ਰੈੱਡ ਕਰਾਸ ਸੁਸਾਇਟੀ ਵੱਲੋਂ ਲੋੜਵੰਦਾਂ ਨੂੰ ਸਹਾਇਤਾ ਸਮੱਗਰੀ ਕਰਵਾਈ ਮੁਹੱਈਆ

ਕਪੂਰਥਲਾ, ਅਪ੍ਰੈਲ  2020 -(ਹਰਜੀਤ ਸਿੰਘ ਵਿਰਕ)-
ਜ਼ਿਲਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਦੀ ਅਗਵਾਈ ਹੇਠ ਜ਼ਿਲਾ ਰੈੱਡ ਕਰਾਸ ਸੁਸਾਇਟੀ ਵੱਲੋਂ ਕਰਫਿੳੂ ਦੌਰਾਨ ਲੋੜਵੰਦਾਂ ਨੂੰ ਸਹਾਇਤਾ ਸਮੱਗਰੀ ਦੀਆਂ ਕਿੱਟਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸੇ ਤਹਿਤ ਐਸ. ਡੀ. ਓ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਕਪੂਰਥਲਾ ਸ੍ਰੀ ਧਰਮਿੰਦਰ ਸਿੰਘ ਅਤੇ ਉਨਾਂ ਦੀ ਟੀਮ ਵੱਲੋਂ ਸਥਾਨਕ ਬਾਬਾ ਦੀਪ ਸਿੰਘ ਨਗਰ ਵਿਖੇ ਗਲੀ ਨੰਬਰ 2 ਅਤੇ ਪਿੰਡ ਮੈਣਵਾਂ ਵਿਖੇ ਲੋੜਵੰਦਾਂ ਨੂੰ ਸਹਾਇਤਾ ਸਮੱਗਰੀ ਦੀ ਵੰਡ ਕੀਤੀ ਗਈ। ਇਨਾਂ ਕਿੱਟਾਂ ਵਿਚ 10 ਕਿਲੋ ਆਟਾ, 2 ਕਿਲੋ ਖੰਡ, 1 ਕਿਲੋ ਕਾਲੇ ਛੋਲੇ, 250 ਗ੍ਰਾਮ ਚਾਹ ਪੱਤੀ, ਅੱਧਾ ਲੀਟਰ ਤੇਲ, 1 ਕਿਲੋ ਨਮਕ, ਕੱਪੜੇ ਧੋਣ ਵਾਲੇ 2 ਸਾਬਣ, ਨਹਾਉਣ ਵਾਲਾ ਇਕ ਸਾਬਣ ਅਤੇ ਦੋ ਮਾਚਿਸਾਂ ਸ਼ਾਮਿਲ ਸਨ। ਇਸ ਮੌਕੇ ਉਨਾਂ ਸਬੰਧਤ ਲੋੜਵੰਦ ਪਰਿਵਾਰਾਂ ਨੂੰ ਕਿਹਾ ਕਿ ਉਹ ਇਸ ਰਾਸ਼ਨ ਦੀ ਵਰਤੋਂ ਮਿਲ ਕੇ ਕਰਨ ਅਤੇ ਜਦੋਂ ਉਨਾਂ ਨੂੰ ਹੋਰ ਰਾਸ਼ਨ ਲੋੜੀਂਦਾ ਹੋਵੇ ਤਾਂ ਉਹ ਫੋਨ ਰਾਹੀਂ ਰੈੱਡ ਕਰਾਸ ਸੁਸਾਇਟੀ ਨਾਲ ਰਾਬਤਾ ਕਾਇਮ ਕਰ ਸਕਦੇ ਹਨ। ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਹਰੇਕ ਲੋੜਵੰਦ ਤੱਕ ਪਹੁੰਚ ਕੀਤੀ ਜਾ ਰਹੀ ਹੈ ਅਤੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਇਸ ਔਖੀ ਘੜੀ ਵਿਚ ਕੋਈ ਵੀ ਭੁੱਖਾ ਨਾ ਰਹੇ। ਇਸ ਮੌਕੇ ਸਮਾਜ ਸੇਵਕ ਸ੍ਰੀ ਗੁਰਮੁਖ ਸਿੰਘ ਢੋਡ ਵੀ ਉਨਾਂ ਦੇ ਨਾਲ ਸਨ।
ਕੈਪਸ਼ਨ :-ਜ਼ਿਲਾ ਰੈੱਡ ਕਰਾਸ ਸੁਸਾਇਟੀ ਵੱਲੋਂ ਤਿਆਰ ਕਰਵਾਈ ਸਹਾਇਤਾ ਸਮੱਗਰੀ ਦੀਆਂ ਕਿੱਟਾਂ ਲੋੜਵੰਦਾਂ ਨੂੰ ਤਕਸੀਮ ਕਰਦੇ ਹੋਏ ਐਸ. ਡੀ. ਓ ਸ੍ਰੀ ਧਰਮਿੰਦਰ ਸਿੰਘ।