ਜੱਥੇਦਾਰ ਡੱਲਾ ਵੱਲੋ ਸੰਤ ਭਿੰਡਰਾਵਾਲਿਆ ਦੇ ਜਨਮ ਦਿਹਾੜੇ ਸਮਾਗਮਾ ਸਬੰਧੀ ਲੋਹਟਬੱਦੀ ਵਿਖੇ ਵਰਕਰਾਂ ਨਾਲ ਮੀਟਿੰਗ

ਕਾਉਕੇ ਕਲਾਂ/ਜਗਰਾਓਂ, ਫਰਵਰੀ 2020-(ਜਸਵੰਤ ਸਿੰਘ ਸਹੋਤਾ)-

ਸਿੱਖਾਂ ਦੀ ਅਜਾਦੀ ਦੇ ਮੁਜੱਸਮੇਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆ ਦੇ 73ਵੇਂ ਜਨਮ ਦਿਹਾੜੇ ਦੇ ਸਬੰਧ ਵਿੱਚ ਸ੍ਰੀ ਫਤਿਹਗੜ ਸਾਹਿਬ ਵਿਖੇ 12 ਫਰਵਰੀ ਨੂੰ ਕਰਵਾਏ ਜਾ ਰਹੇ ਸਮਾਗਮਾਂ ਵਿੱਚ ਸਾਮਿਲ ਹੋਣ ਲਈ ਸੋ੍ਰਮਣੀ ਅਕਾਲੀ ਦਲ (ਅ) ਪਾਰਟੀ ਦੇ ਜਿਲਾ ਪ੍ਰਧਾਨ ਜੱਥੇਦਾਰ ਤ੍ਰਲੋਕ ਸਿੰਘ ਡੱਲਾ ਵੱਲੋ ਪਾਰਟੀ ਵਰਕਰਾਂ,ਵੱਖ ਵੱਖ ਸਿੱਖ ਜੱਥੇਬੰਦੀਆਂ ਤੇ ਸੰਗਤਾਂ ਨਾਲ ਹਲਕੇ ਭਰ ਵਿੱਚ ਮੀਟਿੰਗਾ ਦਾ ਸਿਲਸਿਲਾ ਜਾਰੀ ਹੈ ਤੇ ਜਿਸ ਤਾਹਿਤ ਅੱਜ ਸਰਕਲ ਰਾਏਕੋਟ ਦੇ ਪਿੰਡ ਲੋਹਟਬੱਦੀ ਵਿਖੇ ਪਾਰਟੀ ਵਰਕਰਾਂ ਤੇ ਹੋਰ ਸਿੱਖ ਜੱਥੇਬੰਦੀਆਂ ਨਾਲ ਵੀ ਮੀਟਿੰਗ ਕੀਤੀ ਗਈ।ਮੀਟਿੰਗ ਦੀ ਪ੍ਰਧਾਨਗੀ ਕਰਦਿਆ ਜੱਥੇਦਾਰ ਡੱਲਾ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਇੰਨਾ ਸਮਾਗਮਾ ਪ੍ਰਤੀ ਸੰਗਤਾਂ ਵਿੱਚ ਭਾਈ ਉਤਸਾਹ ਪਾਇਆ ਜਾ ਰਿਹਾ ਹੈ।ਉਨਾ ਦੱਸਿਆ ਕਿ ਪਾਰਟੀ ਵੱਲੋ ਸਮਾਗਮਾ ਸਬੰਧੀ ਵੱਡੇ ਪੱਧਰ ਤੇ ਮੀਟਿੰਗਾ ਕੀਤੀਆਂ ਜਾ ਰਹੀਆਂ ਤਾਂ ਜੋ ਵੱਡੀ ਗਿਣਤੀ ਵਿੱਚ ਸੰਗਤਾਂ ਇੰਨਾ ਸਮਾਗਮਾ ਵਿੱਚ ਹਾਜਰੀਆ ਭਰ ਸਕਣ।ਉਨਾ ਦੱਸਿਆ ਕਿ ਮੀਟਿੰਗਾ ਦੌਰਾਨ ਸੰਗਤਾਂ ਦਾ ਭਰਵਾਂ ਸਹਿਯੋਗ ਤੇ ਸਮਰਥਨ ਵੀ ਮਿਲ ਰਿਹਾ ਹੈ।ਉਨਾ ਦੱਸਿਆ ਕਿ ਜਗਰਾਓ ਹਲਕੇ ਤੋ 10 ਬੱਸਾ ਦਾ ਕਾਫਲਾ 12 ਫਰਵਰੀ ਨੂੰ ਸਵੇਰੇ 9 ਵਜੇ ਇੰਨਾ ਸਮਾਗਮਾ ਵਿੱਚ ਸਾਮਿਲ ਹੋਣ ਜੱਥਾ ਰਵਾਨਾ ਹੋਵੇਗਾ।ਉਨਾ ਸਮਹੂ ਸਿੱਖ ਜੱਥੇਬੰਦੀਆ ਤੇ ਹੋਰਨਾਂ ਸੰੰਗਤਾਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਸੰਤਾਂ ਦੀ ਯਾਦ ਵਿੱਚ ਕਰਵਾਏ ਜਾ ਰਹੇ ਇੰਨਾ ਸਮਾਗਮਾ ਵਿੱਚ ਵਧ ਚੜ ਕੇ ਹਾਜਰੀਆ ਭਰਨ।ਇਸ ਮੌਕੇ ਮਹਿੰਦਰ ਸਿੰਘ ਭੰਮੀਪੁਰਾ,ਗੁਰਦੀਪ ਸਿੰਘ ਮੱਲਾ,ਰਣਜੀਤ ਸਿੰਘ ਖਾਲਸਾ,ਰਣਧੀਰ ਸਿੰਘ,ਦਵਿੰਦਰ ਸਿੰਘ,ਸੱਜਣ ਸਿੰਘ,ਤ੍ਰਲੋਕ ਸਿੰਘ,ਬੱਗਾ ਸਿੰਘ,ਭਾਗ ਸਿੰਘ,ਚਰਨਜੀੂਤ ਸਿੰਘ,ਅਵਤਾਰ ਸਿੰਘ,ਫਜਲਦੀਨ,ਪਾਲ ਸਿੰਘ,ਆਤਮਾ ਸਿੰਘ,ਚਰਨਜੀਤ ਸਿੰਘ,ਬਲਵਿੰਦਰ ਸਿੰਘ,ਦਰਸਨ ਸਿੰਘ,ਕੁਲਦੀਪ ਸਿੰਘ ਬੱਸੀਆਂ,ਬੰਤਾ ਸਿੰਘ ਡੱਲਾ,ਸਰਦਾਰਾ ਸਿੰਘ,ਹਰਬੰਸ ਸਿੰਘ,ਗੁਰਨਾਮ ਸਿੰਘ,ਅਜਮੇਰ ਸਿੰਘ ਡਾਗੀਆਂ,ਭਾਈ ਕਰਮਜੀਤ ਸਿੰਘ ਕਾਉਂਕੇ, ਕੁਲਵੰਤ ਸਿੰਘ ਕਾਉਂਕੇ,ਸਰਬਜੀਤ ਸਿੰਘ ਯੂਥ ਆਗੂ,ਪਰਵਾਰ ਸਿੰਘ ਡੱਲਾ,ਜਗਦੀਪ ਸਿੰਘ ਕਾਲਾ ਆਦਿ ਵੀ ਹਾਜਿਰ ਸਨ।A