ਪੁਲਿਸ ਵਿਭਾਗ ਵਿੱਚ ਦਿੱਤੀਆਂ ਵਧੀਆ ਸੇਵਾਵਾਂ ਕਰਕੇ ਸਬ ਇੰਸਪੈਕਟਰ ਹੀਰਾ ਸਿੰਘ ਨੂੰ ਪ੍ਰਮੋਟ ਕਰਕੇ ਇੰਸਪੈਕਟਰ ਬਣਾਇਆ ਗਿਆ

ਜਗਰਾਉਂ (ਅਮਿਤ ਖੰਨਾ)  ਪੁਲਿਸ ਵਿਭਾਗ ਵਿੱਚ ਦਿੱਤੀਆਂ ਵਧੀਆ ਸੇਵਾਵਾਂ ਕਰਕੇ ਸਬ ਇੰਸਪੈਕਟਰ ਹੀਰਾ ਸਿੰਘ ਨੂੰ ਪ੍ਰਮੋਟ ਕਰਕੇ ਇੰਸਪੈਕਟਰ ਬਣਾਇਆ ਗਿਆ । ਲੋਕਡੌਨ ਵਿੱਚ ਵੀ ਹੀਰਾ ਸਿੰਘ ਨੇ ਬਤੌਰ ਬਸ ਅੱਡਾ ਚੌਂਕੀ ਇੰਚਾਰਜ ਜਗਰਾਉ ਵਿੱਚ ਸੇਵਾ ਨਿਭਾਈ ਅਤੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ  ਹੋਏ ਸਖਤੀ ਕਰ ਲੋਕਾਂ ਨੂੰ ਕਰੋਨਾ ਮਹਾਮਾਰੀ ਤੋਂ ਦੂਰ ਰੱਖਿਆ । ਹੀਰਾ ਸਿੰਘ ਜਗਰਾਉ ਦੇ ਵੱਖ ਵੱਖ ਥਾਣਿਆਂ ਵਿੱਚ ਬਤੌਰ ਐਸਐਚਓ ਡਿਊਟੀ ਨਿਭਾ ਚੁਕੇ ਹਨ । ਇੰਸਪੈਕਟਰ ਹੀਰਾ ਸਿੰਘ ਨੂੰ ਸਟਾਰ ਲਗਾਉਂਦੇ ਹੋਏ ਐਸਐਸਪੀ ਸ: ਗੁਰਦਿਆਲ ਸਿੰਘ ਜੀ ਅਤੇ ਐਸਪੀ ਸ: ਐਚ ਪੀ ਐਸ ਪਰਮਾਰ ਜੀ ।