ਢੁੱਡੀਕੇ ਪਿੰਡ ਵਿੱਚ ਤਿੰਨ ਕਾਲੇ ਕਿਸਾਨੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ

ਅਜੀਤਵਾਲ, ਜਨਵਰੀ 2021, (ਬਲਵੀਰ ਸਿੰਘ ਬਾਠ) ਇਤਿਹਾਸਕ ਪਿੰਡ ਢੁੱਡੀਕੇ ਵਿਖੇ   ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਅਗਵਾਈ ਵਿੱਚ ਤਿੰਨੇ ਕਾਲੇ ਕਿਸਾਨੀ ਕਨੂੰਨ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ  ਇਸ ਸਮੇਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਨੇ ਕਿਹਾ ਕਿ ਹੁਣ ਕਿਸਾਨੀ ਘੋਲ ਸਿਖਰ ਤੇ ਹੈ ਛੱਬੀ ਜਨਵਰੀ ਦੇ ਟਰੈਕਟਰ ਮਾਰਚ ਵਿੱਚ ਵੱਧ ਤੋਂ ਵੱਧ ਸੰਗਤਾਂ ਸ਼ਾਮਲ ਹੋਵਣ ਇਸ ਸਮੇਂ ਜਨਸੰਘ ਦੇ ਨਿਊਜ਼ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮਾਸਟਰ ਗੁਰਚਰਨ ਸਿੰਘ ਨੇ ਦੱਸਿਆ ਕਿ  ਸਾਰੇ ਧਰਮਾਂ ਦੇ ਲੋਕ ਏਕਾ ਬਣਾ ਕੇ ਇਸ ਸੰਘਰਸ਼ ਵਿੱਚ ਆਪਣੀ ਆਪਣੀ ਹਾਜ਼ਰੀ ਲਵਾਉਣ ਅਤੇ ਬਣਦਾ ਯੋਗਦਾਨ ਪਾਉਣ  ਇਸ ਸਮੇਂ ਉਨ੍ਹਾਂ ਨਾਲ ਮਾਤਾ ਸੁਰਿੰਦਰ ਕੌਰ ਸੂਬਾ ਆਗੂ ਔਰਤ ਮੁਕਤੀ ਮੰਚ ਸਾਬਕਾ ਸਰਪੰਚ ਜਸਦੀਪ ਸਿੰਘ ਗੈਰੀ ਸਾਬਕਾ ਸਰਪੰਚ ਜਗਤਾਰ ਸਿੰਘ ਧਾਲੀਵਾਲ ਯੂਨੀਅਨ ਦੇ ਅਹੁਦੇਦਾਰ ਬਲਰਾਜ  ਸਿੰਘ ਵੱਲੋਂ ਜੋਗਿੰਦਰ ਸਿੰਘ ਚਮਕੌਰ ਸਿੰਘ ਚੰਨੀ ਸਤਨਾਮ ਸਿੰਘ ਬਾਬਾ ਦਲਜੀਤ ਸਿੰਘ ਤੀਰਥ ਸਿੰਘ ਧਨੋਆ ਕਰਮਜੀਤ ਸਿੰਘ ਮੀਕੇ ਹੀਰਾ ਸਿੰਘ ਕੁਲਦੀਪ ਸਿੰਘ ਰਸਵਿੰਦਰ ਸਿੰਘ ਬਿੱਟੂ ਦਲਜੀਤ ਸਿੰਘ ਕਰਮਜੀਤ ਕੌਰ ਪ੍ਰਧਾਨ ਔਰਤ ਬੈਗ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਰਮਨਜੀਤ ਕੌਰ ਅਤੇ ਵੱਡੀ ਗਿਣਤੀ ਵਿੱਚ ਬਜ਼ੁਰਗ ਔਰਤਾਂ ਤੇ ਨੌਜਵਾਨ ਸ਼ਾਮਲ ਸਨ