ਸਿਮਰਨਜੀਤ ਕੌਰ ਨੇ ਫਿਰ ਚਮਕਾਇਆ ਚਕਰ ਦਾ ਨਾਮ

ਲੁਧਿਆਣਾ-(ਮਨਜਿੰਦਰ ਗਿੱਲ)-ਸੀਨੀਅਰ ਵਿਸ਼ਵ ਬਾਕਸਿੰਗ ਚੈਂਪੀਅਨਸ਼ਿਪ ਵਿੱਚੋਂ ਕਾਂਸੀ ਦਾ ਤਗਮਾ ਜੇਤੂ ਸਿਮਰਨਜੀਤ ਕੌਰ ਨੇ ਥਾਈਲੈਂਡ  ਵਿਖੇ ਹੋਈ ਏਸ਼ੀਅਨ ਬਾਕਸਿੰਗ ਚੈਪੀਅਨਸ਼ਿਪ ਵਿੱਚੋਂ ਸਿਲਵਰ ਮੈਡਲ ਜਿੱਤ ਕੇ ਚਕਰ ਦਾ ਨਾਮ ਰੌਸ਼ਨ ਕੀਤਾ।ਲੁਧਿਆਣੇ ਜਿਲੇ ਦੇ ਇਸ ਖੂਬਸੂਰਤ ਲੀਡ ਦਾ ਹੈ ਖੂਬਸੂਰਤ ਇਤਿਹਾਸ।  ਪਿੰਡ ਵਾਸੀਆਂ ਵਲੋਂ ਜਦੋ ਤੋਂ ਅਕਾਡਮੀ ਬਨਾਈ ਗਈ ਹੈ ਬਹੁਤ ਸਾਰੇ ਮੈਡਲ ਇਸ ਪਿੰਡ ਦੀ ਝੋਲੀ ਪਏ ਹਨ ਅੱਜ ਫੇਰ ਬੀਬੀ ਸਿਮਰਨ ਜੀਤ ਕੌਰ ਨੇ ਪਿੰਡ ਅਤੇ ਇਲਾਕਾ ਵਾਸੀਆਂ ਦਾ ਸਿਰ ਫਖਰ ਨਾਲ ਉਚਾ ਕੀਤਾ ਹੈ।ਇਸ ਸਭ ਦੀ ਜਾਣਕਾਰੀ ਸ ਬਲਵੰਤ ਸਿੰਘ ਸਿੱਧੂ ਨੇ ਸਾਡੇ ਨਾਲ ਸਾਜੀ ਕੀਤੀ ਅਤੇ ਸਮੂਹ ਖੇਡ ਪ੍ਰੇਮੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਵੀ ਦਿੱਤੀਆਂ।