ਨਵੀਂ ਦਿੱਲੀ,ਮਈ 2020- (ਏਜੰਸੀ)- ਜਨ ਧਨ ਖਾਤਾ ਧਾਰਕਾਂ ਨੂੰ ਐਲਾਨ ਦੇ ਅਨੁਸਾਰ ਸੋਮਵਾਰ ਤੋਂ 500 ਰੁਪਏ ਦੀ ਦੂਜੀ ਕਿਸ਼ਤ ਮਿਲਣੀ ਸ਼ੁਰੂ ਹੋ ਜਾਵੇਗੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਸ ਦਾ ਐਲਾਨ ਮਾਰਚ ਵਿੱਚ ਕੀਤਾ ਸੀ। ਕੋਵਿਡ -19 ਸੰਕਟ ਕਾਰਨ ਸਰਕਾਰ ਨੇ 26 ਮਾਰਚ ਨੂੰ ਕਿਹਾ ਸੀ ਕਿ ਅਪਰੈਲ ਤੋਂ ਅਗਲੇ ਤਿੰਨ ਮਹੀਨਿਆਂ ਲਈ ਔਰਤਾਂ ਦੇ ਜਨ ਧਨ ਖਾਤਿਆਂ ਵਿੱਚ 500 ਰੁਪਏ ਪਾਏ ਜਾਣਗੇ।”ਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ ਦੇ ਤਹਿਤ ਮਈ ਮਹੀਨੇ ਦੀ 500 ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕੀਤੀ ਕੀਤੀ ਗਈ ਸੀ।