22 ਦਿਨ ਬਾਅਦ ਪਿੰਡ ਬਰਸਾਲ ਦੇ ਨੌਜਵਾਨ ਦੀ ਲਾਸ਼ ਮਲੇਸ਼ੀਆ ਤੋਂ ਪਿੰਡ ਪੁੱਜੀ

ਪੱਤਰਕਾਰ ਭਾਈਚਾਰੇ ਦੀ ਬਦੌਲਤ ਸਾਡੇ ਵੀਰ ਦੀ ਲਾਸ਼ ਮਿਲੀ - ਭੈਣ ਮਨਜੀਤ ਕੌਰ

ਸਵੱੱਦੀ ਕਲ਼ੀ /ਚੌਕੀਮਾਨ 26 ਮਈ (ਨਸੀਬ ਸਿੰਘ ਵਿਰਕ, ਬਲਜਿੰਦਰ ਸਿੰਘ ਵਿਰਕ ) 6 ਮਈ ਨੂੰ ਮੌਤ ਦੀ ਆਗੋਸ਼ ਵਿੱਚ ਗਏ ਜਿਲ੍ਹਾ ਲੁਧਿਆਣਾ ਦੇ ਪਿੰਡ ਬਰਸਾਲ ਦੇ ਨੌਜਵਾਨ ਨਿਰਮਲ ਸਿੰਘ ਉਰਫ ਨਿੰਮਾ ਜਿਸ ਦੀ ਲਾਸ਼ ਮਲੇਸ਼ੀਆ ਵਿੱਚ ਪਈ ਸੀ । ਮ੍ਰਿਤਕ ਦੀ ਭੈਣ ਮਨਜੀਤ ਕੌਰ ਨੇ ਇਸ ਸਬੰਧੀ ਮੀਡੀਆ ਰਾਂਹੀ ਗੁਹਾਰ ਲਗਾਈ ਸੀ ਕਿ ਉਸ ਦੇ ਭਰਾ ਦੀ ਲਾਸ਼ ਉਹਨਾ ਤੱਕ ਪਹੁੰਚਦੀ ਕੀਤੀ ਜਾਵੇ । ਮਲੇਸ਼ੀਆ ਵਿੱਚ ਬੈਠਾ ਇੱਕ ਏਜੰਟ ਉਹਨਾ ਕੋਲੋਂ 1 ਲੱਖ 65 ਹਜਾਰ ਰੁਪਏ ਸਿਰਫ ਇਸ ਕਰਕੇ ਮੰਗ ਰਿਹਾ ਹੈ ਤਾਂਕਿ ਇਸ ਬਦਲੇ ਉਹ ਮ੍ਰਿਤਕ ਨਿੰਮੇ ਦੀ ਲਾਸ਼ ਭਾਰਤ ਭੇਜ ਸਕੇ । ਅਖਬਾਰ ਵਿੱਚ ਖਬਰ ਛਪਣ ਤੋਂ ਬਾਅਦ ਡੈਨਮਾਰਕ ਵਿੱਚ ਵਸਦੇ ਹਰਭਜਨ ਸਿੰਘ ਨੇ ਇਸ ਮਾਮਲੇ ਨੂੰ ਆਪਣੇ ਪੱਧਰ ਤੇ ਹੱਲ ਕਰਨ ਲਈ ਪਿੰਡ ਬਰਸਾਲ ਤੋਂ ਮ੍ਰਿਤਕ ਦੇ ਮਾਤਾ ਪਿਤਾ ਦੇ ਮੌਤ ਦੇ ਸਰਟੀਫਕੇਟ ਅਤੇ ਹੋਰ ਕਾਗਜ-ਪੱਤਰ ਮੰਗਵਾ ਕੇ ਮਲੇਸ਼ੀਆ ਅੰਬੈਸੀ ਨੂੰ ਭੇਜੇ ਜਿਸ ਉਪਰੰਤ ਕਰੀਬ 22 ਦਿਨ ਬਾਅਦ ਅੱਜ ਤੜਕੇ 2 ਵਜੇ ਮ੍ਰਿਤਕ ਨਿੰਮੇ ਦੀ ਲਾਸ਼ ਅੰਮ੍ਰਿਤਸਰ ਦੇ ਏਅਰਪੋਰਟ ਤੇ ਭੇਜੀ ਗਈ ਸੀ । ਉਸ ਤੋਂ ਬਾਅਦ ਪਰਿਵਾਰਕ ਮੈਂਬਰ ਲਾਸ਼ ਨੂੰ ਉਸ ਦੇ ਜੱਦੀ ਪਿੰਡ ਬਰਸਾਲ ਲੈ ਆਏ । ਮ੍ਰਿਤਕ ਦੀ ਭੈਣ ਮਨਜੀਤ ਕੌਰ ਅਤੇ ਭਰਾ ਲਖਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਭਰੇ ਮਨ ਨਾਲ ਦੱਸਿਆ ਕਿ ਨਿਰਮਲ ਸਿੰਘ ਨਿੰਮਾ ਦੀ ਲਾਸ਼ ਅੱਜ ਉਹਨਾ ਕੋਲ ਹੈ । ਇਸ ਤੋਂ ਬਿਨਾ ਉਹਨਾ ਦੱਸਿਆ ਕਿ ਇਹ ਲਾਸ਼ ਨੂੰ ਮੰਗਵਾਉਣ ਲਈ ਉਹਨਾ ਦਾ ਕੋਈ ਵੀ ਪੈਸਾ ਨਹੀ ਲੱਗਿਆ ਜਿਸ ਤੇ ਅਸੀ ਪੱਤਰਕਾਰ ਭਾਈਚਾਰੇ ਅਤੇ ਐਨ ਆਰ ਆਈ ਵੀਰ ਦਾ ਧੰਨਵਾਦ ਕਰਦੇ ਹਾਂ ਜਿੰਨਾ ਦੀ ਬਦੌਲਤ ੰਿਮ੍ਰਤਕ ਨਿਰਮਲ ਸਿੰਘ ਨਿੰਮਾ ਦਾ ਅੰਤਿਮ ਸੰਸਕਾਰ ਉਸ ਦੇ ਜੱਦੀ ਪਿੰਡ ਬਰਸਾਲ ਵਿੱਚ ਸ਼ੇਜਲ ਅੱਖਾ ਨਾਲ ਕੀਤਾ ਜਾ ਰਿਹਾ ਹੈ ।