ਮੁਸਲਮਾਨ ਭਾਈਚਾਰੇ ਦੇ ਰੋਜੇ ਖੁਲਾਉਣ ਵਾਲਾ ਸਾਮਾਨ ਘਰ ਘਰ ਜਾ ਕੇ ਵੰਡਿਆ ਗਿਆ 

ਮਹਿਲ ਕਲਾਂ/ਬਰਨਾਲਾ-ਮਈ 2020- (ਗੁਰਸੇਵਕ ਸਿੰਘ ਸੋਹੀ)- ਅਮਨ ਮੁਸਲਿਮ ਵੈੱਲਫੇਅਰ ਕਮੇਟੀ (ਰਜਿ.)   ਮਹਿਲ ਕਲਾਂ, ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ਅਤੇ ਮੈਡੀਕਲ ਪ੍ਰੈਕਟੀਸ਼ਨਰ ਰਜਿ.295 ਬਲਾਕ ਮਹਿਲ ਕਲਾਂ ਵੱਲੋਂ ਮੁਸਲਿਮ ਭਾਈਚਾਰੇ ਦੇ ਪਵਿੱਤਰ ਤਿਉਹਾਰ ਰਮਜਾਨ ਨੂੰ ਲੈ ਕੇ ਰੋਜੇ ਖੋਲ੍ਹਣ ਵਾਲਾ ਸਾਮਾਨ ਘਰ ਘਰ ਜਾ ਕੇ ਦਿੱਤਾ ਗਿਆ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਡਾਕਟਰ ਮਿੱਠੂ ਮੁਹੰਮਦ ਨੇ ਕਿਹਾ ਕਿ ਮੁਸਲਿਮ ਭਾਈਚਾਰੇ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ । ਰਮਜ਼ਾਨ ਦਾ ਪਵਿੱਤਰ ਮਹੀਨਾ ਆਪਣੇ ਘਰਾਂ ਵਿੱਚ ਰਹਿ ਕੇ ਮਨਾ ਰਹੇ ਹਨ।ਇਸ ਕਰਕੇ ਮਹਿਲ ਕਲਾਂ ਨਾਲ ਸਬੰਧਿਤ ਪੰਜ ਦਰਜਨ ਦੇ ਕਰੀਬ ਮੁਸਲਿਮ ਘਰਾਂ ਨੂੰ ਰੋਜ਼ੇ ਖੋਲ੍ਹਣ ਵਾਲਾ ਸਾਮਾਨ ਦੇ ਕੇ ਆਏ ਹਾਂ।ਜਿਸ ਵਿੱਚ ਖਜੂਰ, ਅੰਬ ,ਕੇਲੇ, ਤਰਬੂਜ ਅਤੇ ਪਕੌੜੇ ਸ਼ਾਮਲ ਸਨ।ਇਸ ਮੌਕੇ ਡਾਂ ਮਿੱਠੂ ਮੁਹੰਮਦ ਅਤੇ ਗੁਰਸੇਵਕ ਸਿੰਘ ਸਹੋਤਾ ਨੇ ਪਵਿੱਤਰ ਈਦ ਦੇ ਤਿਉਹਾਰ ਨੂੰ ਮਨਾਉਣ ਦੇ ਸਬੰਧ ਵਿੱਚ ਮੁਸਲਿਮ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖ ਕੇ ਤਿਉਹਾਰ ਮਨਾਉਣ ਕਿਉਂਕਿ ਸਰਕਾਰ ਲੋਕਾਂ ਦੀ  ਸਹੂਲਤ  ਲਈ ਕਰਫਿਊ ਨੂੰ ਖੋਲ੍ਹਿਆ ਹੈ।ਕਰੋਨਾ ਵਾਇਰਸ ਦਾ ਖ਼ਤਰਾ ਹਾਲੇ ਸਾਡੇ ਸਿਰ ਤੇ ਮੰਡਰਾ ਰਿਹਾ ਹੈ।ਇਸ ਲਈ ਸਾਨੂੰ ਆਪਣੇ ਅਤੇ ਪਰਿਵਾਰਾਂ ਦੀ ਸੁਰੱਖਿਆ ਲਈ ਸਰਕਾਰ ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖ ਕੇ ਈਦ ਤਿਉਹਾਰ ਮਨਾਉਣਾ ਚਾਹੀਦਾ ਹੈ। ਇਸ ਮੌਕੇ ਦਿਲਬਰ ਹੁਸੈਨ ਮੁਹੰਮਦ, ਆਰਿਫ ਮੁਹੰਮਦ, ਸ਼ਮਸ਼ੇਰ ਅਲੀ ਮੁਹੰਮਦ, ਦਿਲਸ਼ਾਦ , ਜੋਬਨਪ੍ਰੀਤ ਸਿੰਘ,ਕਮਲਪ੍ਰੀਤ ਕੌਰ ,ਅਬਦੁਲ ਗੁਫਾਰ, ਮੁਹੰਮਦ ਸਾਬਰ ਅਤੇ ਸੀਮਾ ਰਾਣੀ ਹਾਜ਼ਰ ਸਨ ।