ਕਰਫਿਊ ਦੌਰਾਨ ਜੇਕਰ ਕਿਸੇ ਨੂੰ ਵੀ ਕੋਈ ਸਮੱਸਿਆ ਪੇਸ਼ ਆਉਂਦੀ ਤਾਂ ਜਿਲਾ ਪ੍ਰਸ਼ਾਸਨ ਨਾਲ ਸੰਪਰਕ ਕਰ ਸਕਦਾ ਹੈ।ਐਸ ਐਸ ਪੀ ਬਰਨਾਲਾ

ਪਿੰਡ ਭੱਦਲਵੱਡ,ਹਮੀਦੀ,ਠੁੱਲੀਵਾਲ,ਨਾਲ ਮਨਾਲ ਅਤੇ ਕੁਰੜ ਚ ਵੰਡਿਆਂ ਲੋੜਵੰਦਾਂ ਨੂੰ ਰਾਸ਼ਨ।
  ਬਰਨਾਲਾ-ਮਹਿਲ ਕਲਾਂ-ਅਪ੍ਰੈਲ (ਗੁਰਸੇਵਕ ਸਿੰਘ ਸੋਹੀ )-

ਐਸ ਐਸ ਪੀ ਬਰਨਾਲਾ ਸੰਦੀਪ ਗੋਇਲ ਵੱਲੋਂ ਅੱਜ ਪਿੰਡ ਭੱਦਲਵੱਡ,ਹਮੀਦੀ ,ਠੁੱਲੀਵਾਲ, ਮਨਾਲ,  ਅਤੇ ਕੁਰੜ ਵਿਖੇ ਜਿਥੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ,ਉਥੇ ਕਰੋਨਾ ਵਾਇਰਸ ਦੇ ਫੈਲਾਅ ਅਤੇ ਇਸ ਤੋਂ ਬਚਾਅ ਸਬੰਧੀ ਲੋਕਾਂ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਜਿਲਾ ਪੁਲਸ ਮੁਖੀ ਸੰਦੀਪ ਗੋਇਲ ਨੇ ਕਿਹਾ ਕਿ ਵਿਸ਼ਵ ਭਰ ਚ ਮਹਾਂਮਾਰੀ ਦਾ ਰੂਪ ਧਾਰਨ ਕਰ ਚੁੱਕੇ ਕਰੋਨਾ ਵਾਇਰਸ ਨੂੰ ਅਸੀ ਛੋਟੀਆਂ ਛੋਟੀਆਂ ਸਾਵਧਾਨੀਆਂ ਵਰਤ ਕੇ ਖਤਮ ਕਰ ਸਕਦੇ ਹਾਂ। ਉਂਨਾ ਕਿਹਾ ਕਿ ਕਰਫਿਊ ਦੌਰਾਨ ਲੋੜਵੰਦ ਲੋਕਾਂ ਨੂੰ ਜਰੂਰੀ ਵਸਤਾਂ ਪਹੁੰਚਾਉਣ ਦੀ ਜਿੰਮੇਵਾਰੀ ਪੰਜਾਬ ਸਰਕਾਰ ਤੇ ਜਿਲਾ ਪ੍ਰਸ਼ਾਸਨ ਨੇ ਆਪਣੇ ਸਿਰ ਲਈ ਹੈ। ਹੁਣ ਲੋਕਾਂ ਦਾ ਫਰਜ਼ ਬਣਦਾ ਹੈ ਕਿ ਇਸ ਵਾਇਰਸ ਦੀ ਜੜ ਪੁੱਟਣ ਦੇ ਲਈ ਪੰਜਾਬ ਸਰਕਾਰ ਤੇ ਜਿਲਾ ਪ੍ਰਸ਼ਾਸਨ ਵੱਲੋਂ ਕਰਫਿਊ ਨੂੰ ਲਾਗੂ ਕਰਨ ਲਈ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਸ੍ਰੀ ਗੋਇਲ ਨੇ ਕਿਹਾ ਕਿ ਭਾਵੇਂ ਵਿਸ਼ਵ ਭਰ ਚ ਕਰੋਨਾ ਦੀ ਅਜੇ ਤੱਕ ਕੋਈ ਵੈਕਸੀਨ ਵਗੈਰਾ ਨਹੀ ਬਣੀ , ਪਰ ਆਪਸ ਚ 5 ਫੁੱਟ ਦੀ ਦੂਰੀ, ਹੱਥਾਂ ਤੇ ਉਗਲਾਂ ਦੀ ਸਫਾਈ ਸਮੇਤ ਹੋਰ ਛੋਟੀਆਂ ਛੋਟੀਆਂ ਸਾਵਧਾਨੀਆਂ ਵਰਤ ਕੇ ਅਸੀ ਕਰੋਨਾ ਨੂੰ ਹਰਾ ਸਕਦੇ ਹਾਂ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਰੋਨਾ ਨੂੰ ਹਰਾਉਣ ਦੇ ਲਈ ਪੰਜਾਬ ਸਰਕਾਰ ਤੇ ਜਿਲਾ ਪ੍ਰਸ਼ਾਸਨ ਦਾ ਸਹਿਯੋਗ ਕੀਤਾ ਜਾਵੇ। ਕਰਫਿਊ ਦੌਰਾਨ ਜੇਕਰ ਕਿਸੇ ਨੂੰ ਵੀ ਕੋਈ ਸਮੱਸਿਆ ਪੇਸ਼ ਆਉਂਦੀ ਤਾਂ ਜਿਲਾ ਪ੍ਰਸ਼ਾਸਨ ਨਾਲ ਸੰਪਰਕ ਕਰ ਸਕਦਾ ਹੈ। ਇਸ ਮੌਕੇ ਸੀ ਆਈ ਏ ਇੰਚਾਰਜ ਬਲਜੀਤ ਸਿੰਘ, ਐਸ ਐਚ ਓ ਠੁੱਲੀਵਾਲ ਹਰਬੰਸ ਸਿੰਘ, ਸਬ ਇੰਸਪੈਕਟਰ ਗੁਰਬਚਨ ਸਿੰਘ , ਏ ਐਸ ਆਈ ਹਰਜਿੰਦਰ ਸਿੰਘ ਨਿਹਾਲੂਵਾਲ, ਜਸਵਿੰਦਰ ਸਿੰਘ ਹਮੀਦੀ, ਸਰਪੰਚ ਜਸਪ੍ਰੀਤ ਕੌਰ ਮਾਂਗਟ, ਪੰਚ ਤੇ ਸਮਾਜ ਸੇਵੀ ਜਸਵਿੰਦਰ ਸਿੰਘ ਮਾਂਗਟ, ਪ੍ਰਧਾਨ ਏਕਮ ਸਿੰਘ ਦਿਓਲ, ਪੰਚ ਅਮਰ ਸਿੰਘ, ਡਾ ਅਮਰਜੀਤ ਸਿੰਘ, ਨੰਬਰਦਾਰ ਗੁਰਮੁੱਖ ਸਿੰਘ ਹਮੀਦੀ, ਸਰਪੰਚ ਸਿਵਰਾਜ ਸਿੰਘ ਢਿੱਲੋਂ ਭੱਦਲਵੱਡ, ਫੌਜੀ ਜਸਪਾਲ ਸਿੰਘ, ਕਰਤਾਰ ਸਿੰਘ ਮਨਾਲ ਆਦਿ ਪਤਵੰਤੇ ਹਾਜਰ ਸਨ।