ਮਹਿਲ ਕਲਾਂ / ਬਰਨਾਲਾ, ਫ਼ਰਵਰੀ 2020-(ਗੁਰਸੇਵਕ ਸੋਹੀ)-
ਸਿੱਖ ਕੌਮ ਦੇ ਉੱਘੇ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਦੀਵਾਨ ਤੇ ਉਨ੍ਹਾਂ ਦੇ ਹੱਕ ਵਿੱਚ ਪ੍ਰਮੇਸ਼ਰ ਦੁਆਰ ਗੁਰਮਿਤ ਪ੍ਰਚਾਰ ਸੇਵਾ ਦਲ ਮਹਿਲ ਕਲਾਂ ਤੇ ਵੱਖ ਵੱਖ ਪਿੰਡਾਂ ਦੇ ਲੋਕਾਂ ਵੱਲੋਂ ਅੱਜ ਗੁਰਦੁਆਰਾ ਪਾਤਸਾਹੀ ਛੇਵੀਂ ਮਹਿਲ ਕਲਾਂ ਵਿਖੇ ਭਰਵੀਂ ਮੀਟਿੰਗ ਕੀਤੀ ਗਈ । ਇਸ ਮੀਟਿੰਗ ਵਿੱਚ ਸਮੂਹ ਸੰਗਤਾਂ ਵੱਲੋਂ ਭਾਈ ਢੱਡਰੀਆਂ ਵਾਲਿਆਂ ਦੇ ਹੱਕ ਵਿੱਚ ਖੜ੍ਹਨ ਦਾ ਐਲਾਨ ਕੀਤਾ ਅਤੇ ਉਨ੍ਹਾਂ ਦਾ ਤੇ ਦੀਵਾਨਾਂ ਦਾ ਵਿਰੋਧ ਕਰਨ ਵਾਲਿਆਂ ਖਿਲਾਫ ਡਟਣ ਦਾ ਐਲਾਨ ਕੀਤਾ । ਇਸ ਮੌਕੇ ਬੋਲਦਿਆਂ ਸਾਬਕਾ ਚੇਅਰਮੈਨ ਅਜੀਤ ਸਿੰਘ ਕੁਤਬਾ ਨੇ ਕਿਹਾ ਕਿ ਅਸੀਂ ਅੱਜ ਦੇ ਇਕੱਠ ਰਾਹੀਂ ਮੰਗ ਕਰਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਪਹਿਲਾਂ ਸੌਦਾ ਸਾਧ ਨੂੰ ਮੁਆਫੀ ਤੇ ਬਰਗਾੜੀ ਕਾਂਡ ਦੀ ਸਮੁੱਚੀ ਜਾਂਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਮਾਨਦਾਰੀ ਨਾਲ ਕੀਤੀ ਜਾਵੇ । ਅਸੀਂ ਇਲਾਕੇ ਦੀ ਸਾਰੀ ਸਿੱਖ ਸੰਗਤਾਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਹੱਕ ਵਿੱਚ ਖੜ੍ਹਨ ਦਾ ਐਲਾਨ ਕਰਦੀਆਂ ਹਾਂ । ਇਸ ਮੌਕੇ ਬੋਲਦਿਆਂ ਗੁਰਦੁਆਰਾ ਕਮੇਟੀ ਪ੍ਰਧਾਨ ਬਾਬਾ ਸ਼ੇਰ ਸਿੰਘ ਖਾਲਸਾ , ਪੰਚ ਗੁਰਪ੍ਰੀਤ ਸਿੰਘ ਚੀਨਾ, ਸਮਾਜ ਸੇਵੀ ਜਗਜੀਤ ਸਿੰਘ ਮਾਹਲ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਕਲੱਬ ਦੇ ਪ੍ਰਧਾਨ ਬੇਅੰਤ ਸਿੰਘ ਮਿੱਠੂ ਨੇ ਕਿਹਾ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵਿਗਿਆਨਕ ਸੋਚ ਨਾਲ ਵਧੀਆ ਪ੍ਰਚਾਰ ਕਰ ਰਹੇ ਹਨ ਅਤੇ ਨੌਜਵਾਨ ਪੀੜ੍ਹੀ ਨੂੰ ਚੰਗੀ ਸੇਧ ਦੇ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜ ਰਹੇ ਹਨ । ਉਨ੍ਹਾਂ ਕਿਹਾ ਕਿ ਹਰ ਬੰਦੇ ਨੂੰ ਆਜ਼ਾਦੀ ਨਾਲ ਬੋਲਣ ਅਤੇ ਸੁਣਨ ਦਾ ਹੱਕ ਹੈ ,ਪਰ ਸਾਥੋਂ ਇਹ ਆਜ਼ਾਦੀ ਖੋਹੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਕੁਝ ਜਥੇਬੰਦੀਆਂ ਵੱਲੋਂ ਜਾਣ ਬੁੱਝ ਕੇ ਭਾਈ ਢੱਡਰੀਆਂ ਵਾਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ ਜੋ ਅਸੀਂ ਕਦੇ ਵੀ ਸਹਿਣ ਨਹੀਂ ਕਰਾਂਗੇ । ਅਖੀਰ ਵਿੱਚ ਉਨ੍ਹਾਂ ਅਖੌਤੀ ਜਥੇਬੰਦੀਆਂ ਦੇ ਆਗੂਆਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਨਾ ਆਈਆਂ ਤਾਂ ਸਿੱਖ ਸੰਗਤ ਕੋਈ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ ।ਇਸ ਮੌਕੇ ਅਕਾਲੀ ਆਗੂ ਰੂਬਲ ਗਿੱਲ ਕੈਨੇਡਾ,ਸਰਪੰਚ ਬਲਦੀਪ ਸਿੰਘ ਮਹਿਲ ਖ਼ੁਰਦ , ਮਿਸਤਰੀ ਕਾਲਾ ਸਿੰਘ, ਜਗਰਾਜ ਸਿੰਘ ਚੀਮਾ ,ਮਿਸਤਰੀ ਚਮਕੌਰ ਸਿੰਘ, ਪੰਚ ਗੁਰਦੀਪ ਸਿੰਘ ਸੋਢਾ, ਗ੍ਰੰਥੀ ਚਮਕੌਰ ਸਿੰਘ ,ਗੁਰਚਰਨ ਸਿੰਘ ਵਜੀਦਕੇ ,ਹਰਬੰਸ ਸਿੰਘ, ਸੁਖਵਿੰਦਰ ਸਿੰਘ ਸੋਢਾ, ਕੇਵਲ ਸਿੰਘ, ਹਰਜੋਤ ਸਿੰਘ ,ਪਰਵਿੰਦਰ ਸਿੰਘ, ਸੁਖਵਿੰਦਰ ਸਿੰਘ, ਬੇਅੰਤ ਸਿੰਘ, ਸਿਕੰਦਰ ਸਿੰਘ ,ਜਸਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਰਾਜ ਸਿੰਘ, ਜੱਗਾ ਸਿੰਘ ,ਹਰਬੰਸ ਸਿੰਘ ,ਹਰੀ ਸਿੰਘ ਕਟਾਰੀਆ ,ਗੁਰਤੇਜ ਸਿੰਘ ਧਾਲੀਵਾਲ ,ਦਰਸ਼ਨ ਸਿੰਘ ਸੋਢਾ, ਮਿਸਤਰੀ ਸਰਬਜੀਤ ਸਿੰਘ, ਗੁਰਮੇਲ ਸਿੰਘ ਸੰਧੂ ਬ,ਹਾਦਰ ਸਿੰਘ ਜੌਹਲਾਂ ਵਾਲੇ ,ਬੰਤ ਸਿੰਘ ਕੁਤਬਾ, ਦਰਸ਼ਨ ਸਿੰਘ ,ਗੁਰਜੀਤ ਸਿੰਘ, ਆਤਮਾ ਸਿੰਘ, ਗੁਰਜੀਤ ਸਿੰਘ, ਦਰਸ਼ਨ ਸਿੰਘ, ਕੇਵਲ ਸਿੰਘ, ਸੁਖਬੀਰ ਸਿੰਘ, ਮੱਖਣ ਸਿੰਘ, ਸੰਦੀਪ ਸਿੰਘ, ਹਰਵਿੰਦਰ ਸਿੰਘ, ਜਗਦੀਪ ਸਿੰਘ, ਗੁਰਮੇਲ ਸਿੰਘ, ਮਨਦੀਪ ਸਿੰਘ, ਨਰਿੰਦਰ ਕੁਮਾਰ, ਜਬਰ ਸਿੰਘ, ਪਰਮਿੰਦਰ ਸਿੰਘ, ਹਰਬੰਸ ਸਿੰਘ ਵਜੀਦਕੇ ,ਦਰਸ਼ਨ ਸਿੰਘ, ਅਵਤਾਰ ਸਿੰਘ ,ਹਰੀ ਸਿੰਘ ,ਲਖਵਿੰਦਰ ਸਿੰਘ, ਨਿਰਪਾਲ ਸਿੰਘ ,ਗੁਰਮੇਲ ਸਿੰਘ, ਬਹਾਦਰ ਸਿੰਘ, ਅਮਰਜੀਤ ਸਿੰਘ, ਚਮਕੌਰ ਸਿੰਘ, ਰਣਜੀਤ ਸਿੰਘ, ਬਲਵਿੰਦਰ ਸਿੰਘ ,ਨਵਰਾਜ ਸਿੰਘ, ਪ੍ਰਦੀਪ ਸਿੰਘ ,ਮਨਰਾਜ ,ਹਰਜੋਤ ਸਿੰਘ, ਗੁਰਪ੍ਰੀਤ ਸਿੰਘ ,ਹਰਦੀਪ ਸਿੰਘ ਆਦਿ ਹਾਜਰ ਸਨ।