ਵਿਦੇਸ਼ੀ ਵਿਦਿਆਥੀਆਂ ਦੀ ਘਾਟ ਕਾਰਨ ਯੂ ਕੇ ਯੂਨੀਵਰਸਿਟੀਆਂ ਨੂੰ ਵੱਡਾ ਘਾਟਾ ਹੋਣ ਦਾ ਅਨੁਮਾਨ

ਬਰਮਿੰਘਮ, ਮਈ 2020 ( ਗਿਆਨੀ ਰਾਵਿਦਾਰਪਾਲ ਸਿੰਘ)- ਯੂ ਕੇ ਦੀਆਂ ਯੂਨੀਵਰਸਿਟੀਆਂ ਨੂੰ ਯੂਰਪ ਤੋਂ ਬਾਹਰੋਂ ਆਉਣ ਵਾਲੇ ਵਿਦਿਆਰਥੀਆਂ, ਖਾਸ ਕਰ ਏਸ਼ੀਅਨ ਵਿਦਿਆਰਥੀਆਂ ਤੋਂ ਚੋਖੀ ਕਮਾਈ ਹੁੰਦੀ ਹੈ । ਕੋਰੋਨਾ ਮਹਾਂਮਾਰੀ ਕਰਕੇ ਯੂਨੀਵਰਸਿਟੀਆਂ ਨੂੰ ਖ਼ਦਸ਼ਾ ਹੈ ਕਿ ਵਿਦੇਸ਼ੀ ਵਿਦਿਆਰਥੀਆਂ ਦੇ ਆਉਣ ਵਿਚ ਭਾਰੀ ਗਿਰਾਵਟ ਆਏਗੀ ਤੇ ਇਸ ਨਾਲ ਵੱਡਾ ਘਾਟਾ ਪਏਗਾ । ਮਾਹਿਰਾਂ ਦਾ ਮੰਨਣਾ ਹੈ ਕੇ ਜਿਨ੍ਹਾਂ ਚਿਰ ਕੋਰੋਨਾ ਵਾਇਰਸ ਤੋਂ ਪੱਕੇ ਤੌਰ ਉਪਰ ਛੁਟਕਾਰਾ ਨਹੀਂ ਹੋ ਜਾਂਦਾ ਵਿਦਿਆਰਥੀਆਂ ਦਾ ਪੜ੍ਹਾਈ ਲਈ ਇੰਗਲੈਂਡ ਵਰਗੇ ਮੁਲਕਾਂ ਵਿੱਚ ਆਉਣ ਨਾਰਮਲ ਨਹੀਂ ਹੋਵੇਗਾ । ਅਨੁਮਾਨ ਹੈ ਕੇ ਆਉਂਦੇ ਸਾਲ ਵਿੱਚ ਯੂ ਕੇ ਦੀਆਂ ਸਾਰੀਆਂ ਹੀ ਯੂਨੀਵਰਸਿਟੀਆ ਨੂੰ ਵੱਡਾ ਘਾਟਾ ਪੈਣ ਦੇ ਆਸਾਰ ਹਨ।ਇਸ ਤਰਾਂ

ਸਕਾਟਿਸ਼ ਸਰਕਾਰ ਦੇ ਸੈਕਟਰੀ ਅਲਿਸਟਰ ਜੈਕ ਨੇ   ਕਿਹਾ ਹੈ ਕਿ ਅਸੀਂ ਯੂਨੀਵਰਸਿਟੀਆਂ ਦੇ ਵਿੱਤੀ ਹਾਲਾਤ ਅਤੇ ਵਿਦਿਆਰਥੀਆਂ ਦੇ ਸਕਾਟਲੈਂਡ ਵਿਚ ਪੜ੍ਹਨ ਆਉਣ ਵਾਲੀਆਂ ਅੜਚਨਾਂ ਨੂੰ ਸਮਝਦੇ ਹਾਂ ਅਤੇ ਜਲਦੀ ਹੀ ਇਸ ਸਮੱਸਿਆ ਦਾ ਹੱਲ ਕੱਢਿਆ ਜਾਵੇਗਾ । ਪਰ ਕੋਰੋਨਾ ਵਾਇਰਸ ਦੇ ਡਰ ਨੂੰ ਵਿਦੇਸੀ ਵਿਦਿਆਰਥੀਆਂ ਦੇ ਮਨ ਚੋਂ ਕਢਣਾ ਕਠਨ ਹੋਵੇਗਾ।