ਬਰਨਾਲਾ ਪ੍ਰੈਸ ਕਲੱਬ ਦੇ ਸੱਦੇ ਤੇ ਜਿਲਾ ਬਰਨਾਲਾ ਦੇ ਪੱਤਰਕਾਰ ਭਾਈਚਾਰੇ ਨੇ ਦਿੱਤਾ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ

ਮਹਿਲ ਕਲਾਂ/ਬਰਨਾਲਾ-ਮਈ 2020 -(ਗੁਰਸੇਵਕ ਸਿੰਘ ਸੋਹੀ) -ਪੰਜਾਬ ਵਿੱਚ ਪੱਤਰਕਾਰਾਂ ਤੇ ਹੋ ਰਹੇ ਹਮਲਿਆਂ ਕਰਕੇ ਪੱਤਰਕਾਰ ਭਾਈਚਾਰੇ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਬੀਤੇ ਦਿਨ ਮੁਹਾਲੀ ਦੇ ਪੱਤਰਕਾਰ ਮੇਜਰ ਸਿੰਘ ਨਾਲ ਦੋ ਪੁਲਿਸ ਮੁਲਾਜ਼ਮਾਂ ਵੱਲੋਂ ਬੇਰਹਿਮੀ ਨਾਲ ਕੀਤੀ ਗਈ ਕੁੱਟਮਾਰ ਅਤੇ ਮੇਜਰ ਸਿੰਘ ਦੀ ਦਸਤਾਰ ਰੋਲਣ ਤੇ ਕਕਾਰਾਂ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ,ਜਿਸ ਤੇ ਮੋਹਾਲੀ ਪੁਲਸ ਵੱਲੋਂ ਉਕਤ ਦੋਸ਼ੀ ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਦਾ ਦਾਅਵਾ ਕੀਤਾ ਪ੍ਰੰਤੂ ਹਾਲੇ ਤੱਕ ਕਕਾਰਾਂ ਦੀ ਬੇਅਦਬੀ ਕਰਨ ਅਤੇ ਬੇਰਹਿਮੀ ਨਾਲ ਕੁੱਟਮਾਰ ਕਰਨ ਦੀਆਂ ਧਰਾਵਾਂ ਤਹਿਤ ਪਰਚਾ ਦਰਜ ਨਹੀਂ ਕੀਤਾ ਜਿਸ ਕਰਕੇ ਪੱਤਰਕਾਰ ਭਾਈਚਾਰੇ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਪਰਚਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਅੱਜ ਬਰਨਾਲਾ ਪ੍ਰੈਸ ਕਲੱਬ ਵੱਲੋਂ ਜਿਲਾ ਬਰਨਾਲਾ ਦੇ ਸਮੂਹ ਪੱਤਰਕਾਰ ਭਾਈਚਾਰਾ ਸੜਕਾਂ ਤੇ ਉਤਰਦਾ ਹੋਇਆ ਨਜ਼ਰ ਆਇਆ ਇਸੇ ਲੜੀ ਤਹਿਤ ਜਿਲਾ ਬਰਨਾਲਾ ਦੇ ਸਮੂਹ ਪੱਤਰਕਾਰ ਭਾਈਚਾਰੇ ਨੇ ਦੋਸ਼ੀ ਪੁਲਸ ਮੁਲਾਜ਼ਮਾਂ ਖਿਲਾਫ ਪਰਚਾ ਦਰਜ ਕਰਨ ਦੀ ਮੰਗ ਲਈ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਜ਼ਿਲ੍ਹਾ ਬਰਨਾਲਾ ਦੇ ਡਿਪਟੀ ਕਮਿਸ਼ਨਰ ਤੇਜ ਪ੍ਰਕਾਸ਼ ਸਿੰਘ ਫੂਲਕਾ ਨੂੰ ਉਨ੍ਹਾਂ ਦੇ ਦਫਤਰ ਵਿਖੇ ਮੰਗ ਪੱਤਰ ਦਿੱਤਾ ਗਿਆ ਇਸ ਮੌਕੇ ਸੀਨੀਅਰ ਪੱਤਰਕਾਰ ਰਾਜਿੰਦਰ ਸਿੰਘ ਬਰਾੜ, ਜਗਸੀਰ ਸਿੰਘ ਸੰਧੂ, ਪ੍ਰਧਾਨ ਐਡਵੋਕੇਟ ਸ੍ਰੀ ਚੇਤਨ,ਜਨਰਲ ਸੱਕਤਰ ਸ੍ਰੀ ਰਾਕੇਸ਼ ਕੁਮਾਰ, ਖਜਾਨਚੀ ਜਗਸੀਰ ਸਿੰਘ ਚਹਿਲ,ਜਤਿੰਦਰ ਧਨੋਲਾ,ਬਲਜਿੰਦਰ  ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਧਾਲੀਵਾਲ ਸਹਿਣਾ,ਮਦਨ ਲਾਲ ਤਪਾ ਨੇ ਕਿਹਾ ਕਿ ਮੇਜਰ ਸਿੰਘ ਤੇ ਹਮਲਾ ਪ੍ਰੈੱਸ ਦੀ ਆਜ਼ਾਦੀ ਤੇ ਹਮਲਾ ਹੈ ਜੋ ਬਰਦਾਸ਼ਤ ਯੋਗ ਨਹੀਂ ਅਤੇ ਗੁਰਸਿੱਖ ਪੱਤਰਕਾਰ ਦੇ ਕਕਾਰਾਂ ਦੀ ਬੇਅਦਬੀ ਕਰਨਾ ਅਤਿ ਨਿੰਦਣਯੋਗ ਹੈ ਇਸ ਘਟਨਾ ਲਈ ਜ਼ਿੰਮੇਵਾਰ ਪੁਲਸ ਮੁਲਾਜ਼ਮਾਂ ਖਿਲਾਫ ਤੁਰੰਤ ਪਰਚਾ ਦਰਜ ਕਰਕੇ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਮੀਡੀਆ ਦੇਸ਼ ਦਾ ਚੌਥਾ ਥੰਮ ਹੈ ਜਿਸ ਨੂੰ ਆਜ਼ਾਦੀ ਨਾਲ ਆਪਣਾ ਕੰਮ ਕਰਨ ਅਤੇ ਲਿਖਣ ਦੀ ਪੂਰਨ ਆਜ਼ਾਦੀ ਹੈ ਪ੍ਰੰਤੂ ਹਾਕਮ ਧਿਰਾਂ ਨੂੰ ਵਿਰੋਧ ਵਿੱਚ ਲਿਖਣ ਵਾਲੀ ਕਲਮ ਮਨਜ਼ੂਰ ਨਹੀਂ ਜਿਸ ਕਰਕੇ ਪੁਲਸ ਬੇਖੌਫ ਹੋ ਕੇ ਪੱਤਰਕਾਰਾਂ ਤੇ ਹਮਲੇ ਕਰਦੀ ਆ ਰਹੀ ਹੈ ਜੋ ਬਰਦਾਸ਼ਤ ਨਹੀ ਪਰ ਕੀਤਾ ਜਾ ਸਕਦਾ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਪੱਤਰਕਾਰਾਂ ਦੀ ਆਜ਼ਾਦੀ ਬਹਾਲ ਕੀਤੀ ਜਾਵੇ ਅਤੇ ਸੁਰੱਖਿਆ ਯਕੀਨੀ ਬਣਾਈ ਜਾਵੇ ਤੇ ਉਕਤ ਘਟਨਾ ਲਈ ਜ਼ਿੰਮੇਵਾਰ ਪੁਲਿਸ ਮੁਲਾਜ਼ਮਾਂ ਖਿਲਾਫ਼ ਤੁਰੰਤ ਪਰਚਾ ਦਰਜ ਕੀਤਾ ਜਾਵੇ ਨਹੀਂ ਤਾਂ ਸਮੂਹ ਪੱਤਰਕਾਰ ਭਾਈਚਾਰਾ ਤਿੱਖੇ ਸੰਘਰਸ਼ ਲਈ ਮਜਬੂਰ ਹੋਵੇਗਾ ਇਸ ਮੌਕੇ ਪ੍ਰੈਸ ਕਲੱਬ ਰਜਿ ਮਹਿਲ ਕਲਾਂ,ਗੁਣਤਾਜ ਪ੍ਰੈਸ ਕਲੱਬ ਮਹਿਲ ਕਲਾਂ, ਜਰਨਲਿਸਟ ਯੂਨੀਅਨ ਧਨੋਲਾ, ਪ੍ਰੈੱਸ ਕਲੱਬ ਤਪਾ, ਪ੍ਰੈੱਸ ਕਲੱਬ ਸ਼ੇਰਪੁਰ, ਫਤਹਿ ਸਿੰਘ ਪ੍ਰੈਸ ਕਲੱਬ ਸ਼ੇਰਪੁਰ, ਪ੍ਰੈੱਸ ਕਲੱਬ ਸਹਿਣਾ ਭਦੌੜ ਦੇ ਸਮੂਹ ਅਹੁਦੇਦਾਰ ਅਤੇ ਮੈਬਰ ਸਹਿਬਾਨ ਹਾਜਰ ਸਨ ।