ਪ੍ਰਧਾਨ ਜਸਵੀਰ ਵਜੀਦਕੇ, ਸੀਨੀ: ਪੱਤਰਕਾਰ ਪ੍ਰੀਤਮ ਸਿੰਘ ਦਰਦੀ, ਅਵਤਾਰ ਸਿੰਘ ਅਣਖੀ,ਸੁਖਵਿੰਦਰ ਸਿੰਘ ਸੋਨੀ,ਬਲਵਿੰਦਰ ਸਿੰਘ ਵਜੀਦਕੇ,ਗੁਰਮੁੱਖ ਹਮੀਦੀ,ਨਿਰਮਲ  ਪੰਡੋਰੀ,ਗਗਨਦੀਪ ਸਿਘ ਛਾਪਾ, ਮੇਘਰਾਜ ਜ਼ੋਸੀ,ਰਮਨਦੀਪ ਧਾਲੀਵਾਲ,ਜਗਸੀਰ ਸਿੰਘ ਸਹਿਜੜਾ, ਜਗਜੀਤ ਕੁਤਬਾ,ਅਵਤਾਰ ਸਿੰਘ ਸਿੱਧੂ,ਜਸਵੰਤ ਲਾਲੀ,ਨਿਰਮਲ  ਪੰਡੋਰੀ,ਭੁਪਿੰਦਰ ਧਨੇਰ,ਫਿਰੋਜ ਖਾਨ,ਅਮਨ ਟੱਲੇਵਾਲ,ਪਾਲੀ ਵਜੀਦਕੇ,ਪੱਤਰਕਾਰ ਗੁਰਸੇਵਕ ਸਹੋਤਾ,ਗੁਰਪ੍ਰੀਤ ਅਣਖੀ,ਅਜੈ ਟੱਲੇਵਾਲ ਗੁਰਪ੍ਰੀਤ ਸਹਿਜੜਾ ਆਦਿ ਹਾਜ਼ਰ ਸਨ।