ਮਹਿਲ ਕਲਾਂ/ਬਰਨਾਲਾ/ਮੋਗਾ, ਮਾਰਚ 2020-(ਗੁਰਸੇਵਕ ਸਿੰਘ ਸੋਹੀ)-
ਮਹੰਤ ਗੁਰਮੀਤ ਸਿੰਘ ਠੀਕਰੀਵਾਲ ਨੇ ਕਿ ਜੇ ਤੁਸੀਂ ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾ ਗੰਭੀਰ ਬਣੋ ਆਪਣੀ ਸਰਕਾਰ ਦੇ ਹਰ ਆਦੇਸ਼ ਦਾ ਗੰਭੀਰਤਾ ਨਾਲ ਪਾਲਣ ਕਰਨਾ ਹੈ। ਸਿਹਤ ਵਿਭਾਗ ਇਸ ਰੁਝਾਨ ਨੂੰ ਸਮਝ ਗਿਆ ਹੈ ਅਤੇ ਸਕੂਲ, ਕਾਲਜ, ਰੇਲ, ਮੰਦਰ ਸਭ ਹੌਲੀ- ਹੌਲੀ ਬੰਦ ਹੋ ਰਹੇ ਨੇ ਤਾਂ ਕਿ ਕਰੋਨਾ ਵਾਇਰਸ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾ ਸਕੇ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਵਾਰ- ਵਾਰ ਹੱਥ ਸਾਫ ਕਰੋ ਕਿਸੇ ਨਾਲ ਹੱਥ ਨਾ ਮਿਲਾਓ। ਜੇਕਰ ਕੋਈ ਸ਼ੱਕ ਹੈ ਤਾਂ ਡਾਕਟਰ ਨੂੰ ਜ਼ਰੂਰ ਮਿਲੋ। ਇਸ ਵਾਇਰਸ ਤੇ ਚੁਟਕਲੇ ਬਣਾਉਣ ਵਾਲੇ ਤੇ ਗੀਤ ਗਾਉਣ ਵਾਲੇ ਇਸ ਵਾਇਰਸ ਦੇ ਨੇੜੇ ਹੋ ਗਏ ਤਾਂ ਉਨ੍ਹਾਂ ਦੇ ਹਮੇਸ਼ਾ ਲਈ ਚੁੱਟਕਲੇ ਅਤੇ ਗੀਤ ਬੰਦ ਹੋ ਜਾਣਗੇ ਇਸ ਦਾ ਮਜ਼ਾਕ ਨਾ ਬਣਾਇਆ ਜਾਵੇ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਹੰਤ ਗੁਰਮੀਤ ਸਿੰਘ ਜੀ ਨੇ ਕਿਹਾ ਹੈ ਕਿ ਮੈਨੂੰ ਨਹੀਂ ਪਤਾ ਕਿ ਤੁਸੀਂ ਕਲਪਨਾਸ਼ੀਲ ਹੋਵੋਗੇ ਜਾਂ ਨਹੀਂ ਪਰ ਜੇ ਤੁਸੀਂ ਸਰਕਾਰ ਦਾ ਸਮਰਥਨ ਕਰੋ ਅਤੇ ਸਹੀ ਰਾਹ ਤੁਰੋ ਆਪਣੇ ਆਪ ਅਤੇ ਪਰਿਵਾਰ ਤੇ ਪੂਰਾ ਧਿਆਨ ਰੱਖੋ। ਕੇਂਦ੍ਰਤ ਕਰਦਿਆਂ ਸਾਡੇ ਡਾਕਟਰਾਂ ਦਾ ਇਸ ਤੇ ਪੂਰਾ ਧਿਆਨ ਹੈ।ਅਖੀਰ ਵਿੱਚ ਉਨਾ ਨੇ ਕਿਹਾ ਕਿ ਮੈਂ ਨਿਰਮਤਾ ਨਾਲ ਬੇਨਤੀ ਕਰਦਾ ਹਾਂ ਕਿ ਸਮੇਂ ਦਾ ਧਿਆਨ ਰੱਖਿਆ ਜਾਵੇ ਜਨਤਕ ਥਾਵਾਂ ਤੇ ਜਾਣ ਤੋਂ ਗੁਰੇਜ਼ ਕੀਤਾ ਜਾਵੇ।