ਗਰੀਬਾਂ ਦੇ ਕਰਜੇ ਦੀ ਭਰਪਾਈ ਸਰਕਾਰ ਕਰੇ । ਭੋਲਾ ਸਿੰਘ ਕਲਾਲ ਮਾਜਰਾ

ਮਹਿਲ ਕਲਾਂ/ਬਰਨਾਲਾ-ਜੂਨ 2020-(ਗੁਰਸੇਵਕ ਸਿੰਘ ਸੋਹੀ)-ਲਾਕਡਾਊਨ ਕਾਰਨ ਰੁਜਗਾਰ ਖੁੱਸਣ ਕਾਰਨ ਮਜਦੂਰਾਂ ਲਈ ਸਹਾਰਾ ਮਗਨਰੇਗਾ ਤਹਿਤ ਕੰਮ ਦੀ ਮੱਗ ਕੀਤੀ 

ਲਾਕਡਾਊਨ ਕਾਰਨ ਮਜਦੂਰਾਂ ਦੇ ਬੰਦ ਹੋਏ ਕੰਮਕਾਰ ਕਾਰਨ ਦਿਹਾਤੀ ਮਜਦੂਰ ਸਭਾ ਦੇ ਜਿਲ੍ਹਾ ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ ਨੇ ਅੱਜ ਪਿੰਡ ਛੀਨੀਵਾਲ ਕਲਾਂ ਅਤੇ ਸਹੌਰ ਵਿਖੇ ਮਜਦੂਰ ਰੈਲੀਆਂ ਕਰਕੇ ਮੰਗ ਕੀਤੀ ਕਿ ਮਜਦੁਰਾਂ ਸਿਰ ਚੜ੍ਹੇ ਸਾਰੇ ਸਰਕਾਰੀ ਤੇ ਗੈਰ ਸਰਕਾਰੀ ਕਰਜੇ ਦੀ ਭਰਪਾਈ ਸਰਕਾਰ ਨੂੰ ਕਰਨੀ ਚਾਹੀਦੀ ਹੈ।ਪਿੰਡ ਕਲਾਲ ਮਾਜਰਾ ਦੇ ਸਰਪੰਚ ਪਲਵਿੰਦਰ ਸਿੰਘ ਅਤੇ ਬਲਾਕ ਸੰਮਤੀ ਮੈਂਬਰ ਗੁਰਪ੍ਰੀਤ ਸਿੰਘ ਅਤੇ ਬਲਾਕ ਸੰਮਤੀ ਮਹਿਲ ਕਲਾਂ ਦੀ ਸਾਬਕਾ ਚੇਅਰਪਰਸਨ ਸਰਬਜੀਤ ਕੌਰ ਦੀ ਹਾਜ਼ਰੀ 'ਚ ਭੋਲਾ ਸਿੰਘ ਕਲਾਲ ਮਾਜਰਾ ਨੇ ਮੰਗ ਕੀਤੀ ਕਿ ਸਰਕਾਰ ਮਜਦੂਰ ਮੰਗਾਂ ਵੱਲ ਫੌਰੀ ਧਿਆਨ ਦੇਵੇ।

ਇਸੇ ਤਰ੍ਹਾਂ ਅੱਜ ਪਿੰਡ ਸਹੌਰ ਵਿਖੇ ਮਗਨਰੇਗਾ ਮਜਦੂਰਾਂ ਵੱਲੋਂ ਪਿੰਡ ਦੀ ਧਰਮਸ਼ਾਲਾ ਵਿਖੇ ਕੀਤੇ ਗਏ ਇਕੱਠ ਨੂੰ ਸੰਬੋਧਨ ਕਰਦਿਆ ਦਿਹਾਤੀ ਮਜਦੂਰ ਸਭਾ ਦੇ ਜਿਲ੍ਹਾ ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ ਅਤੇ ਬਲਾਕ ਆਗੂ ਰਾਮਪ੍ਰਵੇਸ਼ ਸਿੰਘ ਨੇ ਕਿਹਾ ਕਿ ਕਰੋਨਾ ਵਾਇਰਸ ਦੇ ਚੱਲਦਿਆ ਕੀਤੀ ਗਈ ਤਾਲਾਬੰਦੀ ਕਾਰਨ ਸੂਬੇ ਦੇ ਮਜਦੂਰਾਂ ਦਾ ਰੁਜਗਾਰ ਖੁੱਸ ਗਿਆ ਹੈ ਤੇ ਹੁਣ ਮਸ਼ੀਨੀਕਰਨ ਦੇ ਇਸ ਦੌਰ ਵਿੱਚ ਮਜਦੂਰਾਂ ਦਾ ਇੱਕ ਮਾਤਰ ਸਹਾਰਾ ਮਗਨਰੇਗਾ ਹੀ ਹੈ ਪਰ ਸੂਬਾ ਸਰਕਾਰ ਇਸ ਤਹਿਤ ਵੀ ਕੰਮ ਦੇਣ ਤੋਂ ਇਨਕਾਰੀ ਹੈ।

ਇਸ ਮੌਕੇ ਮਜਦੂਰਾਂ ਵੱਲੋਂ ਨਿੱਜੀ ਫਾਇਨਾਸ ਕੰਪਨੀਆਂ ਦੇ ਕਰਿੰਦਿਆ ਵੱਲੋਂ ਗਰੀਬ ਲੋਕਾਂ ਨੂੰ ਕਿਸ਼ਤਾਂ ਭਰਨ ਲਈ ਮਜਬੂਰ ਕਰਨ ਦੇ ਦੋਸ਼ ਲਗਾਉਂਦਿਆ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਦੇ ਹੁਕਮਾਂ ਅਨੁਸਾਰ ਕੋਈ ਵੀ ਕੰਪਨੀ ਇਹਨਾਂ ਦਿਨਾਂ 'ਚ ਪੈਸੇ ਦੀ ਉਗਰਾਹੀ ਨਹੀਂ ਕਰ ਸਕਦੀ ਇਸ ਲਈ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਅਜਿਹੀਆਂ ਉਗਰਾਹੀ ਕਰਨ ਵਾਲੀਆਂ ਨਿੱਜੀ ਫਾਇਨਾਸ ਕੰਪਨੀਆ ਨੂੰ ਨੱਥ ਪਾਈ ਜਾਵੇ।ਇਸ ਮੌਕੇ ਰਾਣੀ ਕੌਰ,ਕਰਮਜੀਤ ਕੌਰ,ਬਲਜੀਤ ਕੌਰ,ਗੁਰਮੇਲ ਕੌਰ,ਮਲਕੀਤ ਕੌਰ,ਜਰਨੈਲ ਕੌਰ ਆਦਿ ਔਰਤਾਂ ਹਾਜ਼ਰ ਸਨ।