ਕਣਕ ਦੇ ਨਾੜ ਨੂੰ ਜਾਣ-ਬੱੁਝ ਕੇ ਅੱਗ ਲਗਾਉਣ ਨਾਲ 3 ਕਨਾਲ ਕਣਕ ਦੀ ਖੜੀ ਫਸਲ ਸੜ ਕੇ ਸੁਆਹ,ਇਕ ਵਿਅਕਤੀ ਖਿਲਾਫ ਮਾਮਲਾ ਦਰਜ

ਸਿੱਧਵਾਂ ਬੇਟ(ਜਸਮੇਲ ਗਾਲਿਬ,ਗੁਰਦੇਵ ਗਾਲਿਬ)ਇਥੋ ਥੋੜੀ ਦੂਰ ਪਿੰਡ ਗਾਲਿਬ ਖੁਰਦ ਦੇ ਇਕ ਵਿਅਕਤੀ ਖਿਲਾਫ ਕਣਕ ਦੀ ਫਸਲ ਨੂੰ ਜਾਣਬੁਝ ਕੇ ਅੱਗ ਲਗਾਉਣ ਦਾ ਮਾਮਲਾ ਦਰਜ ਹੋਇਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਦਰ ਜਗਰਾਉ ਦੇ ਇੰਚਾਰਜ ਨਿਸ਼ਾਨ ਸਿੰਘ ਨੇ ਦੱਸਿਆ ਕਿ ਕੋਰਨਾ ਵਾਇਰਸ ਕਰਫਿਊ ਦੌਰਾਨ ਗਸ਼ਤ ਵਾ-ਚੈਕਿੰਗ ਦੌਰਾਨ ਪੁਲਿਸ ਪਾਰਟੀ ਸ਼ੇਖਦੌਲਤ ਨੂੰ ਜਾ ਰਹੀ ਸੀ ਤ ਾਂ ਪਿੰਡ ਗਾਲਿਬ ਖੁਰਦ ਦੀ ਸਾਈਡ ਵੱਲ ਧੰੂਆ ਨਿਕਲਦਾ ਦੇਖਿਆ ਜਿਥੇ ਕਿ ਕਿਸਾਨ ਟਰੈਕਟਰਾਂ ਅਤੇ ਦਰੱੱੱਖਤਾਂ ਦੀਆਂ ਟਹਾਣੀਆਂ ਨਾਲ ਅੱਗ ਬੁਝਾ ਰਹੇ ਸਨ ਪੜਤਾਲ ਕਰਨ ਤੇ ਕਿਸਾਨਾਂ ਨੇ ਦੱਸਿਆਂ ਕਿ ਬਚਿੱਤਰ ਸਿੰਂਘ ਪੱੁਤਰ ਐਜਬ ਸਿੰਘ ਨੇ ਆਪਣੇ ਕਣਕ ਦੇ ਨਾੜ ਨੂੰ ਅੱਗ ਲਗਾ ਦਿੱਤੀ ਸੀ ਤੇ ਜਿਸ ਤੇ ਤੇਜ਼ ਹਵਾ ਨਾਲ ਲਗਦੇ ਕਿਸਾਨ ਦੇ ਖੇਤ ਦੀ 3 ਕਨਾਲ ਖੜੀ ਫਸਲ ਸੜ ਕੇ ਸੁਆਹ ਹੋ ਗਈ ਜੇਕਰ ਕਿਸਾਨ ਮੌਕੇ ਤੇ ਅੱਗ ਤੇ ਕਾਬੂ ਨਾ ਪਾਉਦੇ ਤਾਂ ਕਾਫੀ ਕਿਸਾਨਾਂ ਦੀ ਖੜੀ ਕਨਕ ਦਾ ਨੁਕਸਾਨ ਹੋ ਜਾਣਾ ਸੀ।ਅੱਗ ਲਗਾਉਣ ਸਮੇ ਵਰਤੀ ਅਣਗਿਹਲੀ ਤਹਿਤ ਬੱਚਿਤਰ ਸਿੰਘ ਖਿਲਾਫ ਥਾਣਾ ਸਦਰ 'ਚ ਆਈ ਪੀ ਸੀ ਧਾਰਾ 188,269 ਤੇ 427 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ