ਹਠੂਰ,4 ਅਪ੍ਰੈਲ-(ਕੌਸ਼ਲ ਮੱਲ੍ਹਾ)-ਹਲਕੇ ਦੇ ਪਿੰਡ ਰਸੂਲਪੁਰ ਦੀਆ ਵੱਖ-ਵੱਖ ਸਮੱਸਿਆਵਾ ਨੂੰ ਹੱਲ ਕਰਵਾਉਣ ਲਈ ਸਰਬ ਸੰਮਤੀ ਨਾਲ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਦੀ ਹਾਜ਼ਰੀ ਵਿਚ ਇਕਾਈ ਰਸੂਲਪੁਰ ਦੇ ਆਹੁਦੇਦਾਰਾ ਦੀ ਚੋਣ ਕੀਤੀ ਗਈ।ਜਿਸ ਵਿਚ ਪ੍ਰਧਾਨ ਗੁਰਸੇਵਕ ਸਿੰਘ ਸੇਵਕ,ਮੀਤ ਪ੍ਰਧਾਨ ਮਾ:ਬਲਵੀਰ ਸਿੰਘ,ਮੀਤ ਪ੍ਰਧਾਨ ਜਗਸੀਰ ਸਿੰਘ,ਮੁੱਖ ਪ੍ਰਚਾਰਕ ਸਕੱਤਰ ਭਾਈ ਗੁਰਜੰਟ ਸਿੰਘ ਖਾਲਸਾ,ਸੈਕਟਰੀ ਦਲਜੀਤ ਸਿੰਘ, ਖਜਾਨਚੀ ਹਰਦੀਪ ਸਿੰਘ ਨੂੰ ਨਿਯੁਕਤ ਕੀਤਾ ਗਿਆ।ਇਸ ਮੌਕੇ ਨਵੀ ਚੁੱਣੀ ਕਮੇਟੀ ਨੇ ਕਿਹਾ ਕਿ ਜੋ ਜਿਮੇਵਾਰੀ ਸਾਨੂੰ ਪਾਰਟੀ ਨੇ ਦਿੱਤੀ ਹੈ ਅਸੀ ਇਸ ਜਿਮੇਵਾਰੀ ਨੂੰ ਇਮਾਨਦਾਰੀ ਅਤੇ ਵਫਾਦਾਰੀ ਨਾਲ ਨਿਭਾਵਾਗੇ ਅਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਹਮੇਸਾ ਤੱਤਪਰ ਰਹਾਗੇ।ਇਸ ਮੌਕੇ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਨਸਿਆ ਅਤੇ ਰਿਸਵਤਖੋਰੀ ਦੇ ਖਿਲਾਫ ਪਿੰਡਾ ਦੇ ਲੋਕਾ ਨੂੰ ਪਾਰਟੀਬਾਜੀ ਤੋ ਉੱਪਰ ਉੱਠ ਕੇ ਪੰਜਾਬ ਦੀ ‘ਆਪ’ਸਰਕਾਰ ਦਾ ਖੁੱਲ ਕੇ ਸਾਥ ਦੇਣ ਦੀ ਅਪੀਲ ਕੀਤੀ ਤਾਂ ਜੋ ਪੰਜਾਬ ਨੂੰ ਇੱਕ ਖੁਸਹਾਲ ਸੂਬਾ ਬਣਾਇਆ ਜਾ ਸਕੇ।ਇਸ ਮੌਕੇ ਪਿੰਡ ਦੀਆ ਵੱਖ-ਵੱਖ ਸਮੱਸਿਆ ਨੂੰ ਹੱਲ ਕਰਵਾਉਣ ਲਈ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੂੰ ਮੰਗ ਪੱਤਰ ਦਿੱਤਾ ਅਤੇ ਇਹ ਸਮੱਸਿਆਵਾ ਨੂੰ ਜਲਦੀ ਹਲ ਕਰਵਾਉਣ ਦਾ ਵਿਧਾਇਕ ਮਾਣੂੰਕੇ ਨੇ ਰਸੂਲਪੁਰ ਵਾਸੀਆ ਨਾਲ ਵਾਅਦਾ ਕੀਤਾ।ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਕੁਲਤਾਰਨ ਸਿੰਘ ਸਿੱਧੂ ਅਤੇ ਇਕਾਈ ਰਸੂਲਪੁਰ ਵੱਲੋ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਉਨ੍ਹਾ ਨਾਲ ਜਗਰਾਜ ਸਿੰਘ ਪਟਵਾਰੀ,ਕੁਲਤਾਰਨ ਸਿੰਘ ਰਸੂਲਪੁਰ,ਕੁਲਤਾਰ ਸਿੰਘ,ਪਿਆਰਾ ਸਿੰਘ,ਅਮਰਜੀਤ ਸਿੰਘ,ਗੋਬਿੰਦ ਸਿੰਘ,ਹਰਦੇਵ ਸਿੰਘ, ਭੁਪਿੰਦਰ ਸਿੰਘ,ਪਰਮਿੰਦਰ ਸਿੰਘ,ਗੁਰਦੀਪ ਸਿੰਘ,ਜਸਪਾਲ ਸਿੰਘ,ਪੂਰਨ ਸਿੰਘ,ਰਘਵੀਰ ਸਿੰਘ,ਬਲਪ੍ਰੀਤ ਸਿੰਘ,ਮੇਹਰ ਸਿੰਘ,ਤਲਵਿੰਦਰ ਸਿੰਘ,ਜੋਰਾ ਸਿੰਘ,ਤੇਜਪਾਲ ਸਿੰਘ,ਗੁਰਚਰਨ ਸਿੰਘ,ਸੇਵਕ ਸਿੰਘ,ਰਾਜਦੀਪ ਸਿੰਘ,ਸਤਿੰਦਰਪਾਲ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸਨ:- ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੂੰ ਮੰਗ ਪੱਤਰ ਦਿੰਦੇ ਹੋਏ ਕੁਲਤਾਰਨ ਸਿੰਘ ਰਸੂਲਪੁਰ ਅਤੇ ਹੋਰ