You are here

ਗੁਰਮਤਿ ਰਾਗੀ ਗ੍ਰੰਥੀ ਸਭਾ ਸਰਕਲ ਅਜੀਤਵਾਲ ਪ੍ਰਧਾਨ ਸਵਰਨ ਸਿੰਘ ਮਟਵਾਣੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ

ਜਗਰਾਉਂ (ਜਸਮੇਲ ਗ਼ਾਲਿਬ) ਗੁਰਮਤਿ ਰਾਗੀ ਗ੍ਰੰਥੀ ਸਭਾ ਸਰਕਲ ਅਜੀਤਵਾਲ ਦੀ ਮੀਟਿੰਗ ਸਰਕਲ ਪ੍ਰਧਾਨ ਸ੍ਰ ਸਵਰਨ ਸਿੰਘ ਮਟਵਾਣੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਭਾਈ ਬਾਲਾ ਜੀ ਤਖਾਣਵੱਧ ਵਿਖੇ ਹੋਈ ਜਿਸ ਵਿੱਚ ਕੁੱਝ ਨਿਹੰਗ ਜਥੇਬੰਦੀਆਂ ਵੱਲੋਂ ਐਲਾਨ ਕੀਫਤਾ ਗਿਆ ਹੈ ਕਿ ਜਿਹੜੇ ਗੁਰਦੁਆਰਿਆਂ ਗੁਰੂ ਸਾਹਿਬ ਦੀ ਬੇਅਦਬੀ ਹੁੰਦੀ ਹੈ ਤਾਂ ਗ੍ਰੰਥੀ ਨੂੰ ਕੋੜੇ ਮਾਰੇ ਜਾਣਗੇ
ਇਸ ਨਾਦਰਸ਼ਾਹੀ ਫੁਰਮਾਣ ਦੀ ਸਭਾ ਸਖਤ ਸਬਦਾ ਵਿੱਚ ਨਿਖੇਧੀ ਕਰਦੀ ਹੈ ਕਿਉਂ ਕਿ ਕੋਈ ਵੀ ਗ੍ਰੰਥੀ ਸਿੰਘ ਨਹੀਂ ਚਾਹੁੰਦਾ ਕਿ ਉਸ ਦੀ ਨਿਗਰਾਨੀ ਹੇਠ ਕਿਸੇ ਗੁਰਦੁਆਰਾ ਸਾਹਿਬ ਵਿਖੇ ਗੁਰੂ ਸਾਹਿਬ ਜੀ ਦੀ ਬੇਅਦਬੀ ਹੋਵੇ।ਚੰਗਾ ਹੋਵੇਗਾ ਕਿ ਜਿਥੇ ਕੋਈ ਘਾਟ ਕਮਜੋਰੀ ਲਗਦੀ ਹੋਵੇ ਉਸ ਨੂੰ ਦੂਰ ਕਰਕੇ ਗੁਰੂ ਸਾਹਿਬ ਦਾ ਸਤਿਕਾਰ ਵੱਲ ਧਿਆਨ ਦਿੱਤਾ ਜਾਵੇ ਜੀ ਇਸ ਬਾਰੇ ਸਾਰੀਆਂ ਸਭਾਵਾਂ ਨੂੰ ਇਕੱਠੇ ਹੋ ਕੇ ਵੀ ਪ੍ਰਸਾਸਨ ਅਧਿਕਾਰੀਆਂ ਦੇ ਧਿਆਨ ਵਿੱਚ ਇਹ ਮਸਲਾ ਲਿਆਂਦਾ ਜਾਵੇ ਜੀ ਤਾਂ ਜੋ ਅਉਣ ਵਾਲੇ ਸਮੇਂ ਵਿੱਚ ਕੋਈ ਅਣਸੁਖਾਵੀਂ ਘਟਨਾ ਵਾਪਰਨ ਤੋਂ ਬਚਿਆਂ ਜਾ ਸਕੇ ਵੱਲੋਂ ਦਰਸ਼ਨ ਸਿੰਘ ਜਨਰਲ ਸਕੱਤਰ ਗੁਰਮਤਿ ਰਾਗੀ ਗ੍ਰੰਥੀ ਸਭਾ ਸਰਕਲ ਅਜੀਤਵਾਲਇਸ ਮੋਕੇ ਭਾਈ ਸਵਰਨ ਸਿੰਘ ਮਟਵਾਣੀ ਪ੍ਰਧਾਨ ਸਰਕਲ ਅਜੀਤਵਾਲ, ਦਰਸ਼ਨ ਸਿੰਘ ਢੁੱਡੀਕੇ ਜ ਸਕੱਤਰ, ਹਰਜਿੰਦਰ ਸਿੰਘ ਮੱਦੋਕੇ ਪਰਚਾਰ ਸਕੱਤਰ, ਤਾਰਾ ਸਿੰਘ ਖੋਸਾ, ਖਜਾਨਚੀ, ਬਾਬਾ ਹਰਦੀਪ ਸਿੰਘ,ਅਤੇ ਗੁਰਤੇਜ ਸਿੰਘ ਦੌਧਰ ਹਾਜਰੀ ਲੁਆਈ।