ਕਪੂਰਥਲਾ ਵਿੱਚ 85295 ਬੱਚਿਆ ਨੇ ਪੀਤੀਆ ਪੋਲੀਓ ਰੋਕੂ ਬੂੰਦਾਂ

ਕਪੂਰਥਲਾ,ਜਨਵਰੀ 2020 -(ਹਰਜੀਤ ਸਿੰਘ ਵਿਰਕ)-

ਤਿੰਨ ਦਿਨ੍ਹਾ ਨੈਸ਼ਨਲ ਪਲਸ ਪੋਲੀਓ ਮੁਹਿੰਮ ਅੱਜ ਸੰਪੰਨ ਹੋ ਗਈ। ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਦੱਸਿਆ ਕਿ ਇਸ ਦੌਰਾਨ ਜਿਲਾ ਕਪੂਰਥਲਾ ਦੀ ਕੁੱਲ 878478 ਆਬਾਦੀ ਨੂੰ ਕਵਰ ਕੀਤਾ ਗਿਆ ਤੇ 0-5 ਸਾਲ ਦੇ ਕੁੱਲ 83194 ਬੱਚਿਆ ਨੂੰ ਪੋਲੀਓ ਬੂੰਦਾਂ ਪਿਲਾਉਣ ਦਾ ਟੀਚਾ ਮਿਥਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਮੁਹਿੰਮ ਦੇ ਤੀਜੇ ਦਿਨ ਅੱਜ ਕੁੱਲ 85295 ਬੱਚਿਆ ਨੂੰ ਪੋਲੀਓਰੋਧੀ ਬੂੰਦਾਂ ਪਿਲਾਈਆਂ ਗਈਆਂ। ਇਸ ਦਾ ਨਤੀਜਾ ਇਹ ਰਿਹਾ ਕਿ 0-5 ਸਾਲ ਦੇ ਕੁੱਲ 102 ਫੀਸਦੀ ਬੱਚੇ ਕਵਰ ਕੀਤੇ ਗਏ। 

ਸਿਵਲ ਸਰਜਨ ਡਾ. ਜ਼ਸਮੀਤ ਬਾਵਾ ਨੇ ਦੱਸਿਆ ਕਿ 19 ਜਨਵਰੀ 2020 ਨੂੰ ਸ਼ੁਰੂ ਹੋਈ ਇਸ ਤਿੰਨ ਦਿਨ੍ਹਾਂ ਮੁਹਿੰਮ ਨੂੰ ਨੇਪਰੇ ਚਾੜਣ ਲਈ ਕੁੱਲ 938 ਟੀਮਾਂ ਤੇ 102 ਸੁਪਰਵਾਈਜਰ ਲਗਾਏ ਗਏ ਸਨ। ਜਿੱਕਰਯੋਗ ਹੈ ਕਿ ਇਸ ਮੁਹਿੰਮ ਦੌਰਾਨ ਸਿਵਲ ਸਰਜਨ, ਡਾ. ਜ਼ਸਮੀਤ ਬਾਵਾ, ਜਿਲੇ ਦੇ ਸਾਰੇ ਪ੍ਰੋਗਰਾਮ ਅਸਫਰਾਂ ਵੱਲੋ ਫੀਲਡ ਵਿਜਿਟ ਦੌਰਾਨ ਟੀਮਾਂ ਦੀ ਸੁਪੋਰਟਿਵ ਸੁਪਰਵਿਜਨ ਕੀਤੀ ਗਈ ਤਾਂ ਜੋ 0-5 ਸਾਲ ਦਾ ਕੋਈ ਵੀ ਬੱਚਾ ਪੋਲੀਓ ਰੋਕੂ ਬੂੰਦਾਂ ਪੀਣ ਤੋਂ ਵਾਂਝਾ ਨ ਰਹੇ। 

ਜਿਲਾ ਟੀਕਾਕਰਨ ਅਫਸਰ ਡਾ. ਆਸ਼ਾ ਮਾਂਗਟ ਨੇ ਦੱਸਿਆ ਕਿ ਹਾਈ ਰਿਸਕ ਏਰੀਆ ਵੱਲ ਖਾਸ ਧਿਆਨ ਦਿੱਤਾ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਸਫਰ ਦੌਰਾਨ ਕੋਈ ਵੀ ਬੱਚਾ ਪੋਲੀਓ ਬੂੰਦਾਂ ਪੀਣ ਤੋਂ ਵਾਂਝਾ ਨਾ ਰਹੇ ਉਸ ਵਾਸਤੇ 18 ਟ੍ਰਾਂਜਿਟ ਟੀਮਾਂ ਲਗਾਈਆ ਗਈਆ ਸਨ। ਮੁਹਿੰਮ ਦੌਰਾਨ 48 ਭੱਠੇ, 159 ਝੂੱਗੀਆ, 49 ਟਪਰੀਵਾਸਾਂ ਦੇ ਟਿਕਾਣਿਆ ਤੇ 9 ਨਿਰਮਾਣਅਧੀਨ ਇਮਾਰਤਾਂ ਨੂੰ ਕਵਰ ਕੀਤਾ ਗਿਆ। 

ਫੋਟੋ : ਪੋਲਿਉ ਬੂੰਦਾਂ ਪਿਉਂਦੇ ਹੋਏ ।