ਪੰਜਾਬ ਦੇ ਕੋਰੋਨਾ ਬਿਮਾਰੀ ਨੂੰ ਮਜਾਕ ਚ ਨਾ ਲੈਣ - ਸਮਾਜ ਸੇਵੀ ਸਰਬਜੀਤ ਸਿੰਘ

ਮਹਿਲ ਕਲਾਂ/ਬਰਨਾਲਾ,ਅਪ੍ਰੈਲ 2020 (ਗੁਰਸੇਵਕ ਸਿੰਘ ਸੋਹੀ) ਉੱਘੇ ਸਮਾਜ ਸੇਵੀ ਸਰਬਜੀਤ ਸਿੰਘ ਸੰਭੂ  ਨੇ ਕਿਹਾ ਕਿ ਦੁਨੀਆਂ ਦੇ ਨਾਮੀ ਦੇਸ਼ ਜੋ ਸਿਹਤ ਸਹੂਲਤਾਂ ਚ ਮੋਹਰੀ ਸਨ। ਕਰੋਨਾ ਵਾਇਰਸ ਨੇ ਉਨ੍ਹਾਂ ਦੇ ਹੱਥ ਖੜ੍ਹੇ ਕਰਵਾ ਦਿੱਤੇ ਅਸੀਂ ਤਾਂ ਉਨ੍ਹਾਂ ਨਾਲੋਂ ਸਿਹਤ ਸਹੂਲਤਾਂ ਲਈ ਬਹੁਤ ਪਿੱਛੇ ਹਾਂ । ਮੈਂ  ਪੰਜਾਬ ਦੇ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਸ਼ੰਸਾ ਕਰਦਾ ਹਾਂ , ਜਿੰਨਾ ਨੇ ਇਸ ਕੋਰੋਨਾ ਵਾਇਰਸ ਨੂੰ ਭਿਆਨਕ ਬਿਮਾਰੀ ਨੂੰ ਬੜੀ ਗੰਭੀਰਤਾ ਨਾਲ ਲਿਆ ਅਤੇ ਵਧੀਆ ਪ੍ਰਬੰਧ ਕੀਤੇ ਹਨ ਅਤੇ ਮੈਂ ਪੁਲਿਸ ਪ੍ਰਸ਼ਾਸਨ ਸਿਹਤ ਵਿਭਾਗ ਦਾ ਵੀ ਧੰਨਵਾਦ ਕਰਦਾ ਹਾਂ। ਮੇਰੇ ਆਪਣੇ ਇਲਾਕੇ ਦੇ ਭੈਣਾਂ ਭਰਾਵਾਂ ਨੂੰ ਬੇਨਤੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਇੱਕ ਦੂਜੇ ਨੂੰ ਜਾਣਕਾਰੀ ਦੇਵੋ । ਜਿਸ ਨਾਲ  ਕੀਮਤੀ ਜਾਨਾਂ ਬਚਾਈਆਂ ਜਾ ਸਕਣ ਜੋ ਸਾਡੀਆਂ ਸਰਕਾਰਾਂ ਸਿਹਤ ਵਿਭਾਗ ਨਿਰਦੇਸ਼ ਜਾਰੀ ਕਰਦੇ ਨੇ ਉਨ੍ਹਾਂ ਦੀ ਪਾਲਣਾ ਜ਼ਰੂਰ ਕਰੋ । ਜਨਤਕ ਕਰਫਿਊ ਲਾਇਆ ਹੈ  ਉਸ ਵਿੱਚ ਵੱਧ ਤੋਂ ਵੱਧ ਚੜ੍ਹ ਕੇ ਹਿੱਸਾ ਪਾਈਏ ਇਹ ਹੀ ਇੱਕੋ ਇੱਕ ਵਾਇਰਸ ਖਤਮ ਕਰਨ  ਦਾ ਇਲਾਜ ਹੈ ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੰਭੂ ਖੜਕੇਕਾ  ਨੇ ਦੱਸਿਆ ਹੈ ਕਿ ਕਰੋਨਾ ਵਾਇਰਸ ਜੇ ਇੱਕ ਜਗ੍ਹਾ ਲੱਗ ਜਾਵੇ ਤਾਂ ਬਾਰਾਂ ਘੰਟੇ ਹੀ ਜਿਉਂਦਾ ਰਹਿ ਸਕਦਾ ਹੈ ਇਸ ਲਈ ਜਨਤਕ ਥਾਵਾਂ ਤੇ ਜਿਵੇਂ ਕਿ ਬੱਸਾਂ, ਗੱਡੀਆਂ ,ਟੈਂਪੂ ਆਦਿ ਜਿੱਥੇ ਕਿਤੇ ਵੀ ਵਾਇਰਸ ਦੇ ਹੋਣ ਦਾ ਖਦਸ਼ਾ ਹੋਵੇਗਾ ਉੱਥੇ ਇਸ ਕਰਫੂ ਦੌਰਾਨ ਜੇ ਚੌਦਾਂ ਘੰਟੇ ਕਿਸੇ ਦਾ ਵੀ ਹੱਥ ਵਗੈਰਾ ਨਹੀਂ ਲੱਗੇਗਾ ਤਾਂ ਇਸ ਦੇ ਅੱਗੇ ਫੈਲਣ ਦੀ ਚੈਨ ਟੁੱਟ ਜਾਵੇਗੀ ਇਸ ਤਰ੍ਹਾਂ ਚੌਦਾਂ ਘੰਟੇ ਬਾਅਦ ਅੱਗੋਂ ਸਾਰਾ ਕੁਝ ਸੁਰੱਖਿਅਤ ਹੋ ਜਾਵੇਗਾ ਆਓ ਅਸੀਂ ਆਪ ਵੀ ਅਮਲ ਕਰੀਏ ਅਤੇ ਦੂਜਿਆਂ ਨੂੰ ਵੀ ਅਮਲ ਕਰਨ ਦੇ ਲਈ ਪ੍ਰੇਰਿਤ ਕਰੀਏ ।